ਨਿੱਝਰਾਂ ਦੇ ਗੱਭਰੂ ਦੀ ਅਮਰੀਕਾ ''ਚ ਮੌਤ, ਕਾਰ ਨੂੰ ਅੱਗ ਲੱਗਣ ਕਾਰਨ ਜਿਊਂਦੇ ਸੜੇ 3 ਨੌਜਵਾਨ ਖਿਡਾਰੀ
Tuesday, Jul 26, 2022 - 09:25 PM (IST)

ਕਾਲਾ ਸੰਘਿਆਂ (ਨਿੱਝਰ) : ਜ਼ਿਲ੍ਹਾ ਜਲੰਧਰ ਦੇ ਪਿੰਡ ਨਿੱਝਰਾਂ ਦੇ ਲੰਮੇ ਅਰਸੇ ਤੋਂ ਅਮਰੀਕਾ ਦੀ ਧਰਤੀ ਉੱਤੇ ਵੱਸਦੇ ਸਬਜ਼ੀਆਂ ਦੇ ਵਪਾਰ ਦੇ ਪ੍ਰਸਿੱਧ ਕਾਰੋਬਾਰੀ ਜਸਵੀਰ ਸਿੰਘ ਜੱਸੀ ਪਰਿਵਾਰ ਦੇ ਫਰਜੰਦ ਪੁਨੀਤ ਨਿੱਝਰ (ਉਮਰ ਕਰੀਬ 22 ਸਾਲ) ਦੀ ਬੀਤੇ ਦਿਨ ਅਮਰੀਕਾ 'ਚ ਮੇਨ ਹਾਈਵੇ 'ਤੇ ਇਕ ਭਿਆਨਕ ਸੜਕ ਹਾਦਸੇ ਵਿੱਚ 2 ਹੋਰ ਸਾਥੀਆਂ ਸਮੇਤ ਮੌਤ ਹੋ ਗਈ। ਜਿਉਂ ਹੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਪਰਿਵਾਰਾਂ ਨੂੰ ਮਿਲੀ ਤਾਂ ਸਭ ਪਾਸੇ ਸੋਗ ਦੀ ਲਹਿਰ ਪਸਰ ਗਈ ।ਪਰਿਵਾਰਕ ਮੈਂਬਰਾਂ ਮੁਤਾਬਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ, ਜਿਸ ਨਾਲ ਕਾਰ ਨੂੰ ਅੱਗ ਲੱਗ ਗਈ ਤੇ ਤਿੰਨੇ ਨੌਜਵਾਨ ਜਿਊਂਦੇ ਹੀ ਗੱਡੀ ਵਿੱਚ ਸੜ ਗਏ।
ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ
ਇਸ ਸੰਬੰਧੀ ਮ੍ਰਿਤਕ ਨੌਜਵਾਨ ਪੁਨੀਤ ਨਿੱਝਰ ਦੇ ਮਾਮਾ ਫਤਿਹ ਸਿੰਘ ਸੋਹਲ ਨੇ ਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਪੁਨੀਤ ਨਿੱਝਰ ਸਪੁੱਤਰ ਜਸਵੀਰ ਸਿੰਘ ਜੱਸੀ ਕਾਰ ਵਿੱਚ ਆਪਣੇ ਦੋ ਸਾਥੀਆਂ ਸਮੇਤ ਕਿਧਰੇ ਜਾ ਰਿਹਾ ਸੀ । ਨਾਰਦਨ ਸਟੇਟ ਪਾਰਕਵੇਅ ਐਗਜ਼ਿਟ 30 ਦੇ ਨੇੜੇ ਉਸ ਦੀ ਕਾਰ ਭਿਆਨਕ ਹਾਦਸਾਗ੍ਰਸਤ ਹੋ ਗਈ, ਜਿਸ ਦੌਰਾਨ ਕਾਰ 'ਚ ਸਵਾਰ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਨੀਤ ਜਿਸ ਦਾ ਲੰਮਾ ਕੱਦ ਕਰੀਬ 6 ਫੁੱਟ ਸੀ, ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੀ ਇੱਕ ਛੋਟੀ ਭੈਣ ਹੈ ਤੇ ਇਹ ਪਰਿਵਾਰ ਬਹੁਤ ਲੰਮੇ ਅਰਸੇ ਤੋਂ ਅਮਰੀਕਾ ਦੀ ਧਰਤੀ 'ਤੇ ਨਿਊਯਾਰਕ, ਟੈਕਸਿਸ ਦੇ ਨਿਊਜਰਸੀ ਵਿੱਚ ਸਬਜ਼ੀਆਂ ਦਾ ਵਪਾਰ ਕਰ ਰਿਹਾ ਹੈ। ਜਿਉਂ ਹੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਪਰਿਵਾਰਾਂ ਨੂੰ ਮਿਲੀ ਤਾਂ ਸਭ ਪਾਸੇ ਸੋਗ ਦੀ ਲਹਿਰ ਪਸਰ ਗਈ ।
ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ
ਜਾਣਕਾਰੀ ਅਨੁਸਾਰ ਮ੍ਰਿਤਕ ਤਿੰਨੋ ਨੌਜਵਾਨ ਬਾਸਕਿਟਬਾਲ ਦੇ ਖਿਡਾਰੀ ਸਨ, ਜੋ ਨਿਊਜਰਸੀ ਇਲਾਕੇ ਵਿੱਚ ਟੂਰਨਾਮੈਂਟ ਖੇਡਣ ਲਈ ਆਏ ਹੋਏ ਸਨ। ਉਂਝ ਰਿਹਾਇਸ਼ ਨਿਊਯਾਰਕ ਵਿਚ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ, ਜਿਸ ਨਾਲ ਕਾਰ ਨੂੰ ਅੱਗ ਲੱਗ ਗਈ ਤੇ ਉਹ ਜਿਊਂਦੇ ਹੀ ਗੱਡੀ ਵਿੱਚ ਸੜ ਗਏ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ: ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗੀ ਨਕਦ ਰਾਸ਼ੀ, ਪੰਜਾਬ-ਦਿੱਲੀ ਸਰਕਾਰ ਨੇ ਬਣਾਈ ਇਹ ਤਜਵੀਜ਼
ਨੋਟ: ਵਿਦੇਸ਼ 'ਚ ਵਾਪਰੇ ਇਸ ਹਾਦਸੇ ਸਬੰਧੀ ਤੁਸੀਂ ਕੀ ਕਹੋਗੇ?