ਹੁਣ ਆਨਲਾਈਨ ਨਹੀਂ ਮਿਲੇਗੀ ਐੱਮ. ਐੱਲ. ਆਰ. ਦੀ ਕਾਪੀ, ਮੈਡੀਕਲ ਸੁਪਰਡੈਂਟ ਨੇ ਜਾਰੀ ਕੀਤੇ ਹੁਕਮ
Friday, Jul 07, 2023 - 01:50 PM (IST)

ਜਲੰਧਰ (ਸ਼ੋਰੀ) : ਮਹਾਨਗਰ ’ਚ ਲੜਾਈ-ਝਗੜੇ 'ਚ ਜ਼ਖ਼ਮੀ ਹੋਏ ਲੋਕ ਜਦੋਂ ਆਪਣਾ ਐੱਮ. ਐੱਲ. ਆਰ. ਕਟਵਾਉਣ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਆਉਂਦੇ ਹਨ ਤਾਂ ਜੋ ਐੱਮ. ਐੱਲ. ਆਰ. ’ਚ ਡਿਊਟੀ ’ਤੇ ਮੌਜੂਦ ਡਾਕਟਰ ਐੱਮ. ਐੱਲ. ਆਰ. ’ਚ ਜ਼ਖ਼ਮਾਂ ਬਾਰੇ ਪੂਰੀ ਜਾਣਕਾਰੀ ਲਿਖ ਸਕੇ। ਗੌਰਤਲਬ ਹੈ ਕਿ ਐੱਮ. ਐੱਲ. ਆਰ. ’ਚ ਦਰਜ ਸੱਟਾਂ ਦੇ ਆਧਾਰ ’ਤੇ ਹੀ ਸਬੰਧਤ ਪੁਲਸ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੀ ਹੈ। ਕੁਝ ਸਾਲ ਪਹਿਲਾਂ ਉਕਤ ਐੱਮ. ਐੱਲ. ਆਰ. ਕੱਟਣ ਤੋਂ ਬਾਅਦ ਜ਼ਖ਼ਮੀ ਧਿਰ ਦੇ ਲੋਕਾਂ ਨੂੰ ਐੱਮ. ਐੱਲ. ਆਰ. ਨਹੀਂ ਦਿੱਤੀ ਜਾਂਦੀ ਸੀ। ਹੌਲੀ-ਹੌਲੀ ਜਿੰਨੇ ਵੀ ਮੈਡੀਕਲ ਸੁਪਰਡੈਂਟ (ਐੱਮ. ਐੱਸ.) ਆਏ ਤੇ ਚਲੇ ਗਏ ਤਾਂ ਨਿਯਮ ਬਦਲਿਆ ਤੇ ਜ਼ਖ਼ਮੀਆਂ ਦੀ ਸਹਾਇਤਾ ਲਈ ਆਏ ਲੋਕਾਂ ਨੂੰ ਐੱਮ. ਐੱਲ. ਆਰ. ਦਿੱਤੀ ਜਾਣ ਲੱਗੀ। ਜਿਸ ਵਜ੍ਹਾ ਕਾਰਨ ਇਹ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਡਿਊਟੀ ’ਤੇ ਮੌਜੂਦ ਡਾਕਟਰਾਂ ਨਾਲ ਸੱਟ ਨੂੰ ਹੋਰ ਵਧਾਉਣ ਨੂੰ ਲੈ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਤਕਾਲੀ ਐੱਮ. ਐੱਸ. ਡਾ. ਗੀਤਾ ਨੇ ਇਹ ਹੁਕਮ ਜਾਰੀ ਕੀਤਾ ਹੈ ਕਿ ਲੜਾਈ ’ਚ ਜ਼ਖ਼ਮੀ ਚਾਹੇ ਹਸਪਤਾਲ ’ਚ ਦਾਖ਼ਲ ਹੋਣ ਜਾਂ ਨਾ ਹੋਣ, ਡਾਕਟਰ ਵੱਲੋਂ ਕੱਟੀ ਗਈ ਉਸ ਦੀ ਐੱਮ. ਐੱਲ. ਆਰ. ਸਿੱਧੇ ਤੌਰ ’ਤੇ ਜ਼ਖ਼ਮੀਆਂ ਦੇ ਸਮਰਥਕਾਂ ਨੂੰ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅਕਾਲੀ ਦਲ-ਭਾਜਪਾ ਗਠਜੋੜ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ
ਸਿਵਲ ਹਸਪਤਾਲ ’ਚ ਤਾਇਨਾਤ ਪੁਲਸ ਮੁਲਾਜ਼ਮ ਨੂੰ ਐੱਮ. ਐੱਲ. ਆਰ. ਕੱਟਣ ਵਾਲਾ ਡਾਕਟਰ ਰਜਿਸਟਰਾਰ ’ਤੇ ਐਂਟਰੀ ਕਰ ਕੇ ਐੱਮ. ਐੱਲ. ਆਰ. ਦੇਵੇਗਾ ਤੇ ਉਸ ਤੋਂ ਬਾਅਦ ਉਕਤ ਪੁਲਸ ਮੁਲਾਜ਼ਮ ਸਬੰਧਤ ਪੁਲਸ ਥਾਣੇ ਨੂੰ ਸੂਚਿਤ ਕਰਨਗੇ ਤਾਂ ਜੋ ਬਾਕੀ ਦੀ ਕਾਰਵਾਈ ਕਰਨ ਲਈ ਸਬੰਧਤ ਥਾਣੇ ਦੀ ਪੁਲਸ ਹਸਪਤਾਲ ਆ ਕੇ ਐੱਮ. ਐੱਲ. ਆਰ. ਨੂੰ ਲੈ ਕੇ ਜਾਵੇ। ਗੱਲਬਾਤ ਦੌਰਾਨ ਐੱਮ. ਐੱਸ . ਡਾ. ਗੀਤਾ ਨੇ ਦੱਸਿਆ ਕਿ ਹੁਣ ਲੋਕ ਡਾਕਟਰਾਂ ਨਾਲ ਝਗੜਾ ਨਹੀਂ ਕਰਨਗੇ। ਉਦਾਹਰਣ ਵਜੋਂ ਜੇਕਰ ਜ਼ਖ਼ਮੀ ਦਾ ਜ਼ਖ਼ਮ ਬਲੰਟ ਹੈ ਤਾਂ ਲੋਕ ਡਾਕਟਰ ’ਤੇ ਸੱਟ ਨੂੰ ਸ਼ਾਰਪ ਕਰਵਾਉਣ ਲਈ ਦਬਾਅ ਪਾਉਂਦੇ ਸਨ ਪਰ ਹੁਣ ਸਿੱਧੇ ਥਾਣੇ ’ਚ ਐੱਮ. ਐੱਲ. ਆਰ. ਪਹੁੰਚਣ ’ਤੇ ਅਜਿਹੇ ਮਾਮਲਿਆਂ ’ਚ ਕਾਫ਼ੀ ਕਮੀ ਆਵੇਗੀ। ਇਸ ਦੇ ਨਾਲ ਹੀ ਹਸਪਤਾਲ ’ਚ ਇਸ ਸਬੰਧੀ ਪੋਸਟਰ ਵੀ ਲਾਏ ਗਏ ਹਨ।
ਇਹ ਵੀ ਪੜ੍ਹੋ : 95 ਲੱਖ 'ਚ ਚੀਤੇ ਦਾ ਬੱਚਾ ਵੇਚਣ ਦੀ ਚੱਲ ਰਹੀ ਸੀ ਡੀਲ, ਮੋਬਾਇਲ ਚੈੱਕ ਕਰਨ 'ਤੇ ਹੋਏ ਵੱਡੇ ਖ਼ੁਲਾਸੇ