ਜਲੰਧਰ ਦੇ ਮਸ਼ਹੂਰ ਜੂਸ ਬਾਰ ''ਚ ਹੰਗਾਮਾ, ਨੂਡਲਜ਼ ਖਾਂਦਿਆਂ ਨਿਕਲਿਆ ਕੁਝ ਅਜਿਹਾ ਕਿ ਉੱਡੇ ਹੋਸ਼

08/04/2023 1:06:37 PM

ਜਲੰਧਰ (ਰਮਨ) : ਥਾਣਾ ਨੰਬਰ 3 ਅਧੀਨ ਪੈਂਦੇ ਮਾਈ ਹੀਰਾਂ ਗੇਟ ਨਜ਼ਦੀਕ ਸਵੀਟੀ ਜੂਸ ਬਾਰ ਵੱਲੋਂ ਭੇਜੇ ਨੂਡਲਜ਼ ਵਿਚੋਂ ਬਿੱਛੂ ਨਿਕਲਣ ਤੋਂ ਬਾਅਦ ਉਥੇ ਹੰਗਾਮਾ ਸ਼ੁਰੂ ਹੋ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਮਹਿਤਾ ਨੇ ਦੱਸਿਆ ਕਿ ਉਸਨੇ ਜ਼ੋਮੈਟੋ ਜ਼ਰੀਏ ਸਵੀਟੀ ਜੂਸ ਬਾਰ ਤੋਂ ਨੂਡਲਜ਼ ਦਾ ਆਰਡਰ ਦਿੱਤਾ ਸੀ। ਜਦੋਂ ਉਨ੍ਹਾਂ ਦੀ ਧੀ ਨੇ ਨੂਡਲਜ਼ ਖਾਧੇ ਤਾਂ ਉਸਨੇ 2-3 ਚਮਚੇ ਖਾਣ ਤੋਂ ਬਾਅਦ ਕੁਝ ਅਜੀਬ ਜਿਹੀ ਚੀਜ਼ ਨੂਡਲਜ਼ ਵਿਚ ਦੇਖੀ। ਇਸ ਬਾਰੇ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਦੱਸਿਆ। ਜਦੋਂ ਉਸਨੇ ਉਕਤ ਚੀਜ਼ ਨੂੰ ਚੈੱਕ ਕੀਤਾ ਤਾਂ ਉਹ ਬਿੱਛੂ ਸੀ। ਇਸ ਘਟਨਾ ਤੋਂ ਬਾਅਦ ਉਸਨੇ ਦੁਕਾਨਦਾਰ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਉਨ੍ਹਾਂ ਦੇ ਸਟਾਫ਼ ਤੋਂ ਗ਼ਲਤੀ ਹੋ ਗਈ ਹੋਵੇਗੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ

ਮੀਨਾਕਸ਼ੀ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਜਦੋਂ ਨੂਡਲਜ਼ ਖਾਧੇ ਤਾਂ ਉਸ ਤੋਂ ਬਾਅਦ ਉਸਦੀ ਤਬੀਅਤ ਖ਼ਰਾਬ ਹੋ ਗਈ, ਜਿਸ ਨੂੰ ਦੇਰ ਸ਼ਾਮ ਡਾਕਟਰ ਕੋਲ ਲਿਜਾਣਾ ਪਿਆ। ਬੱਚੀ ਦੇ ਪਿਤਾ ਨਾਨਕ ਚੰਦ ਮਹਿਤਾ ਨੇ ਦੱਸਿਆ ਕਿ ਉਹ ਪਤੀ-ਪਤਨੀ ਦੁਕਾਨਦਾਰ ਕੋਲ ਗੱਲ ਕਰਨ ਗਏ ਸਨ ਪਰ ਉਸਨੇ ਉਲਟਾ ਉਨ੍ਹਾਂ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਦੁਕਾਨਦਾਰ ਖ਼ਿਲਾਫ਼ ਪੁਲਸ ਅਤੇ ਸਾਰੇ ਵਿਭਾਗਾਂ ਨੂੰ ਸ਼ਿਕਾਇਤ ਦੇਣਗੇ।

ਇਹ ਵੀ ਪੜ੍ਹੋ : 32 ਲੱਖ ਖ਼ਰਚ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਹੋਇਆ ਉਹ ਜੋ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

ਮੀਨਾਕਸ਼ੀ ਮਹਿਤਾ ਨੇ ਕਿਹਾ ਕਿ ਇੰਨੀ ਵੱਡੀ ਲਾਪ੍ਰਵਾਹੀ ਦੁਕਾਨ ਦੇ ਵਰਕਰਾਂ ਨੇ ਜੋ ਕੀਤੀ ਹੈ, ਉਸ ਨਾਲ ਉਨ੍ਹਾਂ ਦੀ ਧੀ ਨੂੰ ਕੁਝ ਵੀ ਹੋ ਸਕਦਾ ਹੈ। ਅਜਿਹਾ ਹਾਦਸਾ ਕਿਸੇ ਹੋਰ ਨਾਲ ਵੀ ਹੋ ਸਕਦਾ ਸੀ, ਇਸ ਲਈ ਪ੍ਰਸ਼ਾਸਨ ਨੂੰ ਉਕਤ ਦੁਕਾਨਦਾਰ ਖ਼ਿਲਾਫ਼ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਦੂਜੇ ਪਾਸੇ ਸਵੀਟੀ ਜੂਸ ਬਾਰ ਦੇ ਮਾਲਕ ਅਨਮੋਲ ਬੱਤਰਾ ਨੇ ਪਹਿਲਾਂ ਤਾਂ ਬਿਆਨ ਦੇਣ ਤੋਂ ਟਾਲ-ਮਟੋਲ ਕੀਤਾ ਪਰ ਬਾਅਦ ਵਿਚ ਉਨ੍ਹਾਂ ਦੱਸਿਆ ਕਿ ਇਹ ਚੀਜ਼ ਨੂਡਲਜ਼ ਵਿਚੋਂ ਨਹੀਂ ਨਿਕਲ ਸਕਦੀ । ਉਨ੍ਹਾਂ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮ ਨੂੰ ਬੇਬੁਨਿਆਦ ਦੱਸਿਆ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਕੌਮਾਂਤਰੀ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Harnek Seechewal

Content Editor

Related News