ਸਰਕਾਰੀ ਬੱਸਾਂ ਨੂੰ ਲੈ ਕੇ ਪਿਆ ਨਵਾਂ ਬਖੇੜਾ, ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ, ਜਾਣੋ ਪੂਰਾ ਮਾਮਲਾ

Tuesday, Jan 03, 2023 - 11:50 AM (IST)

ਸਰਕਾਰੀ ਬੱਸਾਂ ਨੂੰ ਲੈ ਕੇ ਪਿਆ ਨਵਾਂ ਬਖੇੜਾ, ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ, ਜਾਣੋ ਪੂਰਾ ਮਾਮਲਾ


ਜਲੰਧਰ (ਪੁਨੀਤ) : ਆਰ. ਟੀ. ਏ. ਦਫ਼ਤਰ ਵਿਚ ਸਰਕਾਰੀ ਬੱਸਾਂ ਦੀ ਪਾਸਿੰਗ ਪੈਂਡਿੰਗ ਹੋਣ ਕਾਰਨ ਕਰੀਬ 50 ਬੱਸਾਂ ਡਿਪੂਆਂ ’ਚ ਖੜ੍ਹੀਆਂ ਹੋ ਗਈਆਂ ਹਨ, ਜਿਸ ਕਾਰਨ ਕਈ ਅਹਿਮ ਰੂਟ ਪ੍ਰਭਾਵਿਤ ਹੋ ਰਹੇ ਹਨ। ਪ੍ਰਭਾਵਿਤ ਹੋ ਰਹੀਆਂ ਜ਼ਰੂਰੀ ਸੇਵਾਵਾਂ ਦਾ ਇਹ ਮੁੱਦਾ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਗਿਆ ਹੈ ਤਾਂ ਜੋ ਇਸ ਦਾ ਹੱਲ ਕੱਢ ਕੇ ਪ੍ਰਭਾਵਿਤ ਰੂਟਾਂ ਨੂੰ ਬਹਾਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ : SYL ਮੁੱਦੇ 'ਤੇ ਭਗਵੰਤ ਮਾਨ ਤੇ ਖੱਟੜ ਵਿਚਾਲੇ ਭਲਕੇ ਹੋਵੇਗੀ ਬੈਠਕ, ਕੇਂਦਰੀ ਮੰਤਰੀ ਵੀ ਹੋਣਗੇ ਸ਼ਾਮਲ

ਟੈਕਸ ਪੈਂਡਿੰਗ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਬੱਸਾਂ ਨੂੰ ਪਾਸਿੰਗ ਨਹੀਂ ਦਿੱਤੀ ਜਾ ਰਹੀ ਹੈ ਜਦਕਿ ਪੰਜਾਬ ਦੇ ਹੋਰ ਆਰ. ਟੀ. ਏ. ਦਫ਼ਤਰਾਂ ਵਿਚੋਂ ਬੱਸਾਂ ਨੂੰ ਪਾਸਿੰਗ ਦਿੱਤੀ ਜਾ ਰਹੀ ਹੈ। ਜਲੰਧਰ ਦੇ ਡਿਪੂਆਂ ਨਾਲ ਸਬੰਧਤ ਇਨ੍ਹਾਂ ਸਰਕਾਰੀ ਬੱਸਾਂ ਦੀਆਂ ਫਾਈਲਾਂ ਕਾਫ਼ੀ ਸਮਾਂ ਪਹਿਲਾਂ ਜਲੰਧਰ ਆਰ. ਟੀ. ਏ. ਨੂੰ ਭੇਜ ਦਿੱਤੀਆਂ ਗਈਆਂ ਸਨ ਪਰ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ। ਜਿਹੜੀਆਂ ਬੱਸਾਂ ਡਿਪੂਆਂ ਵਿਚ ਖੜ੍ਹੀਆਂ ਹਨ, ਉਨ੍ਹਾਂ ’ਚ ਡਿਪੂ-1 ਦੀਆਂ 20, ਡਿਪੂ-2 ਦੀਆਂ 29 ਬੱਸਾਂ ਦੱਸੀਆਂ ਜਾ ਰਹੀਆਂ ਹਨ। ਇਨ੍ਹਾਂ ਬੱਸਾਂ ਦੇ ਬਹੁਤ ਸਾਰੇ ਅਹਿਮ ਰੂਟ ਹਨ, ਜਿਨ੍ਹਾਂ ਰੂਟਾਂ ’ਤੇ ਪ੍ਰਾਈਵੇਟ ਬੱਸਾਂ ਦਾ ਸੰਚਾਲਨ ਨਾਮਾਤਰ ਹੈ।

ਇਹ ਵੀ ਪੜ੍ਹੋ : ਹੁਣ ਬਸਪਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਡਰਦਿਆਂ ਟਰਾਂਸਫਰ ਵੀ ਕਰ ਦਿੱਤੇ ਪੈਸੇ

ਜੇਕਰ ਇਨ੍ਹਾਂ ਰੂਟਾਂ ’ਤੇ ਚੱਲਣ ਵਾਲੀਆਂ 1-2 ਪ੍ਰਾਈਵੇਟ ਬੱਸਾਂ ਰੁਕ ਜਾਂਦੀਆਂ ਹਨ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਣ-ਜਾਣ ’ਚ ਦਿੱਕਤ ਆਉਣੀ ਸ਼ੁਰੂ ਹੋ ਜਾਵੇਗੀ। ਦੁਪਹਿਰ ਸਮੇਂ ਚੱਲਣ ਵਾਲੇ ਕਈ ਅਜਿਹੇ ਰੂਟ ਹਨ, ਜੋ ਵਿਦਿਆਰਥੀਆਂ ਲਈ ਅਹਿਮ ਹਨ। ਬੱਸਾਂ ਬੰਦ ਹੋਣ ਕਾਰਨ ਡਿਪੂਆਂ ਦੀ ਸਰਵਿਸ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਨੁਕਸਾਨ ਡਿਪੂਆਂ ਨੂੰ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਵਾਲੇ ਸਾਬਕਾ ਮੰਤਰੀਆਂ ਖ਼ਿਲਾਫ਼ ਜਾਂਚ ਤੇਜ਼, CM ਨੇ ਵਿਜੀਲੈਂਸ ਨੂੰ ਦਿੱਤਾ ਫ੍ਰੀ ਹੈਂਡ

ਮਾਹਿਰਾਂ ਦਾ ਕਹਿਣਾ ਹੈ ਕਿ ਬੱਸਾਂ ਖੜ੍ਹੀਆਂ ਹੋਣ ਕਾਰਨ ਇਨ੍ਹਾਂ ਰੂਟਾਂ ’ਤੇ ਚੱਲਣ ਵਾਲੇ ਟਰਾਂਸਟਪੋਰਟ ਅਮਲੇ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ ਸਮੇਂ ਦੌਰਾਨ ਕਈ ਡਰਾਈਵਰ ਤੇ ਕੰਡਕਟਰ ਛੁੱਟੀ ਵੀ ਲੈ ਚੁੱਕੇ ਹਨ। ਸਟਾਫ਼ ਵੱਲੋਂ ਸਬੰਧਤ ਡਿਪੂਆਂ ਦੇ ਜੀ.ਐੱਮ. ਨਾਲ ਗੱਲ ਕਰਨ ਤੋਂ ਬਾਅਦ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਸਬੰਧੀ ਆਰ. ਟੀ. ਏ. ਦਫ਼ਤਰ ਅਤੇ ਡਿਪੂਆਂ ਦੇ ਅਧਿਕਾਰੀਆਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।


ਯੂਨੀਅਨ ਅੱਜ ਤੋਂ ਸ਼ੁਰੂ ਕਰੇਗੀ ਸੰਘਰਸ਼

ਯੂਨੀਅਨ ਇਸ ਮਾਮਲੇ ਨੂੰ ਲੈ ਕੇ ਰੋਸ ’ਚ ਹੈ ਅਤੇ ਅਹੁਦੇਦਾਰਾਂ ਨੇ ਡਿਪੂ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਯੂਨੀਅਨ ਮੈਂਬਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਦੁਪਹਿਰ ਤੱਕ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਲੜੀ ਤਹਿਤ ਡਿਪੂਆਂ ਨੂੰ ਬੰਦ ਕਰਨ ਤੋਂ ਬਾਅਦ ਬੱਸ ਸਟੈਂਡ ਬੰਦ ਕਰ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਆਰ. ਟੀ. ਏ. ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Harnek Seechewal

Content Editor

Related News