ਇਸ ਤਰ੍ਹਾਂ ਇੰਵੈਸਟਮੈਂਟ ਦੀ ਸ਼ੁਰੂਆਤ ਕਰਨ ਨੌਜਵਾਨ ਨਿਵੇਸ਼ਕ
Sunday, Mar 31, 2019 - 12:23 PM (IST)

ਨਵੀਂ ਦਿੱਲੀ—ਨੌਜਵਾਨ ਨਿਵੇਸ਼ਕਾਂ ਨੂੰ ਸ਼ੁਰੂਆਤ ਤੋਂ ਹੀ ਇੰਵੈਸਟਮੈਂਟ ਦੇ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ, ਤਾਂ ਜੋ ਘਟ ਸਮੇਂ 'ਚ ਨਾ ਸਿਰਫ ਵਿੱਤੀ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ, ਸਗੋਂ ਇਕ ਚੰਗਾ-ਖਾਸਾ ਫੰਡ ਵੀ ਤਿਆਰ ਹੋ ਸਕੇ। ਅਸੀਂ ਤੁਹਾਨੂੰ ਅਜਿਹੇ ਹੀ ਕੁਝ ਟਿਪਸ ਦੇ ਰਹੇ ਹਾਂ ਜਿਸ ਨਾਲ ਤਸੀਂ ਵਧੀਆ ਤਰੀਕੇ ਨਾਲ ਨਿਵੇਸ਼ ਨੂੰ ਅੰਜ਼ਾਮ ਦੇ ਸਕੋਗੇ।
1. ਸ਼ੁਰੂਆਤ 'ਚ ਤੁਹਾਨੂੰ ਇਕ ਐਮਰਜੈਂਸੀ ਫੰਡ (ਕਾਨਟੀਜੈਂਸੀ ਫੰਡ) ਤਿਆਰ ਕਰਨਾ ਚਾਹੀਦਾ ਜੋ ਘਟ ਤੋਂ ਘਟ ਛੇ ਮਹੀਨੇ ਤੱਕ ਤੁਹਾਡਾ ਖਰਚ ਵਹਿਨ ਕਰਨ 'ਚ ਸਮਰਥ ਹੋਵੇ। ਜੇਕਰ ਤੁਸੀਂ ਕਿਸੇ ਅਜਿਹੀ ਇੰਡਸਟਰੀ 'ਚ ਹੋ ਜਿਥੇ ਨੌਕਰੀ ਨੂੰ ਹਮੇਸ਼ਾ ਖਤਰਾ ਰਹਿੰਦਾ ਹੈ ਤਾਂ ਤੁਹਾਡਾ ਇਹ ਫੰਡ ਹੋਰ ਵੱਡਾ ਹੋਣਾ ਚਾਹੀਦਾ। ਇਸ ਦਾ ਮਕਸਦ ਇਹ ਹੀ ਕਿ ਅਚਾਨਕ ਖਰਚ ਤੁਹਾਡੀ ਵਿੱਤੀ ਯੋਜਨਾਵਾਂ ਨੂੰ ਪਟਰੀ 'ਤੇ ਨਾ ਉਤਾਰ ਪਾਏ।
2. ਤੁਸੀਂ ਇਕ ਹੈਲਥ ਕਵਲ ਲਓ। ਜੇਕਰ ਤੁਹਾਡੇ ਕੋਲ ਕੰਪਨੀ ਦਾ ਦਿੱਤਾ ਹੋਇਆ ਕਵਰ ਹੈ ਤਾਂ ਵੀ ਇਕ ਇੰਡੀਵੀਜੁਅਲ ਕਵਲ ਲਓ।
3. ਜੇਕਰ ਤੁਹਾਡੇ ਉੱਪਰ ਕੋਈ ਵਿੱਤੀ ਰੂਪ ਨਾਲ ਨਿਰਭਰ ਹੈ ਤਾਂ ਤੁਹਾਨੂੰ ਇਕ ਪੂਰਾ ਲਾਈਫ ਇੰਸ਼ੋਰੈਂਸ ਕਵਰ ਵੀ ਲੈਣਾ ਚਾਹੀਦਾ। ਇਸ ਲਈ ਤੁਸੀਂ ਇਕ ਟਰਮ ਇੰਸ਼ੋਰੈਂਸ ਲਓ।
4. ਤੁਸੀਂ ਆਪਣੇ ਭਵਿੱਖ ਦੇ ਵਿੱਤੀ ਟੀਚਿਆਂ ਦੀ ਪਛਾਣ ਕਰੋ। ਆਪਣੇ ਟੀਚਿਆਂ ਨੂੰ ਨਿਰਧਾਰਿਤ ਕਰੋ, ਤਾਂ ਜੋ ਤੁਸੀਂ ਨਿਵੇਸ਼ ਦਾ ਇਕ ਪਲਾਨ ਬਣਾ ਸਕੋਂ ਅਤੇ ਬਿਨ੍ਹਾਂ ਨਾਕਾਮੀ ਦੇ ਉਸ ਨੂੰ ਹਾਸਲ ਕਰ ਸਕੋਂ।
5. ਤਿੰਨ ਤੋਂ ਚਾਰ ਸਾਲਾਂ 'ਚ ਪੂਰੀ ਹੋਣ ਵਾਲੀ ਘਟ ਸਮੇਂ ਦੇ ਟੀਚਿਆਂ ਲਈ ਤੁਸੀਂ ਡੇਟ ਮਿਊਚੁਅਲ ਫੰਡ ਜਾਂ ਬੈਂਕ ਡਿਪਾਜ਼ਿਟ ਦਾ ਸਹਾਰਾ ਲੈ ਸਕਦੇ ਹੋ।
6. ਲੰਬੇ ਸਮੇਂ ਦੇ ਟੀਚੇ (ਪੰਜ ਤੋਂ ਸਾਲ ਸਾਲ ਤੋਂ ਜ਼ਿਆਦਾ) ਨੂੰ ਹਾਸਿਲ ਕਰਨ ਲਈ ਤੁਹਾਨੂੰ ਇਕਵਟੀ ਮਿਊਚੁਅਲ ਫੰਡ 'ਚ ਨਿਵੇਸ਼ 'ਤੇ ਵਿਚਾਰ ਕਰਨਾ ਚਾਹੀਦਾ। ਆਪਣੇ ਰਿਸਕ ਪ੍ਰੋਫਾਈਲ ਦੇ ਆਧਾਰ 'ਤੇ ਤੁਹਾਨੂੰ ਇਕਵਟੀ ਮਿਊਚੁਅਲ ਫੰਡ ਦੀ ਚੋਣ ਕਰਨੀ ਚਾਹੀਦੀ। ਜੇਕਰ ਤੁਸੀਂ ਬਹੁਤ ਘਟ ਰਿਸਕ ਲੈਣ ਚਾਹੁੰਦੇ ਹੋ ਤਾਂ ਤੁਹਾਨੂੰ ਲਾਰਜਕੈਪ ਸਕੀਮ ਦੀ ਚੋਣ ਕਰਨੀ ਚਾਹੀਦੀ। ਜੇਕਰ ਤੁਹਾਡਾ ਰਿਸਕ ਪ੍ਰੋਫਾਈਲ ਮੋਡਰੇਟ ਹੈ ਤਾਂ ਤੁਸੀਂ ਮਲਟੀਕੈਪ 'ਚ ਨਿਵੇਸ਼ ਦੀ ਚੋਣ ਕਰੋਂ।