ਜ਼ਰੂਰਤ ਹੈ ਪੈਸਿਆਂ ਦੀ ਤਾਂ Personal Loan ਦਾ ਇਸਤੇਮਾਲ ਕਰ ਸਕਦੇ ਹੋ ਇਨ੍ਹਾਂ ਕੰਮਾਂ ਲਈ

Friday, Dec 07, 2018 - 11:19 AM (IST)

ਜ਼ਰੂਰਤ ਹੈ ਪੈਸਿਆਂ ਦੀ ਤਾਂ Personal Loan ਦਾ ਇਸਤੇਮਾਲ ਕਰ ਸਕਦੇ ਹੋ ਇਨ੍ਹਾਂ ਕੰਮਾਂ ਲਈ

ਨਵੀਂ ਦਿੱਲੀ — ਜੇਕਰ ਤੁਸੀਂ ਕਿਸੇ ਸਮੱਸਿਆ ਵਿਚ ਫਸ ਗਏ ਹੋ ਜਿਸ ਲਈ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ। ਤਾਂ ਇਸ ਲਈ ਬੈਂਕ ਤੁਹਾਡੀ ਸਹਾਇਤਾ ਕਰ ਸਕਦਾ ਹੈ। ਤੁਸੀਂ ਬੈਂਕ ਤੋਂ ਪਰਸਨਲ ਲੋਨ ਲੈ ਕੇ ਆਪਣੇ ਜ਼ਰੂਰੀ ਕੰਮ ਨੂੰ ਪੂਰਾ ਕਰ ਸਕਦੇ ਹੋ। ਚੰਗੀ ਗੱਲ ਇਹ ਹੈ ਕਿ ਤੁਸੀਂ ਇਸ ਲੋਨ ਦਾ ਇਸਤੇਮਾਲ ਆਪਣੇ ਕਈ ਹੋਰ ਕੰਮਾਂ ਨੂੰ ਪੂਰਾ ਕਰਨ ਲਈ ਵੀ ਕਰ ਸਕਦੇ ਹੋ। ਬੈਂਕ ਇਸ ਵਿਚ ਕੋਈ ਦਖਲ-ਅੰਦਾਜ਼ੀ ਨਹੀਂ ਕਰਦਾ। ਦੂਜੇ ਪਾਸੇ ਜੇਕਰ ਤੁਸੀਂ ਕਾਰ ਲੋਨ ਜਾਂ ਹੋਮ ਲੋਨ ਲੈਂਦੇ ਹੋ ਤਾਂ ਇਸ ਲੋਨ ਦਾ ਇਸਤੇਮਾਲ ਕਿਸੇ ਹੋਰ ਕੰਮ ਲਈ ਨਹੀਂ ਕਰ ਸਕਦੇ।

ਜ਼ਿਕਰਯੋਗ ਹੈ ਕਿ ਪਰਸਨਲ ਲੋਨ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਸੁਰੱਖਿਅਤ ਲੋਨ ਅਤੇ ਦੂਜਾ ਅਸੁਰੱਖਿਅਤ ਲੋਨ । ਅਸੁਰੱਖਿਅਤ ਲੋਨ ਲੈਣ ਲਈ ਤੁਹਾਨੂੰ ਕੋਈ ਵੀ ਚੀਜ਼ ਬੈਂਕ ਕੋਲ ਗਿਰਵੀ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂਕਿ ਸੁਰੱਖਿਅਤ ਲੋਨ ਲੈਣ  ਲਈ ਤੁਹਾਨੂੰ ਆਪਣੀ ਕੋਈ ਵਸਤੂ ਜਾਂ ਜਾਇਦਾਦ ਸਕਿਊਰਿਟੀ ਦੇ ਤੌਰ 'ਤੇ ਰੱਖਣੀ ਪੈਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੇ ਪਰਸਨਲ ਲੋਨ ਦਾ ਇਸਤੇਮਾਲ ਹੋਰ ਕਿਹੜਾ ਕੰਮਾਂ ਲਈ ਕਰ ਸਕਦੇ ਹੋ।

1. ਕ੍ਰੈਡਿਟ ਕਾਰਡ ਦਾ ਭੁਗਤਾਨ ਕਰਨ ਲਈ 

ਬੈਂਕ ਲਏ ਗਏ ਪਰਸਨਲ ਲੋਨ ਦਾ ਇਸਤੇਮਾਲ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੇ ਬਾਕਏ ਦਾ ਭੁਗਤਾਨ ਕਰਨ ਲਈ ਕਰ ਸਕਦੇ ਹੋ। 

2. ਘਰ ਦੀ ਮੁਰੰਮਤ ਕਰਵਾਉਣ 

ਇਸ ਲੋਨ ਦਾ ਇਸਤੇਮਾਲ ਘਰ ਦੀ ਮੁਰੰਮਤ ਕਰਵਾਉਣ ਲਈ ਵੀ ਕਰ ਸਕਦੇ ਹੋ।

3. ਵਿਆਹ ਦੇ ਕੰਮਾਂ ਲਈ ਖਰਚ

ਵਿਆਹ 'ਚ ਹੋਣ ਵਾਲਾ ਖਰਚਾ ਸਮੇਂ ਦੇ ਨਾਲ-ਨਾਲ ਵਧਦਾ ਜਾ ਰਿਹਾ ਹੈ। ਅਜਿਹੇ 'ਚ ਜੇਕਰ ਘਰ 'ਚ ਵਿਆਹ ਰੱਖਿਆ ਹੈ ਤਾਂ ਇਸ ਲੋਨ ਦਾ ਇਸਤੇਮਾਲ ਵਿਆਹ ਦੇ ਖਰਚੇ ਪੂਰੇ ਕਰਨ ਲਈ ਵੀ ਕਰ ਸਕਦੇ ਹੋ।

4. ਬੱਚਿਆਂ ਦੀ  ਪੜ੍ਹਾਈ

ਪਰਸਨਲ ਲੋਨ ਨੂੰ ਬੱਚਿਆਂ ਦੀ ਪੜ੍ਹਾਈ ਲਈ ਵੀ ਇਸਤੇਮਾਲ ਕਰ ਸਕਦੇ ਹੋ ਤਾਂ ਜੋ ਬੱਚਿਆਂ ਦੀ ਪੜ੍ਹਾਈ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ।

5 ਘਰ ਦਾ ਸਮਾਨ ਖਰੀਦਣ ਲਈ

ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜਾਂ ਜ਼ਰੂਰੀ ਸਮਾਨ ਖਰੀਦਣ ਲਈ ਵੀ ਇਸ ਲੋਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

6. ਮੈਡੀਕਲ ਜ਼ਰੂਰਤਾਂ ਲਈ

ਜੇਕਰ ਤੁਹਾਡੇ ਘਰ ਅਚਾਨਕ ਕੋਈ ਬੀਮਾਰ ਹੋ ਗਿਆ ਹੈ ਜਿਸਦੇ ਇਲਾਜ ਲਈ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਤੁਸੀਂ ਪਰਸਨਲ ਲੋਨ ਦੇ ਪੈਸਿਆਂ ਦਾ ਇਸਤੇਮਾਲ ਇਲਾਜ ਲਈ ਵੀ ਕਰ ਸਕਦੇ ਹੋ। 

7. ਨਿੱਜੀ ਵਪਾਰ ਲਈ

ਇਸ ਲੋਨ ਦਾ ਇਸਤੇਮਾਲ ਤੁਸੀਂ ਆਪਣੇ ਵਪਾਰ ਨੂੰ ਵਧਾਉਣ ਲਈ ਵੀ ਕਰ ਸਕਦੇ ਹੋ।


Related News