50 ਪੈਸੇ ਤੋਂ ਵੀ ਘੱਟ ''ਚ ਲਓ 10 ਲੱਖ ਤੱਕ ਦਾ ਟ੍ਰੈਵਲ ਇੰਸ਼ੋਰੈਂਸ, ਜਾਣੋ ਪ੍ਰੋਸੈੱਸ

01/14/2020 2:55:25 PM

ਨਵੀਂ ਦਿੱਲੀ—ਅੱਜ ਦੇ ਮਹਿੰਗਾਈ ਦੇ ਦੌਰ 'ਚ 50 ਪੈਸੇ ਦੀ ਕੀਮਤ ਭਾਵੇਂ ਹੀ ਨਾ ਹੋਵੇ ਪਰ, ਆਈ.ਆਰ.ਸੀ.ਟੀ.ਸੀ. 'ਚ ਇਸ ਰਾਸ਼ੀ ਨਾਲ 10 ਲੱਖ ਰੁਪਏ ਤੱਕ ਦਾ ਬੀਮਾ ਮਿਲ ਸਕਦਾ ਹੈ। ਜੀ ਹਾਂ ਅਸੀਂ ਟ੍ਰੈਵਲ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ ਸਿਰਫ 49 ਪੈਸੇ 'ਚ 10 ਲੱਖ ਰੁਪਏ ਤੱਕ ਦੇ ਇੰਸ਼ੋਰੈਂਸ ਕਵਰ ਦਿੰਦਾ ਹੈ। ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਜਾਂ ਐਪ ਤੋਂ ਟਿਕਟ ਬੁੱਕ ਕਰਨ 'ਤੇ ਇੰਸ਼ੋਰੈਂਸ ਦਾ ਫਾਇਦਾ ਲੈ ਸਕਦੇ ਹੋ। ਸਿਰਫ 49 ਪੈਸੇ 'ਚ ਇਹ ਟ੍ਰੈਵਲ ਇੰਸ਼ੋਰੈਂਸ ਦਾ ਲਾਭ ਉਠਾਇਆ ਜਾ ਸਕਦਾ ਹੈ।  
10 ਸਾਲ ਤੱਕ ਦਾ ਬੀਮਾ ਕਵਰ: ਇਸ ਇੰਸ਼ੋਰੈਂਸ 'ਚ ਤੁਸੀਂ ਅਧਿਕਤਮ 10 ਲੱਖ ਤੱਕ ਦਾ ਕਵਰ ਲੈ ਸਕਦੇ ਹੋ। ਰੇਲ ਹਾਦਸੇ ਦੌਰਾਨ ਕਿਸੇ ਭਿਆਨਕ ਘਟਨਾ ਹੋਣ 'ਤੇ ਤੁਹਾਨੂੰ 10 ਲੱਖ ਦਾ ਕਵਰ ਮਿਲੇਗਾ। ਸਥਾਈ ਅੰਸ਼ਕ ਅਪਾਹਜਤਾ ਦੀ ਸਥਿਤੀ 'ਚ 7.5 ਲੱਖ ਦਾ ਕਵਰ ਮਿਲੇਗਾ। ਸੱਟ ਲੱਗਣ ਦੀ ਹਾਲਤ 'ਤੇ ਹਸਪਤਾਲ ਖਰਚ ਲਈ 2 ਲੱਖ ਦਾ ਕਵਰ ਮਿਲਦਾ ਹੈ। ਇਹ ਮੌਤ ਅਤੇ ਅਪਾਹਜਤਾ ਕਵਰੇਜ਼ ਦੇ ਇਲਾਵਾ ਹੁੰਦਾ ਹੈ। ਟ੍ਰਾਂਸਪੋਰਟੇਸ਼ਨ ਲਈ 10,000 ਦਾ ਕਵਰ ਮਿਲਦਾ ਹੈ।
ਕਿੰਝ ਲਈਏ ਇੰਸ਼ੋਰੈਂਸ ਦਾ ਫਾਇਦਾ: ਇੰਸ਼ੋਰੈਂਸ ਨੂੰ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਅਤੇ ਮੋਬਾਇਲ ਐਪ ਨਾਲ ਟਿਕਟ ਬੁੱਕ ਕਰਨ 'ਤੇ ਹੀ ਲਿਆ ਜਾ ਸਕਦਾ ਹੈ। ਵੈੱਬਸਾਈਟ ਮੁਤਾਬਕ ਰੇਲ ਹਾਦਸੇ ਜਾਂ ਯਾਤਰਾ ਦੇ ਦੌਰਾਨ ਕੋਈ ਭਿਆਨਕ ਘਟਨਾ ਹੋਣ 'ਤੇ ਇੰਸ਼ੋਰੈਂਸ ਪਾਲਿਸੀ ਮੌਤ, ਸਥਾਈ ਪੂਰਨ ਅਪਾਹਜਤਾ, ਸਥਾਈ ਅੰਸ਼ਕ ਅਪਾਹਜਤਾ ਦੇ ਨਾਲ ਹੀ ਹਾਸਪੀਟਲ ਖਰਚ ਅਤੇ ਵਾਹਨ ਖਰਚ ਵੀ ਕਵਰ ਕਰਦੀ ਹੈ।
ਕਿੰਝ ਲਈਏ ਇੰਸ਼ੋਰੈਂਸ ਦਾ ਲਾਭ: ਕੋਈ ਵੀ ਯਾਤਰੀ ਆਨਲਾਈਨ ਟਿਕਟ ਬੁੱਕ ਕਰਕੇ ਸਮੇਂ ਟ੍ਰੈਲਰ ਇੰਸ਼ੋਰੈਂਸ ਦੇ ਸੈਕਸ਼ਨ 'ਤੇ ਕਲਿੱਕ ਕਰਕੇ ਇਸ ਦਾ ਫਾਇਦਾ ਲੈ ਸਕਦਾ ਹੈ। ਯਾਤਰੀ ਦੇ ਕੋਲ ਰਜ਼ਿਸਟਰਡ ਮੋਬਾਇਲ ਨੰਬਰ ਜਾਂ ਈਮੇਲ 'ਤੇ ਇੰਸ਼ੋਰੈਂਸ ਕੰਪਨੀ ਵਲੋਂ ਪਾਲਿਸੀ ਦੀ ਸੂਚਨਾ ਭੇਜੀ ਜਾਂਦੀ ਹੈ। ਇਸ ਦੇ ਇਲਾਵਾ ਨਾਮੀਨੇਸ਼ਨ ਡਿਟੇਲਸ ਭਰਨ ਲਈ ਇਕ ਲਿੰਕ ਭੇਜਿਆ ਜਾਂਦਾ ਹੈ। ਟਿਕਟ ਬੁੱਕ ਕਰਨ ਦੇ ਬਾਅਦ ਯਾਤਰੀ, ਯਾਤਰੀ ਸੰਬੰਧਤ ਇੰਸ਼ੋਰੈਂਸ ਕੰਪਨੀ ਦੀ ਸਾਈਟ 'ਤੇ ਜਾ ਕੇ ਨਾਮੀਨੇਸ਼ਨ ਡਿਟੇਲਸ ਭਰ ਸਕਦਾ ਹੈ।
ਯਾਦ ਰੱਖੋ ਕਿ ਇਕ ਵਾਰ ਪ੍ਰੀਮੀਅਮ ਭਰਨ 'ਤੇ ਰੱਦ ਕਰਵਾਉਣ ਦੀ ਆਗਿਆ ਨਹੀਂ ਹੈ। ਨਾਲ ਹੀ ਟਿਕਟ ਦੇ ਵੇਟਿੰਗ 'ਚ ਹੋਣ 'ਤੇ ਪ੍ਰੀਮੀਅਮ ਦੇ ਰਿਫੰਡ ਦੀ ਸੁਵਿਧਾ ਵੀ ਨਹੀਂ ਹੁੰਦੀ ਹੈ। ਆਈ.ਆਰ.ਸੀ.ਟੀ.ਸੀ. ਮੁਤਾਬਕ ਜੇਕਰ ਯਾਤਰੀ ਨੋਮੀਨੇਸ਼ਨ ਡਿਟੇਲਸ ਨਹੀਂ ਭਰਦਾ ਹੈ ਤਾਂ ਕਲੇਮ ਦੀ ਸਥਿਤੀ 'ਚ ਸੈਟਲਮੈਂਟ ਕਾਨੂੰਨ ਸੁਨਵਾਰਡ ਦੇ ਵਲੋਂ ਹੁੰਦਾ ਹੈ। ਹਾਲਾਂਕਿ ਇਹ ਟ੍ਰੈਵਲ ਇੰਸ਼ੋਰੈਂਸ 5 ਸਾਲ ਤੋਂ ਘਟ ਦੇ ਬੱਚਿਆਂ ਲਈ ਉਪਲੱਬਧ ਨਹੀਂ ਹੈ।


Aarti dhillon

Content Editor

Related News