ਚਲੀ ਗਈ ਹੈ ਨੌਕਰੀ ਤਾਂ ਹੋਮ ਲੋਨ ਦੀ EMI ਨਾਲ ਇਸ ਤਰ੍ਹਾਂ ਨਜਿੱਠੋ

10/04/2019 1:23:29 PM

ਨਵੀਂ ਦਿੱਲੀ — ਦੁਨੀਆ ਭਰ 'ਚ ਮੰਦੀ ਦੇ ਦੌਰ ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ 'ਚ ਕਈ ਵਾਰ ਲੋਕ ਲੋਨ ਦੇ ਚੱਕਰ 'ਚ ਫੱਸ ਜਾਂਦੇ ਹਨ। ਮਹਿੰਗਾਈ ਦੇ ਇਸ ਦੌਰ 'ਚ ਜੇਕਰ ਨੌਕਰੀ ਚਲੀ ਜਾਏ ਤਾਂ ਮੁਸੀਬਤ ਹੋਰ ਵਧ ਜਾਂਦੀ ਹੈ। ਅਚਾਨਕ ਨੌਕਰੀ ਜਾਣ 'ਤੇ ਹੋਮ ਲੋਨ ਜਾਂ ਹੋਰ ਲੋਨ 'ਤੇ ਲੋਕ ਡਿਫਾਲਟ ਕਰਨਾ ਸ਼ੁਰੂ ਕਰ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹੀ ਹੀ ਸਥਿਤੀ 'ਚ ਫਸ ਗਏ ਹੋ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਜਿਹੀ ਸਥਿਤੀ 'ਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

ਲੋਨ ਦਾ ਭੁਗਤਾਨ ਨਾ ਕਰ ਸਕਣ ਦੀ ਸਥਿਤੀ 'ਚ ਕਈ ਵਾਰ ਲੋਕ ਉਸ ਪਤੇ ਤੋਂ ਹਟ ਜਾਂਦੇ ਹਨ ਜਿਹੜਾ ਪਤਾ ਉਨ੍ਹਾਂ ਨੇ ਬੈਂਕ ਨੂੰ ਦਿੱਤਾ ਹੁੰਦਾ ਹੈ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਬੈਂਕ ਉਨ੍ਹਾਂ ਨੂੰ ਲੋਨ ਨਾ ਚੁਕਾਉਣ ਦੀ ਸਥਿਤੀ 'ਚ ਪਰੇਸ਼ਾਨ ਕਰੇਗਾ। ਡਰਨ ਜਾਂ ਘਬਰਾਊਣ ਦੀ ਬਜਾਏ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਕਰੋ ਇਹ ਉਪਾਅ।

ਜੇਕਰ ਤੁਸੀਂ ਕਿਸੇ ਲੋਨ 'ਤੇ ਡਿਫਾਲਟ ਕਰਦੇ ਵੀ ਹੋ ਤਾਂ ਬੈਂਕ ਕਦੇ ਵੀ ਤੁਰੰਤ ਉਸ ਲੋਨ ਖਾਤੇ ਨੂੰ ਬੰਦ ਕਰਕੇ ਤੁਹਾਡੇ ਘਰ 'ਤੇ ਕਬਜ਼ਾ ਨਹੀਂ ਕਰੇਗਾ। ਸਗੋਂ ਬੈਂਕ ਦੀ ਪਹਿਲੀ ਕੋਸ਼ਿਸ਼ ਇਹ ਹੀ ਹੋਵੇਗੀ ਕਿ ਬਕਾਇਆ ਵਸੂਲੀ ਕਰ ਲਈ ਜਾਏ। ਇਸ ਲਈ ਬੈਂਕ ਤੁਹਾਡੇ ਨਾਲ ਇਸ ਮਸਲੇ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇਗਾ। 

ਇਸ ਤੋਂ ਬਾਅਦ ਹੁਣ ਜੇਕਰ ਤੁਹਾਡੇ ਕੋਲ EMI ਦਾ ਭੁਗਤਾਨ ਕਰਨ ਲਈ ਪੈਸਾ ਨਹੀਂ ਹੈ ਤਾਂ ਭੱਜਣ ਜਾਂ ਲੁਕਣ ਦੀ ਬਜਾਏ ਹਾਲਾਤ ਨਾਲ ਨਜਿੱਠਣ ਦੀ ਕੋਸ਼ਿਸ਼ ਕਰੋ। ਅਜਿਹੀ ਸਥਿਤੀ 'ਚ ਸਭ ਤੋਂ ਪਹਿਲਾਂ ਨਵੀਂ ਨੌਕਰੀ ਦੀ ਭਾਲ ਕਰੋ ਫਿਰ ਭਾਵੇਂ ਉਹ ਪਹਿਲਾਂ ਨਾਲੋਂ ਘੱਟ ਸੈਲਰੀ 'ਤੇ ਹੀ ਕਿਉਂ ਨਾ ਮਿਲ ਰਹੀ ਹੋਵੇ। ਹੋ ਸਕਦਾ ਹੈ ਕਿ ਤੁਹਾਨੂੰ ਨਵੀਂ ਨੌਕਰੀ ਘੱਟ ਸੈਲਰੀ 'ਤੇ ਮਿਲ ਜਾਏ। ਅਜਿਹੀ ਸਥਿਤੀ 'ਚ ਤੁਹਾਨੂੰ ਬੈਂਕ ਨਾਲ ਮਿਲ ਕੇ ਲੋਨ ਰੀਸਟਰੱਕਟਰ ਕਰਨ ਬਾਰੇ ਗੱਲ ਕਰਨੀ ਚਾਹੀਦੀ ਹੈ।

ਮੰਨ ਲਓ ਕਿ ਪਹਿਲਾਂ 15 ਸਾਲ ਦੇ ਲੋਨ ਦੀ EMI 15,000 ਰੁਪਏ ਸੀ ਫਿਰ ਹੁਣ ਤੁਸੀਂ ਉਸ ਨੂੰ ਘਟਾ ਕੇ 10,000 ਰੁਪਏ 20 ਸਾਲ ਲਈ ਕਰ ਸਕਦੇ ਹੋ। ਇਸ ਨਾਲ EMI ਘੱਟ ਹੋ ਜਾਵੇਗੀ । ਇਸ ਨਾਲ ਤੁਹਾਡਾ ਬੋਝ ਘੱਟ ਜਾਵੇਗਾ ਅਤੇ ਬੈਂਕ ਦਾ ਵੀ ਨੁਕਸਾਨ ਨਹੀਂ ਹੋਵੇਗਾ। ਹੋ ਸਕਦਾ ਹੈ ਕਿ ਟੇਨਓਰ ਵਧਣ ਨਾਲ ਤੁਹਾਨੂੰ ਲੋਨ 'ਤੇ ਵਿਆਜ ਦਾ ਭੁਗਤਾਨ ਜ਼ਿਆਦਾ ਕਰਨਾ ਪਵੇ ਪਰ ਫਿਲਹਾਲ ਬੋਝ ਜ਼ਰੂਰ ਘੱਟ ਹੋਵੇਗਾ।

ਇਸ ਤੋਂ ਇਲਾਵਾ ਤੁਸੀਂ ਬੈਂਕ ਕੋਲੋਂ ਕੁਝ ਮਹੀਨਿਆਂ ਦਾ ਸਮਾਂ ਵੀ ਮੰਗ ਸਕਦੇ ਹੋ। ਤੁਹਾਡੀ ਪੇਮੈਂਟ ਹਿਸਟਰੀ ਅਤੇ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੈਂਕ ਇਹ ਫੈਸਲਾ ਲਵੇਗਾ। ਦੂਜੇ ਪਾਸੇ ਜੇਕਰ ਤੁਸੀਂ ਲੋਨ ਦਾ ਭੁਗਤਾਨ ਨਾ ਕਰਕੇ ਡਿਫਾਲਟ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੋ ਸਕਦਾ ਹੈ ਅਤੇ ਭਵਿੱਖ 'ਚ ਦੁਬਾਰਾ ਤੋਂ ਲੋਨ ਮਿਲਣ ਦੀ ਸੰਭਾਵਨਾਵਾਂ 'ਤੇ ਪ੍ਰਸ਼ਨ ਚਿੰਨ੍ਹ ਲੱਗ ਸਕਦਾ ਹੈ। 


Related News