Retirement Planning: NPS ਨੂੰ ਨਾ ਕਰੋ ਨਜ਼ਰਅੰਦਾਜ਼, ਟੈਕਸ ਸੇਵਿੰਗ ਦੇ ਨਾਲ ਮਿਲਦਾ ਹੈ ਵਧੀਆ ਰਿਟਰਨ

03/08/2020 2:53:08 PM

ਨਵੀਂ ਦਿੱਲੀ—ਆਮ ਤੌਰ 'ਤੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਰਿਟਾਇਰਮੈਂਟ ਲਈ ਬਚਤ ਕਰਨਾ ਚਾਹੁੰਦੇ ਹਨ ਤਾਂ ਅਜਿਹੀ ਕਿਸੇ ਸਕੀਮ ਜਾਂ ਪ੍ਰੋਡੈਕਟ 'ਚ ਨਿਵੇਸ਼ ਕਰਨਾ ਚਾਹੀਦਾ, ਜੋ ਸਿਰਫ ਇਸ ਮਕਦਮ ਲਈ ਹੋਵੇ। ਪਰ ਇਹ ਸੱਚ ਨਹੀਂ ਹੈ ਕਿ ਤੁਸੀਂ ਹੋਰ ਤਰੀਕਿਆਂ ਨਾਲ ਵੀ ਬਚਤ ਕਰ ਸਕਦੇ ਹੋ ਅਤੇ ਬਾਅਦ 'ਚ ਇਸ ਦੀ ਵਰਤੋਂ ਰਿਟਾਇਰਮੈਂਟ ਦਾ ਪਲਾਨ ਬਣਾਉਣ 'ਚ ਕੀਤਾ ਜਾ ਸਕਦਾ ਹੈ। ਇੰਪਲਾਇਜ਼ ਪ੍ਰੋਵੀਡੈਂਟ ਫੰਡ (ਡੀ.ਪੀ.ਐੱਫ.) ਅਤੇ ਨੈਸ਼ਨਲ ਪੈਨਸ਼ਨ ਸਿਸਟਮ (ਐੱਨ.ਪੀ.ਐੱਸ.) ਵਰਗੇ ਪ੍ਰੋਡੈਕਟ ਮੌਜੂਦ ਹੋਣ ਦੇ ਚੱਲਦੇ ਲੋਕ ਰਿਟਾਇਰਮੈਂਟ ਪਲਾਨ ਲਈ ਅਜਿਹੀਆਂ ਸਕੀਮਾਂ ਨੂੰ ਪਹਿਲ ਦਿੰਦੇ ਹਨ।
ਇਹ ਪ੍ਰੋਡੈਕਟ ਖਾਸ ਤੌਰ 'ਤੇ ਰਿਟਾਇਰਮੈਂਟ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੀ ਬਣਾਏ ਗਏ ਹਨ। ਇਨ੍ਹਾਂ ਪ੍ਰੋਡੈਕਟਸ 'ਚ ਨਿਵੇਸ਼ ਕਰਕੇ ਟੈਕਸ ਛੋਟ ਦਾ ਫਾਇਦਾ ਵੀ ਮਿਲਦਾ ਹੈ। ਇਸ ਲਈ ਇਨ੍ਹਾਂ ਨੂੰ ਟੈਕਸ ਸੇਵਿੰਗ ਵੀ ਕਿਹਾ ਜਾਂਦਾ ਹੈ। ਕੁੱਲ ਮਿਲਾ ਕੇ ਦੇਖੀਏ ਤਾਂ ਰਿਟਾਇਰਮੈਂਟ ਲਈ ਬਚਤ ਕਰਨ ਦਾ ਇਕ ਵੱਡਾ ਲਾਲਚ ਟੈਕਸ ਦੇਣਦਾਰੀ ਨੂੰ ਘੱਟ ਕਰਨਾ ਵੀ ਹੁੰਦਾ ਹੈ।
ੁਪਰ ਅਜਿਹਾ ਨਹੀਂ ਹੈ ਕਿ ਜੇਕਰ ਤੁਸੀਂ ਬੈਂਕ 'ਚ ਜਾਂ ਮਿਊਚੁਅਲ ਫੰਡਸ 'ਚ ਰਕਮ ਜਮ੍ਹਾ ਕਰਦੇ ਹਨ ਤਾਂ ਇਸ ਦੀ ਵਰਤੋਂ ਰਿਟਾਇਰਮੈਂਟ ਦੇ ਬਾਅਦ ਦੀਆਂ ਲੋੜਾਂ ਲਈ ਨਹੀਂ ਕਰ ਸਕਦੇ ਹਨ। ਕਿਸੇ ਵੀ ਹੋਰ ਸੇਵਿੰਗ ਦੀ ਤਰ੍ਹਾਂ ਰਿਟਾਇਰਮੈਂਟ ਸੇਵਿੰਗ ਦਾ ਆਕਲਨ ਵੀ ਸੁਰੱਖਿਆ, ਲਿਕਵਿਡਿਟੀ, ਰਿਟਰਨ ਅਤੇ ਟੈਕਸ ਬਚਤ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ।
ਰਿਟਾਇਰਮੈਂਟ ਸੇਵਿੰਗ ਨੂੰ ਲੈ ਕੇ ਰਸਮੀ ਜਾਂ ਪੁਰਾਣੀ ਸੋਚ ਦੇ ਨਾਲ ਇਕ ਹੋਰ ਵੱਡੀ ਸਮੱਸਿਆ ਹੈ। ਇਹ ਸਮੱਸਿਆ ਖਤਰੇ ਨੂੰ ਠੀਕ ਤਰ੍ਹਾਂ ਨਾਲ ਜਾਂ ਬਿਲਕੁੱਲ ਨਾ ਸਮਝ ਪਾਉਣ ਨਾਲ ਜੁੜੀ ਹੈ। ਰਸਮੀ ਸੋਚ ਕਹਿੰਦੀ ਹੈ ਕਿ ਤੁਹਾਡੀ ਨਿਵੇਸ਼ ਦੀ ਵੈਲਿਊ ਥੋੜ੍ਹੀ ਜਿਹੀ ਵੀ ਘੱਟ ਨਹੀਂ ਹੋਣੀ ਚਾਹੀਦੀ। ਉੱਧਰ ਇਹ ਸੋਚ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਦਿੰਦੀ ਹੈ। ਮਹਿੰਗਾਈ ਤੁਹਾਡੇ ਨਿਵੇਸ਼ ਦੀ ਅਸਲ ਵੈਲਿਊ ਨੂੰ ਸਾਲ ਦਰ ਸਾਲ ਘੱਟ ਕਰ ਰਹੀ ਹੈ।
ਕੁਝ ਲੋਕ ਕਿਸਮਤ ਵਾਲੇ ਹਨ ਜਿਨ੍ਹਾਂ ਦੇ ਕੋਲ ਇਨਕਮ ਦਾ ਅਜਿਹਾ ਸੋਰਸ ਹੈ ਜੋ ਮਹਿੰਗਾਈ ਵਧਣ ਦੇ ਨਾਲ ਇਨਕਮ ਵਧਾਉਂਦਾ ਹੈ। ਜਿਵੇਂ ਪ੍ਰਾਪਰਟੀ। ਇਸ ਨਾਲ ਉਨ੍ਹਾਂ ਨੂੰ ਚੰਗਾ ਰਿਟਰਨ ਮਿਲਦਾ ਹੈ। ਬਾਕੀ ਲੋਕ ਜਿਨ੍ਹਾਂ ਦੇ ਕੋਲ ਪ੍ਰਾਪਰਟੀ ਨਹੀਂ ਹੈ ਉਨ੍ਹਾਂ ਨੂੰ ਜ਼ਿੰਦਗੀ ਭਰ ਮਹਿੰਗਾਈ ਦੇ ਅਸਰ ਨਾਲ ਨਿਪਟਣ ਲਈ ਹੋਰ ਕੋਸ਼ਿਸ਼ ਕਰਨ ਦੀ ਲੋੜ ਹੁੰਦੀ ਹੈ।
ਨਿਵੇਸ਼ 'ਚ ਸਭ ਤੋਂ ਜ਼ਿਆਦਾ ਖਤਰਾ ਘੱਟ ਮਿਆਦ 'ਚ ਆਉਣ ਵਾਲੇ ਉਤਾਰ-ਚੜ੍ਹਾਅ ਨੂੰ ਲੈ ਕੇ ਦੱਸਿਆ ਜਾਂਦਾ ਹੈ। ਇਕਵਿਟੀ 'ਚ ਘੱਟ ਮਿਆਦ 'ਚ ਭਾਵੇਂ ਹੀ ਉਤਾਰ-ਚੜ੍ਹਾਅ ਦਾ ਖਤਰਾ ਹੁੰਦਾ ਹੈ ਪਰ ਲੰਬੀ ਮਿਆਦ 'ਚ ਨਿਵੇਸ਼ ਕਰਨ 'ਤੇ ਰਿਟਰਨ ਇਸ ਖਤਰੇ ਦੀ ਭਰਪਾਈ ਕਰ ਦਿੰਦਾ ਹੈ। ਲੰਬੀ ਮਿਆਦ ਦੇ ਨਿਵੇਸ਼ 'ਚ ਉਤਾਰ-ਚੜ੍ਹਾਅ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਲੰਬੇ ਸਮੇਂ ਦੇ ਦੌਰਾਨ ਇਸ 'ਚ ਮੁਨਾਫਾ ਹੁੰਦਾ ਲਗਭਗ ਤੈਅ ਹੁੰਦਾ ਹੈ।
ਅਜਿਹੇ ਲੋਕ ਜੋ ਰਿਟਾਇਰਮੈਂਟ ਲਈ ਸੇਵਿੰਗ ਤਾਂ ਕਰਨਾ ਚਾਹੁੰਦੇ ਹਨ ਪਰ ਇਸ ਲਈ ਸਹੀ ਵਿਕਲਪ ਚੁਣਨ 'ਚ ਸਮੇਂ ਨਹੀਂ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਨੈਸ਼ਨਲ ਪੈਨਸ਼ਨ ਸਿਸਟਮ ਭਾਵ ਐੱਨ.ਪੀ.ਐੱਸ. ਸਹੀ ਵਿਕਲਪ ਹੈ। ਚਾਹੇ ਕੰਮ ਕਰਨ ਦੇ ਦੌਰਾਨ ਰਿਟਾਇਰਮੈਂਟ ਲਈ ਨਿਵੇਸ਼ ਕਰਨ ਦੀ ਗੱਲ ਹੋਵੇ ਜਾਂ ਰਿਟਾਇਰਮੈਂਟ ਦੇ ਬਾਅਦ ਰਕਮ ਵਰਤੋਂ ਕਰਨ ਦੀ ਲੋੜ, ਐੱਨ.ਪੀ.ਐੱਸ. ਦੋਵਾਂ ਮਾਨਕਾਂ 'ਤੇ ਖਰਾ ਉਤਰਿਆ ਹੈ।


Aarti dhillon

Content Editor

Related News