SBI ''ਚ PPF ਅਕਾਊਂਟ ਖੁੱਲ੍ਹਵਾ ਕੇ ਪਾ ਸਕਦੇ ਹੋ ਮੋਟਾ ਵਿਆਜ, ਜਾਣੋ ਆਨਲਾਈਨ ਪ੍ਰੋਸੈੱਸ

10/13/2019 3:11:10 PM

ਨਵੀਂ ਦਿੱਲੀ—ਪਬਲਿਕ ਪ੍ਰੋਵੀਡੈਂਟ ਫੰਡ ਜਿਸ ਨੂੰ ਆਮ ਤੌਰ 'ਤੇ ਪੀ.ਪੀ.ਐੱਫ. ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਭਾਰਤ ਸਰਕਾਰ ਵਲੋਂ ਆਫਰ ਕੀਤਾ ਗਿਆ ਸਮਾਲ ਸੇਵਿੰਗ ਫੰਡ ਹੈ। ਇਸ ਦੀ ਵਿਆਜ ਦਰ ਕੇਂਦਰ ਸਰਕਾਰ ਵਲੋਂ ਤਿੰਨ ਮਹੀਨੇ 'ਤੇ ਇਕ ਵਾਰ ਨਿਰਧਾਰਿਤ ਕੀਤੀ ਜਾਂਦੀ ਹੈ। ਮੌਜੂਦਾ ਸਮੇਂ 'ਚ ਇਸ 'ਤੇ 7.9 ਫੀਸਦੀ ਸਾਲਾਨਾ ਵਿਆਜ ਹੈ। ਪੀ.ਪੀ.ਐੱਫ. ਖਾਤੇ 'ਚ ਘੱਟੋ ਘੱਟ 500 ਰੁਪਏ ਦੀ ਰਾਸ਼ੀ ਜਮ੍ਹਾ ਕੀਤੀ ਜਾ ਸਕਦੀ ਹੈ, ਜਦੋਂਕਿ ਅਧਿਕਤਮ ਇਕ ਵਿੱਤੀ ਸਾਲ 'ਚ 1.5 ਲੱਖ ਰੁਪਏ ਤੱਕ ਜਮ੍ਹਾ ਕੀਤਾ ਜਾ ਸਕਦਾ ਹੈ। ਪੀ.ਪੀ.ਐੱਫ. ਖਾਤੇ 'ਤੇ ਮਿਲਣ ਵਾਲੇ ਵਿਆਜ 'ਤੇ ਆਮਦਨ ਟੈਕਸ ਨਹੀਂ ਦੇਣਾ ਹੁੰਦਾ ਹੈ। ਇਸੇ ਖਾਤੇ ਨੂੰ ਡਾਕ ਘਰ 'ਚ ਵੀ ਖੋਲ੍ਹਿਆ ਜਾ ਸਕਦਾ ਹੈ। ਕੁਝ ਬੈਂਕ ਜਿਵੇਂ ਕਿ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵੀ ਪੀ.ਪੀ.ਐੱਫ. ਖਾਤਾ ਖੋਲ੍ਹਣ ਦਾ ਵਿਕਲਕ ਦਿੰਦੇ ਹਨ। ਤੁਸੀਂ ਅਕਾਊਂਟ ਨੂੰ ਬ੍ਰਾਂਚ 'ਚ ਜਾ ਕੇ ਜਾਂ ਆਨਲਾਈਨ ਖੋਲ੍ਹ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਆਨਲਾਈਨ ਐੱਸ.ਬੀ.ਆਈ. ਪੀ.ਪੀ.ਐੱਫ. ਖਾਤਾ ਖੋਲ੍ਹ ਸਕਦੇ ਹੋ।
ਕਿੰਝ ਖੁੱਲ੍ਹਵਾਓ ਆਨਲਾਈਨ ਐੱਸ.ਬੀ.ਆਈ. ਪੀ.ਪੀ.ਐੱਫ. ਖਾਤਾ
—ਐੱਸ.ਬੀ.ਆਈ. ਆਨਲਾਈਨ ਖਾਤਾ ਲਾਗ ਇਨ ਕਰੋ। ਅਨੁਰੋਧ ਅਤੇ ਪੁੱਛਗਿੱਛ ਟੈਬ 'ਤੇ ਕਲਿੱਕ ਕਰੋ।
—ਜਦੋਂ ਤੁਸੀਂ ਮੈਨਿਊ 'ਚ ਹੇਠਾਂ ਜਾਓਗੇ ਤਾਂ ਤੁਹਾਨੂੰ ਨਵੇਂ ਪੀ.ਪੀ.ਐੱਫ. ਖਾਤੇ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।
ਜਦੋਂ ਤੁਸੀਂ ਇਸ 'ਤੇ ਕਲਿੱਕ ਕਰੋਗੇ ਤਾਂ ਇਹ ਤੁਹਾਡੇ ਖਾਤੇ ਦੀ ਜਾਣਕਾਰੀ ਪੁੱਛੇਗਾ। ਜੇਕਰ ਤੁਸੀਂ ਖਾਤਾ ਕਿਸੇ ਨਾਬਾਲਗ ਦੇ ਲਈ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਕਲਪ 'ਚ ਦਿੱਤੇ ਗਏ ਨਾਬਾਲਗ ਦੇ ਲਈ ਖਾਤਾ ਖੋਲ੍ਹੋ ਇਸ 'ਤੇ ਕਲਿੱਕ ਕਰਨਾ ਹੋਵੇਗਾ।
—ਜਦੋਂ ਤੁਸੀਂ ਨਾਬਾਲਗ ਦੇ ਬਾਰੇ 'ਚ ਜਾਣਕਾਰੀ ਭਰੋ, ਜਿਵੇਂ ਨਾਂ, ਉਮਰ ਇਸ ਦੇ ਇਲਾਵਾ ਤੁਹਾਡਾ ਨਾਬਾਲਗ ਦੇ ਨਾਲ ਕੀ ਰਿਸ਼ਤਾ ਹੈ।
—ਜੇਕਰ ਤੁਸੀਂ ਨਾਬਾਲਗ ਦੇ ਨਾਂ ਨਾਲ ਖਾਤਾ ਨਹੀਂ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਬ੍ਰਾਂਚ ਦਾ ਕੋਡ ਭਰਨਾ ਹੋਵੇਗਾ ਜਿਸ 'ਚ ਤੁਸੀਂ ਆਪਣਾ ਪੀ.ਪੀ.ਐੱਫ. ਖਾਤਾ ਖੋਲ੍ਹਣਾ ਚਾਹੁੰਦੇ ਹੋ।
—ਬ੍ਰਾਂਚ ਕੋਡ ਪਾਉਣ ਦੇ ਬਾਅਦ ਤੁਹਾਨੂੰ ਨਾਮਿਨੀ ਦਾ ਨਾਂ ਦੱਸਣ ਲਈ ਕਿਹਾ ਜਾਵੇਗਾ। ਪੀ.ਪੀ.ਐੱਫ. ਖਾਤੇ ਦੇ ਲਈ ਤੁਸੀਂ ਅਧਿਕਤਮ ਪੰਜ ਨਾਮਿਨੀ ਜੋੜ ਸਕਦੇ ਹੋ।
—ਸਬਮਿਟ ਕਰਨ ਦੇ ਬਾਅਦ ਇਕ ਡਾਇਲਾਗ ਬਾਕਸ ਦਿਖਾਈ ਦੇਵੇਗਾ ਜਿਸ 'ਚ ਲਿਖਿਆ ਹੋਵੇਗਾ ਤੁਹਾਡਾ ਫਾਰਮ ਸਫਲਤਾਪੂਰਵਕ ਸਬਮਿਟ ਹੋ ਗਿਆ ਹੈ। ਇਸ 'ਚ ਰੈਫਰੈਂਸ ਨੰਬਰ ਵੀ ਹੋਵੇਗਾ।
—ਹੁਣ ਤੁਹਾਨੂੰ ਦਿੱਤੇ ਗਏ ਰੈਫਰੈਂਸ ਗਿਣਤੀ ਦੇ ਨਾਲ ਫਾਰਮ ਡਾਊਨਲੋਡ ਕਰਨਾ ਹੋਵੇਗਾ।
—ਫਾਰਮ ਡਾਊਨਲੋਡ ਕਰਨ ਦੇ ਬਾਅਦ ਤੁਹਾਨੂੰ ਕੇ.ਵਾਈ.ਸੀ. ਦਸਤਾਵੇਜ਼ਾਂ ਦੇ ਨਾਲ ਫਾਰਮ ਨੂੰ ਪ੍ਰਿੰਟ ਕਰਕੇ ਭਰਨਾ ਹੋਵੇਗਾ ਅਤੇ 30 ਦਿਨਾਂ ਦੇ ਅੰਦਰ ਬ੍ਰਾਂਚ 'ਚ ਜਮ੍ਹਾ ਕਰਨਾ ਹੋਵੇਗਾ।
ਪੀ.ਪੀ.ਐੱਫ. ਅਕਾਊਂਟ ਦਾ ਸਮਾਂ
ਪੀ.ਪੀ.ਐੱਫ. ਅਕਾਊਂਟ ਦਾ ਸਮਾਂ ਮੁੱਖ ਰੂਪ ਨਾਲ 15 ਸਾਲ ਦਾ ਹੈ। ਇਸ ਦੇ ਬਾਅਦ ਤੁਸੀਂ ਸਮਾਂ ਵਧਾਉਣਾ ਚਾਹੁੰਦੇ ਹੋ ਤਾਂ ਅਰਜੀ ਕਰਕੇ 5 ਸਾਲ ਦੇ ਇਕ ਜਾਂ ਜ਼ਿਆਦਾ ਬਲਾਕਸ ਲਈ ਯੋਜਨਾ ਦਾ ਸਮਾਂ ਵਧਾਇਆ ਜਾ ਸਕਦਾ ਹੈ।
ਜੇਕਰ ਸਮੇਂ ਤੋਂ ਪਹਿਲਾਂ ਕਰਦੇ ਹੋ ਨਿਕਾਸੀ
ਇਸ ਯੋਜਨਾ 'ਚ ਕੁਝ ਸ਼ਰਤਾਂ ਦੇ ਨਾਲ ਤੁਹਾਨੂੰ ਪੰਜ ਸਾਲ ਦਾ ਸਮਾਂ ਪੂਰਾ ਕਰਨਾ ਹੋਵੇਗਾ, ਫਿਰ ਤੁਹਾਨੂੰ ਨਿਕਾਸੀ ਦੀ ਆਗਿਆ ਹੋਵੇਗੀ। ਇਹ ਸੁਵਿਧਾ ਨਾਬਾਲਗਾਂ ਦੇ ਅਕਾਊਂਟ 'ਤੇ ਵੀ ਲਾਗੂ ਹੈ।
ਖਾਤੇ ਦਾ ਟਰਾਂਸਫਰ
ਜੇਕਰ ਕੋਈ ਗਾਹਕ ਆਪਣੇ ਖਾਤੇ ਨੂੰ ਟਰਾਂਸਫਰ ਕਰਨਾ ਚਾਹੁੰਦਾ ਹੈ ਤਾਂ ਉਹ ਐੱਸ.ਬੀ.ਆਈ. ਦੇ ਹੋਰ ਬ੍ਰਾਂਚ ਅਤੇ ਡਾਕ ਘਰਾਂ 'ਚ ਖਾਤੇ ਨੂੰ ਟਰਾਂਸਫਰ ਕੀਤਾ ਜਾ ਸਕਦਾ ਹੈ।


Aarti dhillon

Content Editor

Related News