ਰੇਲ ਟਿਕਟ ਬੁੱਕ ਕਰਨ ਤੋਂ ਪਹਿਲਾਂ ਜਾਣੋ ਇਹ ਨਿਯਮ, ਮਿਲੇਗੀ 50 ਫੀਸਦੀ ਤੱਕ ਦੀ ਛੋਟ

11/30/2019 1:18:32 PM

ਨਵੀਂ ਦਿੱਲੀ — ਯਾਤਰੀਆਂ ਨੂੰ ਵਧੀਆ ਤੋਂ ਵਧੀਆ ਸਹੂਲਤ ਉਪਲੱਬਧ ਕਰਵਾਉਣ ਲਈ ਰੇਲਵੇ ਵਿਭਾਗ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਰੇਲਵੇ ਦੀਆਂ ਇਨ੍ਹਾਂ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਹੀ ਨਹੀਂ ਹੁੰਦੀ ਜਿਸ ਕਾਰਨ ਆਮ ਲੋਕ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਰੇਲਵੇ ਦੀ ਇਕ ਅਜਿਹੀ ਹੀ ਸਹੂਲਤ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਤਹਿਤ ਟ੍ਰੇਨ ਦੀ ਟਿਕਟ ਬੁੱਕ ਕਰਦੇ ਸਮੇਂ  ਤੁਹਾਨੂੰ 50 ਫੀਸਦੀ ਤੱਕ ਦੀ ਛੋਟ ਮਿਲ ਸਕਦੀ ਹੈ। ਆਓ ਜਾਣਦੇ ਹਾਂ ਕਿਵੇਂ।

ਇਨ੍ਹਾਂ ਯਾਤਰੀਆਂ ਨੂੰ ਮਿਲਦੀ ਹੈ 50 ਫੀਸਦੀ ਤੱਕ ਦੀ ਛੋਟ

ਭਾਰਤੀ ਰੇਲਵੇ ਮੇਲ, ਐਕਸਪ੍ਰੈੱਸ, ਰਾਜਧਾਨੀ, ਸ਼ਤਾਬਦੀ, ਜਨ ਸ਼ਤਾਬਦੀ ਅਤੇ ਦੁਰੰਤੋ ਵਰਗੀਆਂ ਟ੍ਰੇਨਾਂ ਵਿਚ ਯਾਤਰੀਆਂ ਨੂੰ 50 ਫੀਸਦੀ ਤੱਕ ਦੀ ਛੋਟ ਦਿੰਦੀ ਹੈ। ਨਿਯਮ ਦੇ ਤਹਿਤ ਮਰਦਾਂ ਨੂੰ 40 ਫੀਸਦੀ ਅਤੇ ਔਰਤਾਂ ਨੂੰ 50 ਫੀਸਦੀ ਤੱਕ ਦੀ ਛੋਟ ਮਿਲਦੀ ਹੈ। ਰੇਲ ਟਿਕਟ ਵਿਚ ਇਹ ਛੋਟ ਸੀਨੀਅਰ ਸਿਟੀਜ਼ਨ ਲਈ ਹੈ। ਜੇਕਰ ਪੁਰਸ਼ਾਂ ਦੀ ਉਮਰ 60 ਸਾਲ ਹੈ ਤਾਂ IRCTC ਦੇ ਅਨੁਸਾਰ ਉਨ੍ਹਾਂ ਨੂੰ 40 ਫੀਸਦੀ ਤੱਕ ਦੀ ਛੋਟ ਮਿਲੇਗੀ। ਇਸ ਦੇ ਨਾਲ ਹੀ ਜੇਕਰ ਔਰਤਾਂ ਦੀ ਉਮਰ 58 ਸਾਲ ਜਾਂ ਇਸ ਤੋਂ ਵਧ ਹੈ ਤਾਂ ਉਨ੍ਹਾਂ ਨੂੰ ਟਿਕਟ 'ਚ 50 ਫੀਸਦੀ ਤੱਕ ਦੀ ਛੋਟ ਮਿਲੇਗੀ। 

IRCTC ਦੀ ਈ-ਟਿਕਟਿੰਗ ਵੈਬਸਾਈਟ www.irctc.co.in 'ਤੇ ਸੀਨੀਅਰ ਸਿਟੀਜ਼ਨ ਇਸ ਦਾ ਲਾਭ ਲੈ ਸਕਦੇ ਹਨ। ਰਿਜ਼ਰਵੇਸ਼ਨ ਫਾਰਮ ਭਰਦੇ ਸਮੇਂ ਚੈੱਕਬਾਕਸ 'ਤੇ ਕਲਿੱਕ ਕਰਕੇ ਸੀਨੀਅਰ ਨਾਗਰਿਕ ਛੋਟ ਦੀ ਮੰਗ ਕਰ ਸਕਦੇ ਹਨ। ਹਾਲਾਂਕਿ ਰਿਆਇਤ ਸਿਰਫ ਤਾਂ ਹੀ ਮਿਲੇਗਾ ਜਦੋਂ ਸੀਨੀਅਰ ਸਿਟੀਜ਼ਨ ਇਸ ਦੀ ਮੰਗ ਕਰੇਗਾ।
ਜ਼ਿਕਰਯੋਗ ਹੈ ਕਿ ਛੋਟ ਦਾ ਲਾਭ ਲੈਣ ਲਈ ਸੀਨੀਅਰ ਨਾਗਰਿਕਾਂ ਨੂੰ ਯਾਤਰੀ ਟਿਕਟ ਲੈਣ ਲਈ ਆਪਣੀ ਸਹੀ ਉਮਰ ਦੱਸਣ ਲਈ ਪਛਾਣ ਪੱਤਰ ਦਿਖਾਣੇ ਹੋਣਗੇ।


Related News