ਜਾਣੋ ਟੈਕਸ ਬਚਤ ਦੇ 5 ਸਭ ਤੋਂ ਆਸਾਨ ਤਰੀਕੇ

01/07/2019 1:22:30 PM

ਨਵੀਂ ਦਿੱਲੀ — ਟੈਕਸ 'ਚ ਬਚਤ ਕੌਣ ਨਹੀਂ ਕਰਨਾ ਚਾਹੁੰਦਾ ਹੈ। ਅੱਜਕਲ੍ਹ ਬਜ਼ਾਰ ਵਿਚ ਨਿਵੇਸ਼ ਦੇ ਅਜਿਹੇ ਕਈ ਵਿਕਲਪ ਮੌਜੂਦ ਹਨ ਜਿਨ੍ਹਾਂ ਜ਼ਰੀਏ ਆਮਦਨ ਐਕਟ ਦੇ ਸੈਕਸ਼ਨ 80ਸੀ ਦੇ ਤਹਿਤ ਟੈਕਸ ਤੋਂ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਹਾਲਾਂਕਿ ਕਈ ਵਾਰ ਟੈਕਸ ਬਚਾਉਣ ਦੇ ਚੱਕਰ 'ਚ ਕਈ ਨਿਵੇਸ਼ਕ ਗਲਤੀ ਕਰ ਲੈਂਦੇ ਹਨ। ਪਰ ਸਮਝਦਾਰੀ ਨਾਲ ਨਿਵੇਸ਼ ਕਰਨ 'ਤੇ ਟੈਕਸ 'ਚ ਬਚਤ ਵੀ ਹੋਵੇਗੀ ਅਤੇ ਭਵਿੱਖ ਵਿਚ ਬਿਹਤਰ ਰਿਟਰਨ ਮਿਲਣ ਦੀ ਉਮੀਦ ਵੀ ਹੋਵੇਗੀ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਟੈਕਸ ਸੇਵਿੰਗ ਦੇ ਵਿਕਲਪ ਬਾਰੇ ਦੱਸ ਰਹੇ ਹਾਂ।

1. ਜੀਵਨ ਬੀਮਾ — ਜੀਵਨ ਬੀਮਾ ਨਾ ਸਿਰਫ ਟੈਕਸ ਬਚਾਉਣ ਦਾ ਸਭ ਤੋਂ ਅਸਾਨ ਤਰੀਕਾ ਹੈ ਸਗੋਂ ਕਿਸੇ ਅਣਸੁਖਾਵੇਂ ਸਮੇਂ 'ਚ ਤੁਹਾਡੇ ਪਰਿਵਾਰ ਨੂੰ ਆਰਥਿਕ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਸੈਕਸ਼ਨ 80ਸੀ ਦੇ ਤਹਿਤ ਤੁਸੀਂ ਜੀਵਨ ਬੀਮੇ ਲਈ ਜਿਹੜਾ ਪ੍ਰੀਮੀਅਮ ਦਿੰਦੇ ਹੋ, ਉਹ ਟੈਕਸ ਤੋਂ ਮੁਕਤ ਹੁੰਦਾ ਹੈ। ਇਸ ਟੈਕਸ ਛੋਟ ਦੀ ਹੱਦ 1 ਲੱਖ ਰੁਪਏ ਹੈ।

2. ਸਿਹਤ(ਹੈਲਥ) ਬੀਮਾ — ਹਾਲਾਂਕਿ ਕਈ ਲੋਕ ਇਸ ਨਿਵੇਸ਼ ਨੂੰ ਬਿਹਤਰ ਸਾਧਨ ਨਹੀਂ ਮੰਨਦੇ, ਪਰ ਨਿਵੇਸ਼ ਦੇ ਸਾਰੇ ਰੂਪਾਂ ਵਿਚ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ ਕਿਉਂਕਿ ਸਿਹਤ ਕਦੋਂ ਸਾਥ ਛੱਡ ਦੇਵੇ ਜਾਂ ਕਦੋਂ ਕਿਸੇ ਬੀਮਾਰੀ ਲਈ ਬੇਹਿਸਾਬ ਪੈਸੇ ਖਰਚ ਕਰਨੇ ਪੈ ਜਾਣ ਇਸ ਬਾਰੇ ਕੋਈ ਨਹੀਂ ਜਾਣਦਾ। ਅਜਿਹੇ ਔਖੇ ਸਮੇਂ ਇਹ ਬੀਮਾ ਵੱਡੀ ਰਾਹਤ ਬਣ ਕੇ ਸਾਹਮਣੇ ਆਉਂਦਾ ਹੈ। ਆਮਦਨ ਐਕਟ ਦੇ ਸੈਕਸ਼ਨ 80ਡੀ ਦੇ ਤਹਿਤ ਤੁਹਾਨੂੰ ਇਸ ਵਿਚ ਨਿਵੇਸ਼ ਦੀ ਦਿੱਤੀ ਗਈ ਧਨਰਾਸ਼ੀ(ਪ੍ਰੀਮੀਅਮ) ਦੇ ਬਰਾਬਰ ਟੈਕਸ ਵਿਚ ਛੋਟ ਮਿਲਦੀ ਹੈ। ਜਿਸਦੀ ਉਪਰਲੀ ਹੱਦ 15 ਹਜ਼ਾਰ ਰੁਪਏ ਹੈ।

3. ELSS ਮਿਊਚੁਅਲ ਫੰਡ — ELSS ਮਿਊਚੁਅਲ ਫੰਡ ਟੈਕਸ ਬਚਤ ਦੇ ਮਨਪਸੰਦ ਵਿਕਲਪ ਵਿਚੋਂ ਇਕ ਹੈ। ਹਾਲਾਂਕਿ ਬਜ਼ਾਰ ਨਾਲ ਸੰਬੰਧਿਤ ਹੋਣ ਕਰਕੇ ਇਹ ਇਕ ਜੋਖ਼ਮ ਦਾ ਕਾਰਕ ਵੀ ਹੈ ਪਰ ਇਸ ਜੋਖ਼ਮ ਦੇ ਨਾਲ-ਨਾਲ ਸ਼ਾਨਦਾਰ ਰਿਟਰਨ ਮਿਲਣ ਦੀ ਉਮੀਦ ਵੀ ਹੁੰਦੀ ਹੈ। ਇਸ ਦਾ ਘੱਟੋ-ਘੱਟ ਲਾਕ-ਇਨ-ਪੀਰੀਅਡ 3 ਸਾਲ ਦਾ ਹੈ। ਈ.ਐੱਲ.ਐੱਸ.ਐੱਸ. ਵਿਚ ਤੁਹਾਨੂੰ SIP ਦਾ ਵਿਕਲਪ ਲੈਣ ਦੀ ਛੋਟ ਵੀ ਰਹਿੰਦੀ ਹੈ, ਜਿਸ ਦੇ ਤਹਿਤ ਤੁਸੀਂ ਹਰ ਮਹੀਨੇ ਕਿਸ਼ਤ ਦੇ ਤੌਰ 'ਤੇ ਨਿਵੇਸ਼ ਕਰ ਸਕਦੇ ਹੋ। ਇਨਕਮ ਟੈਕਸ ਦੇ ਸੈਕਸ਼ਨ 80ਸੀ ਦੇ ਤਹਿਤ ਇਸ ਵਿਚ ਵੀ ਛੋਟ ਮਿਲਦੀ ਹੈ। 

4. PPF — ਇਹ ਲੰਮੀ ਮਿਆਦ ਦੀ ਬਚਤ ਯੋਜਨਾ ਹੈ। ਪੀ.ਪੀ.ਐੱਫ. 'ਚ 70 ਹਜ਼ਾਰ ਤੱਕ ਦੇ ਨਿਵੇਸ਼ 'ਤੇ ਧਾਰਾ 80ਸੀ ਦੇ ਤਹਿਤ ਟੈਕਸ ਵਿਚ ਛੋਟ ਮਿਲਦੀ ਹੈ।

5. ਨੈਸ਼ਨਲ ਪੈਨਸ਼ਨ ਸਕੀਮ — ਨੈਸ਼ਨਲ ਪੈਨਸ਼ਨ ਸਕੀਮ ਯਾਨੀ 'ਸਕੀਨ' ਅਜਿਹੀਆਂ ਚੁਣੀਆਂ ਹੋਈਆਂ ਟੈਕਸ ਬਚਤ ਸਕੀਮਾਂ ਵਿਚੋਂ ਇਕ ਹੈ ਜਿਸ ਵਿਚ ਨਿਵੇਸ਼ ਦੀ ਹੱਦ 1 ਲੱਖ ਤੋਂ ਪਾਰ ਜਾਣ 'ਤੇ ਵੀ ਟੈਕਸ 'ਚ ਛੋਟ ਮਿਲਦੀ ਹੈ। ਹਾਲਾਂਕਿ ਇਸ ਤੋਂ ਉੱਪਰ ਦੀ ਧਨ ਰਾਸ਼ੀ 'ਤੇ ਨਿਯਮਾਂ ਅਨੁਸਾਰ ਟੈਕਸ ਲੱਗੇਗਾ।


Related News