ਜਾਣੋ, ਗੋਲਡ ETF ''ਚ ਨਿਵੇਸ਼ ਕਰਨ ਦੇ ਕੀ ਹਨ ਫਾਇਦੇ

Wednesday, Oct 31, 2018 - 02:16 PM (IST)

ਜਾਣੋ, ਗੋਲਡ ETF ''ਚ ਨਿਵੇਸ਼ ਕਰਨ ਦੇ ਕੀ ਹਨ ਫਾਇਦੇ

ਨਵੀਂ ਦਿੱਲੀ — ਗੋਲਡ ਈ.ਟੀ.ਐੱਫ. ਸੋਨੇ 'ਚ ਨਿਵੇਸ਼ ਕਰਨ ਦਾ ਇਕ ਅਸਾਨ ਮਾਧਿਅਮ ਹੈ , ਜਿਸ ਨੂੰ ਤੁਸੀਂ ਡੀਮੈਟੀਰੀਅਲਾਈਜ਼ਡ ਤਰੀਕੇ ਨਾਲ ਕਰਦੇ ਹੋ। ਇਸ ਵਿਚ ਤੁਸੀਂ ਡੀਮੈਟ ਖਾਤੇ ਦੇ ਜ਼ਰੀਏ ਸਟਾਕਸ ਦੀ ਖਰੀਦ ਦੀ ਤਰ੍ਹਾਂ ਹੀ ਟ੍ਰੇਡਿੰਗ ਕਰਦੇ ਹੋ। ਸੋਨੇ ਦੀ ਸੁਰੱਖਿਆ ਅਤੇ ਗੁਣਵੱਤਾ 'ਚ ਕਮੀ ਵਰਗੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਨਿਵੇਸ਼ ਦਾ ਇਹ ਮਾਧਿਅਮ ਬੀਤੇ ਕੁਝ ਸਾਲਾਂ 'ਚ ਕਾਫੀ ਪ੍ਰਸਿੱਧ ਹੋਇਆ ਹੈ।

ਜਾਣੋ ETF 'ਚ ਨਿਵੇਸ਼ ਕਰਨ ਦਾ ਫਾਇਦਿਆਂ ਬਾਰੇ

ਅਸਾਨ ਟ੍ਰੇਡਿੰਗ : ਗੋਲਡ ETF 'ਚ ਟ੍ਰੇਡਿੰਗ ਲਈ ਨਿਵੇਸ਼ਕ ਨੂੰ ਘੱਟ ਤੋਂ ਘੱਟ ਗੋਲਡ ਦੇ ਇਕ ਯੁਨਿਟ ਦੀ ਟ੍ਰੇਡਿੰਗ ਕਰਨੀ ਹੁੰਦੀ ਹੈ। ਇਸ ਦੀ ਮਾਤਰਾ ਘੱਟੋ-ਘੱਟ 1 ਗ੍ਰਾਮ ਦੇ ਬਰਾਬਰ ਹੋਣੀ ਚਾਹੀਦੀ ਹੈ। ਇਨ੍ਹਾਂ ਯੂਨਿਟਸ ਦੀ ਖਰੀਦ ਅਤੇ ਵਿਕਰੀ ਇਕੁਇਟੀ ਦੀ ਤਰ੍ਹਾਂ ਹੀ ਹੁੰਦੀ ਹੈ। ਫੰਡ ਮੈਨੇਜਰ ਅਤੇ ਸਟਾਕ ਬ੍ਰੋੋਕਰ ਦੇ ਜ਼ਰੀਏ ਵੀ ਨਿਵੇਸ਼ ਕੀਤਾ ਜਾ ਸਕਦਾ ਹੈ।

ਅਸਾਨ ਟਰਾਂਜੈਕਸ਼ਨ :  ਗੋਲਡ ਐਕਸਚੇਂਜ ਟ੍ਰੇਡਿਡ ਫੰਡ ਤੋਂ ਕੋਈ ਵੀ ਨਿਵੇਸ਼ਕ ਬਹੁਤ ਹੀ ਅਸਾਨੀ ਨਾਲ ਸੋਨੇ ਦੀ ਖਰੀਦ ਅਤੇ ਵਿਕਰੀ ਕਰ ਸਕਦਾ ਹੈ। ਸਿਰਫ ਇਹ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿ ਸਟਾਕ ਐਕਸਚੇਂਜ ਖੁੱਲ੍ਹਾ ਹੋਵੇ। ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਖਰੀਦ ਕਰ ਸਕਦੇ ਹੋ। ਇਸ 'ਤੇ ਜੀ.ਐੱਸ.ਟੀ. ਨਹੀਂ ਲੱਗਦਾ।

ਖੁੱਲ੍ਹਾ ਟ੍ਰੇਡ : ਸਟਾਕ ਐਕਸਚੇਂਜ 'ਤੇ ਪਬਲੀਕਲੀ ਗੋਲਡ ਦੀ ਕੀਮਤ ਦਿਖਾਈ ਜਾਂਦੀ ਹੈ। ਕੋਈ ਵੀ ਅੱਜ ਦੇ ਸੋਨੇ ਦੀ ਕੀਮਤ ਅਸਾਨੀ ਨਾਲ ਚੈੱਕ ਕਰ ਸਕਦਾ ਹੈ।

ਛੋਟੀ ਪੂੰਜੀ ਵੀ ਕਰ ਸਕਦੇ ਹੋ ਨਿਵੇਸ਼ : ਜੇਕਰ ਤੁਹਾਡੇ ਕੋਲ ਨਿਵੇਸ਼ ਲਈ ਘੱਟ ਰਕਮ ਹੈ ਤਾਂ ਵੀ ਇਸ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਵਿਚ ਨਿਵੇਸ਼ ਦੀ ਸ਼ੁਰੂਆਤ 1 ਗ੍ਰਾਮ ਸੋਨੇ ਤੋਂ ਹੁੰਦੀ ਹੈ।

ਟੈਕਸ ਲਾਭ : ਜੇਕਰ ਤੁਸੀਂ ਇਕ ਸਾਲ ਤੋਂ ਘੱਟ ਸਮੇਂ ਦੇ ਅੰਦਰ ਹੀ ETF ਵੇਚ ਦਿੰਦੇ ਹੋ ਤਾਂ ਲਾਂਗ ਟਰਮ ਕੈਪੀਟਲ ਗੇਨਸ ਨਹੀਂ ਲੱਗੇਗਾ। ਇਸ ਤੋਂ ਇਲਾਵਾ ਕੋਈ ਵੀ ਪ੍ਰਤੀਭੂਤੀਆਂ ਟਰਾਂਜੈਕਸ਼ਨ ਟੈਕਸ ਜਾਂ ਵੈਲਥ ਟੈਕਸ ਨਹੀਂ ਲੱਗਦਾ।

ਸੁਰੱਖਿਅਤ ਨਿਵੇਸ਼ :  ਫੀਜ਼ੀਕਲ ਗੋਲਡ ਦੀ ਸੁਰੱਖਿਆ ਵੀ ਅੱਜ ਦੇ ਦੌਰ ਦੀ ਅਹਿਮ ਚਿੰਤਾ ਹੈ। ਅਜਿਹੇ 'ਚ ਇਹ ਸਟੋਰੇਜ ਦੇ ਸੰਕਟ ਤੋਂ ਮੁਕਤੀ ਦਵਾਉਂਦਾ ਹੈ।

ਘੱਟ ਉਤਰਾਅ-ਚੜ੍ਹਾਅ : ਸਟਾਕ ਮਾਰਕੀਟ ਦੀ ਤਰ੍ਹਾਂ ਸੋਨੇ ਦੀ ਕੀਮਤ ਵਿਚ ਉਤਰਾਅ-ਚੜ੍ਹਾਅ ਬਹੁਤ ਤੇਜ਼ੀ ਨਾਲ ਨਹੀਂ ਹੁੰਦਾ।


Related News