ਰਿਟਰਨ ਰਿਵਾਈਜ਼ ''ਤੇ ਹੋ ਸਕਦੀ ਹੈ ਜਾਂਚ, ਇਨ੍ਹਾਂ ਗੱਲਾਂ ਦਾ ਖਾਸ ਤੌਰ ''ਤੇ ਰੱਖੋ ਧਿਆਨ

09/11/2019 6:19:02 PM

ਮੁੰਬਈ — ਟੈਕਸ ਇਕ ਅਜਿਹਾ ਸ਼ਬਦ ਹੈ ਜਿਸ ਸ਼ਬਦ ਨੂੰ ਸੁਣਦੇ ਹੀ ਆਮ ਲੋਕ ਹੀ ਨਹੀਂ ਸਗੋਂ ਜਾਣਕਾਰੀ ਰੱਖਣ ਵਾਲੇ ਵੀ ਘਬਰਾਉਣ ਲੱਗਦੇ ਹਨ। ਕਾਰਨ ਇਹ ਹੈ ਕਿ ਆਮਦਨ ਟੈਕਸ ਦੇ ਕਾਨੂੰਨ ਸਖਤ ਹੋਣ ਦੇ ਨਾਲ-ਨਾਲ ਥੋੜ੍ਹੇ ਪੇਚੀਦਾ ਵੀ ਹਨ ਇਸ ਲਈ ਰਿਟਰਨ ਫਾਈਲ ਕਰਦੇ ਹੋਏ ਇਨ੍ਹਾਂ 'ਚ ਕਿਸੇ ਵੀ ਤਰ੍ਹਾਂ ਦੀ ਗਲਤੀ ਹੋਣਾ ਸੁਭਾਵਕ ਹੈ। 

ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ ਨਿਕਲ ਚੁੱਕੀ ਹੈ ਅਤੇ ਜ਼ਿਆਦਾਤਰ ਲੋਕਾਂ ਨੇ ਆਪਣਾ ਰਿਟਰਨ ਫਾਈਲ ਕਰ ਦਿੱਤਾ ਹੈ। ਪਰ ਅਜੇ ਵੀ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਨੇ ਕਿਸੇ ਕਾਰਨ ਆਪਣੀ ਰਿਟਰਨ ਫਾਈਲ ਨਹੀਂ ਕੀਤਾ ਹੈ ਜਾਂ ਫਿਰ ਰਿਟਰਨ ਫਾਈਲ ਕਰ ਲਈ ਹੈ ਤਾਂ ਉਸ 'ਚ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਦਿੱਤੀਆਂ ਗਈਆਂ ਹਨ। 

ਰਿਟਰਨ ਫਾਈਲ ਕਰਨਾ ਆਸਾਨ

ਰਿਟਰਨ ਫਾਈਲ ਕਰਨ ਦੀ ਪ੍ਰਕਿਰਿਆ ਅਸਾਨ ਬਣਾ ਦਿੱਤੀ ਗਈ ਹੈ। ITR-1 ਫਾਰਮ 'ਚ ਕਾਫੀ ਬਦਲਾਅ ਕੀਤੇ ਗਏ ਹਨ। ITR-1 'ਚ ਸੈਲਰੀ, ਹੋਰ ਸਰੋਤਾਂ ਤੋਂ ਆਮਦਨ ਅਤੇ ਇਕ ਹਾਊਸ ਪ੍ਰਾਪਰਟੀ ਦਿਖਾਈ ਜਾ ਸਕਦੀ ਹੈ। ਪ੍ਰੀ-ਫੀਲਡ ਫਾਰਮ ਦੇ ਜ਼ਰੀਏ ਟੈਕਸਦਾਤਾ ਨੂੰ ਕਾਫੀ ਰਾਹਤ ਮਿਲੀ ਹੈ। ਕਈ ਮਾਮਲਿਆਂ 'ਚ ਫਾਰਮ 16 ਦੀ ਜਾਣਕਾਰੀ ਪ੍ਰੀ-ਫੀਲਡ ਫਾਰਮ 'ਤੋਂ ਵੱਖ ਸੀ।

ਨਹੀਂ ਭਰਿਆ ਰਿਟਰਨ , ਤਾਂ ਹੋ ਸਕਦੇ ਹਨ ਇਹ ਉਪਾਅ

ਰਿਟਰਨ ਭਰਨ ਦੀ ਆਖਰੀ ਤਾਰੀਖ 31 ਅਗਸਤ 2019 ਸੀ। ਸੈਕਸ਼ਨ 234ਐਫ ਦੇ ਤਹਿਤ ਪੈਨਲਟੀ ਦੀ ਵਿਵਸਥਾ ਹੈ। 31 ਦਸੰਬਰ 2019 ਤੱਕ ਰਿਟਰਨ ਫਾਈਲ ਕਰਨ 'ਤੇ 5,000 ਰੁਪਏ ਦੀ ਪੈਨਲਟੀ ਭਰਨੀ ਹੋਵੇਗੀ। ਇਸ ਤੋਂ ਬਾਅਦ 31 ਮਾਰਚ 2020 ਤੱਕ ਰਿਟਰਨ ਫਾਈਲ ਕਰਨ 'ਤੇ 10,000 ਰੁਪਏ ਦੀ ਪੈਨਲਟੀ ਭਰਨੀ ਹੋਵੇਗੀ। ਜੇਕਰ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ 1,000 ਰੁਪਏ ਦੀ ਪੈਨਲਟੀ ਲੱਗੇਗੀ।

ਵਾਰ-ਵਾਰ ਰਿਟਰਨ ਰਿਵਾਈਜ਼ ਕਰਨ 'ਤੇ ਹੋ ਸਕਦੀ ਹੈ ਜਾਂਚ

ਟੈਕਸਦਾਤਾ ਆਪਣੀ ਗਲਤੀ ਸੁਧਾਰਨ ਲਈ ਰਿਟਰਨ 'ਚ ਬਦਲਾਅ ਕਰ ਸਕਦੇ ਹਨ। ਵਾਰ-ਵਾਰ ਰਿਟਰਨ ਫਾਈਲ ਕਰਨ 'ਤੇ ਜਾਂਚ ਹੋ ਸਕਦੀ ਹੈ। ਸੈਕਸ਼ਨ 139(5) ਦੇ ਤਹਿਤ ਰਿਟਰਨ ਨੂੰ ਰਿਵਾਈਜ਼ ਕਰ ਸਕਦੇ ਹੋ। ਪੁਰਾਣੇ ਰਿਟਰਨ ਦਾ ਐਕਨੋਲਿਜਮੈਂਟ ਨੰਬਰ ਪਾ ਕੇ ਰਿਟਰਨ ਰਿਵਾਈਜ਼ ਕਰੋ। 31 ਮਾਰਚ 2020 ਤੱਕ ਰਿਟਰਨ ਰਿਵਾਈਜ਼ ਕਰ ਸਕਦੇ ਹੋ।

ITR ਫਾਈਲਿੰਗ ਦੇ ਬਾਅਦ ਕੀ ਕਰੀਏ

ਰਿਟਰਨ ਵੈਰੀਫਾਈ ਦੇ ਬਾਅਦ ਹੀ ITR ਦੀ ਪ੍ਰਕਿਰਿਆ ਪੂਰੀ ਹੋਵੇਗੀ। 120 ਦਿਨਾਂ ਦੇ ਅੰਦਰ ਰਿਟਰਨ ਵੈਰੀਫਾਈ ਕਰਨਾ ਜ਼ਰੂਰੀ ਹੈ। ਵੈਰੀਫਾਈ ਨਾ ਹੋਣ 'ਤੇ ਰਿਟਰਨ ਵੈਧ ਨਹੀਂ ਮੰਨਿਆ ਜਾਵੇਗਾ।  ITR-V  ਨੂੰ ਡਾਊਨਲੋਡ ਕਰੋ ਅਤੇ ਸਾਈਨ ਕਰਕੇ CPC ਬੈਂਗਲੁਰੂ ਭੇਜ ਦਿਓ। ਆਧਾਰ ਬੇਸਡ OTP ਦੇ ਜ਼ਰੀਏ ਵੀ ਰਿਟਰਨ ਵੈਰੀਫਾਈ ਕਰ ਸਕਦੇ ਹੋ। ਨੈੱਟ ਬੈਂਕਿੰਗ ਜਾਂ ਏ.ਟੀ.ਐਮ. ਕਾਰਡ ਦੇ ਜ਼ਰੀਏ OTP ਦੀ ਸਹੂਲਤ ਮਿਲੇਗੀ। ਸੈਕਸ਼ਨ 143(1) ਦੇ ਤਹਿਤ ਈ-ਮੇਲ ਜ਼ਰੀਏ ਜਾਣਕਾਰੀ ਦਿੱਤੀ ਜਾਂਦੀ ਹੈ। ਆਈ.ਟੀ. ਵਿਭਾਗ ਵਲੋਂ ਬਕਾਏ ਟੈਕਸ ਜਾਂ ਰਿਫੰਡ ਦੀ ਜਾਣਕਾਰੀ ਦਿੱਤੀ ਜਾਂਦੀ ਹੈ। 30 ਦਿਨਾਂ ਅੰਦਰ ਬਕਾਇਆ ਟੈਕਸ ਦਾ ਭੁਗਤਾਨ ਕਰਨਾ ਹੁੰਦਾ ਹੈ। ਰਿਫੰਡ ਹੋਣ 'ਤੇ ਬੈਂਕ ਨਾਲ ਸੰਪਰਕ ਕਰਨਾ ਹੋਵੇਗਾ। ਫਾਰਮ -16, ਬੈਂਕ ਜਾਂ ਕ੍ਰੈਡਿਟ ਕਾਰਡ ਸਟੇਟਮੈਂਟ ਦੇ ਸਾਰੇ ਦਸਤਾਵੇਜ਼ ਹੋਣੇ ਚਾਹੀਦੇ ਹਨ। ਜਾਂਚ ਹੋਣ 'ਤੇ ਸਾਰੇ ਦਸਤਾਵੇਜ਼ ਤੁਹਾਡੇ ਕੋਲ ਪਿਛਲੇ 7 ਸਾਲ ਤੱਕ ਦੇ ਹੋਣੇ ਜ਼ਰੂਰੀ ਹਨ।
 


Related News