ਜੇਕਰ ਨਹੀਂ ਮਿਲਿਆ ਅਜੇ ਤੱਕ ਆਮਦਨ ਟੈਕਸ ਰਿਫੰਡ, ਤਾਂ ਇਸ ਤਰ੍ਹਾਂ ਦਿਓ ਅਰਜ਼ੀ

09/27/2019 2:08:58 PM

ਨਵੀਂ ਦਿੱਲੀ — ਜੇਕਰ ਸਾਲ ਭਰ 'ਚ ਤੁਹਾਡਾ ਟੈਕਸ ਜ਼ਿਆਦਾ ਕੱਟਿਆ ਜਾਂਦਾ ਹੈ ਤਾਂ ਤੁਸੀਂ ਟੈਕਸ ਰਿਫੰਡ ਕਲੇਮ ਕਰ ਸਕਦੇ ਹੋ। ਆਮਤੌਰ 'ਤੇ ਜਦੋਂ ਤੁਸੀਂ ਐਡਵਾਂਸ ਟੈਕਸ ਦਾ ਭੁਗਤਾਨ ਕਰਦੇ ਹੋ ਤਾਂ ਤੁਹਾਡਾ ਟੈਕਸ ਰਿਫੰਡ ਬਣਦਾ ਹੈ। ਜੇਕਰ ਆਮਦਨ ਟੈਕਸ ਵਿਭਾਗ ਨੂੰ ਇਹ ਲੱਗਦਾ ਹੈ ਕਿ ਤੁਹਾਡਾ ਰਿਫੰਡ ਬਣਦਾ ਹੈ ਤਾਂ ਉਹ SMS ਜਾਂ E-mail ਦੇ ਜ਼ਰੀਏ ਇੰਟੀਮੇਸ਼ਨ ਭੇਜਦੇ ਹਨ।

ਜੇਕਰ ਤੁਹਾਨੂੰ ਆਮਦਨ ਟੈਕਸ ਰਿਫੰਡ ਨਹੀਂ ਮਿਲਦਾ ਤਾਂ ਈ-ਫਾਈਲਿੰਗ ਵੈਬਸਾਈਟ ਦੇ ਜ਼ਰੀਏ ਤੁਸੀਂ ਰਿਫੰਡ ਦੁਬਾਰਾ ਜਾਰੀ ਕਰਨ ਲਈ ਅਰਜ਼ੀ ਦੇ ਸਕਦੇ ਹੋ। 

ਇਸ ਤਰ੍ਹਾਂ ਕਰੋ ਰਿਫੰਡ ਇਸ਼ੂ

- ਸਭ ਤੋਂ ਪਹਿਲਾਂ ਆਮਦਨ ਟੈਕਸ ਰਿਫੰਡ ਫਾਈਲ ਕਰਨ ਲਈ www.incometaxindiaefiling.gov.in login 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ My Account ਮੈਨਿਊ 'ਤੇ ਕਲਿੱਕ ਕਰਕੇ Service Request ਦੇ ਲਿੰਕ 'ਤੇ ਕਲਿੱਕ ਕਰੋ। 
- ਇਸ ਤੋਂ ਬਾਅਦ Request Type 'ਤੇ ਕਲਿੱਕ ਕਰਕੇ New Request 'ਤੇ ਕਲਿੱਕ ਕਰੋ। ਫਿਰ Request Category 'ਚ Refund Reissue ਸਿਲੈਕਟ ਕਰਨਾ ਹੈ। 
- ਇਸ ਤੋਂ ਬਾਅਦ ਤੁਹਾਨੂੰ ਪੈਨ, ਰਿਟਰਨ ਟਾਈਪ, ਅਸੈਸਮੈਂਟ ਸਾਲ , ਐਕਨੋਲੇਜਮੈਂਟ ਨੰਬਰ, ਕਮਿਊਨੀਕੇਸ਼ਨ ਰੇਫਰੈਂਸ ਨੰਬਰ, ਰਿਫੰਡ ਫੇਲ ਹੋਣ ਦਾ ਕਾਰਨ ਅਤੇ ਰਿਸਪਾਂਸ ਭਰਨਾ ਹੋਵੇਗਾ।
- ਇਸ ਤੋਂ ਬਾਅਦ ਸਬਮਿਟ ਬਟਨ ਦਬਾਉਣ ਦੇ ਬਾਅਦ ਰਿਸਪਾਂਸ ਕਾਲਮ ਆਵੇਗਾ। ਸਾਰੇ ਪ੍ਰੀ-ਵੈਲੀਡੇਟਿਡ ਬੈਂਕ ਖਾਤੇ ਜਾ ਸਟੇਟਸ Validated ਨਜ਼ਰ ਆਵੇਗਾ। 
- ਜਿਸ ਬੈਂਕ ਖਾਤੇ 'ਚ ਤੁਹਾਨੂੰ ਆਪਣਾ ਰਿਫੰਡ ਚਾਹੀਦਾ ਹੈ ਉਸ 'ਤੇ ਕਲਿੱਕ ਕਰਕੇ ਅੱਗੇ ਵਧੋ। ਇਥੇ ਤੁਹਾਨੂੰ ਬੈਂਕ ਖਾਤਾ ਨੰਬਰ, IFSC Code ਨੰਬਰ, ਬੈਂਕ ਦਾ ਨਾਮ ਅਤੇ ਖਾਤੇ ਦੀ ਕਿਸਮ ਆਵੇਗੀ ਇਹ ਵੇਰਵੇ ਤੁਸੀਂ ਵੈਰੀਫਾਈ ਕਰਨੇ ਹੋਣਗੇ। ਜੇਕਰ ਤੁਹਾਡੇ ਕੋਲ ਵੈਲੀਡੇਟਿਡ ਖਾਤਾ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਵੈਲੀਡੇਟ ਕਰਵਾਉਣਾ ਹੋਵੇਗਾ।
- ਰਿਫੰਡ ਰੀ-ਇਸ਼ੂ ਅਰਜ਼ੀ ਸਬਮਿਟ ਕਰਨ ਦੇ ਬਾਅਦ ਇਕ ਸਕਸੈੱਸ ਮੈਸੇਜ ਆਵੇਗਾ।


Related News