ਇਨਕਮ ਟੈਕਸ ਰਿਟਰਨ ਫਾਈਲ ਕਰਨਾ ਭੁੱਲ ਗਏ ਹੋ ਤਾਂ ਹੁਣ ਇਹ ਹੈ ਰਸਤਾ

09/10/2019 1:15:06 PM

ਮੁੰਬਈ — ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਖ 31 ਅਗਸਤ ਸੀ। ਜੇਕਰ ਤੁਸੀਂ ਹੁਣ ਤੱਕ ਰਿਟਰਨ ਫਾਈਲ ਨਹੀਂ ਕਰ ਸਕੇ ਤਾਂ ਤੁਹਾਡੇ ਕੋਲ ਅਜੇ ਵੀ ਮੌਕਾ ਹੈ। ਜੇਕਰ ਤੁਸੀਂ ਹੁਣ ਵੀ ਰਿਟਰਨ ਫਾਈਲ ਕਰਦੇ ਹੋ ਤਾਂ ਹੁਣ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਫਾਇਨਾਂਸ ਐਕਟ 2017 ਦੇ ਤਹਿਤ ਤੈਅ ਤਾਰੀਖ ਦੇ ਬਾਅਦ ਰਿਟਰਨ ਫਾਈਲ ਕਰਨ 'ਤੇ ਤੁਹਾਨੂੰ ਪੈਨਲਟੀ ਭਰਨੀ ਪੈ ਸਕਦੀ ਹੈ।

ਦੇਰ ਨਾਲ ਰਿਟਰਨ ਭਰਨ ਦੀ ਤਾਰੀਖ ਕੀ ਹੈ?

ਜੇਕਰ ਤੁਸੀਂ ਕਿਸੇ ਕਾਰਨ ਅਜੇ ਤੱਕ ਰਿਟਰਨ ਫਾਈਲ ਨਹੀਂ ਕਰ ਸਕੇ ਹੋ ਤਾਂ ਤੁਹਾਡੇ ਕੋਲ ਅਸੈਸਮੈਂਟ ਸਾਲ ਖਤਮ ਹੋਣ ਤੋਂ ਪਹਿਲਾਂ ਜਾਂ ਅਸੈਸਮੈਂਟ ਪੂਰਾ ਹੋਣ ਤੋਂ ਪਹਿਲਾਂ, ਦੋਵਾਂ ਵਿਚੋਂ ਜਿਹੜਾ ਵੀ ਪਹਿਲਾਂ ਹੋਵੇਗਾ ਉਸੇ ਦੇ ਆਧਾਰ 'ਤੇ ਡੈਡਲਾਈਨ ਤੈਅ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਫਿਸਕਲ ਸਾਲ 2018-19 ਲਈ ਲੇਟ ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਖ 31 ਮਾਰਚ 2020 ਹੈ। ਯਾਨੀ ਅਸੈਸਮੈਂਟ ਸਾਲ 2019-20 ਖਤਮ ਹੋਣ ਤੋਂ ਪਹਿਲਾਂ ਰਿਟਰਨ ਫਾਈਲ ਕਰਨਾ ਹੋਵੇਗਾ। 

ਲੇਟ ਰਿਟਰਨ ਫਾਈਲ ਕਰਨ ਦੇ ਬਾਅਦ ਕੀ ਰਿਵਾਈਜ਼ਡ ਆਪਸ਼ਨ ਹੈ? 

ਤੁਸੀਂ ਲੇਟ ਰਿਟਰਨ ਫਾਈਲ ਕਰਨ ਦੇ ਬਾਅਦ ਵੀ ਉਸਨੂੰ ਰਿਵਾਈਜ਼ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਫਿਸਕਲ ਸਾਲ 2016-17 ਤੋਂ ਲੈ ਕੇ ਹੁਣ ਤੱਕ ਦੇ ਲੇਟ ਰਿਟਰਨ ਨੂੰ ਰਿਵਾਈਜ਼ ਕੀਤਾ ਜਾ ਸਕਦਾ ਹੈ। ਪਰ ਇਸ ਤੋਂ ਪਹਿਲਾਂ ਦੇ ਰਿਟਰਨ ਨੂੰ ਫਾਈਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਨਿਯਮ ਬਦਲ ਗਏ ਹਨ।

ਜੁਰਮਾਨਾ ਜਾਂ ਪੈਨਲਟੀ

31 ਦਸੰਬਰ 2019 ਤੋਂ ਪਹਿਲਾਂ ਤੁਸੀਂ ਰਿਟਰਨ ਫਾਈਲ ਕਰ ਲੈਂਦੇ ਹੋ ਤਾਂ ਤੁਹਾਨੂੰ 5,000 ਦੀ ਪੈਨਲਟੀ ਦੇਣੀ ਹੋਵੇਗੀ। ਜੇਕਰ ਤੁਸੀਂ  1 ਜਨਵਰੀ 2020 ਦੇ ਬਾਅਦ ਰਿਟਰਨ ਫਾਈਲ ਕਰਦੇ ਹੋ ਤਾਂ ਇਹ ਪੈਨਲਟੀ ਵਧ ਕੇ 10,000 ਰੁਪਏ ਬਣ ਜਾਵੇਗੀ। ਹਾਲਾਂਕਿ ਜੇਕਰ ਤੁਹਾਡੀ ਟੈਕਸੇਬਲ ਇਨਕਮ 5 ਲੱਖ ਰੁਪਏ ਤੋਂ ਘੱਟ ਹੈ ਤਾਂ ਤੁਹਾਡੀ ਪੈਨਲਟੀ 1,000 ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗੀ।


Related News