ਆਓ ਜਾਣਦੇ ਹਾਂ ਜ਼ਿਆਦਾ ਲਾਭ ਲੈਣ ਲਈ ਕਿਵੇਂ ਖਰੀਦ ਸਕਦੇ ਹਾਂ ਬਿਹਤਰ MF

06/22/2019 1:10:51 PM

ਨਵੀਂ ਦਿੱਲੀ — ਲੰਮੇ ਸਮੇਂ ਦੇ ਭਵਿੱਖ ਦੇ ਟੀਚਿਆਂ ਲਈ ਧਨ ਜੁਟਾਉਣ ਲਈ ਮਿਊਚੁਅਲ ਫੰਡ ਇਕ ਬਿਹਤਰੀਨ ਜ਼ਰੀਆ ਸਾਬਤ ਹੁੰਦੇ ਆ ਰਹੇ ਹਨ। ਅੱਜ ਬਾਜ਼ਾਰ 'ਚ ਇਕਵਿਟੀ ਮਿਊਚੁਅਲ ਫੰਡਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਮਿਊਚੁਅਲ ਫੰਡ ਉਪਲਬਧ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸ ਰਹੇ ਹਾਂ ਜਿਨ੍ਹਾਂ ਦੀ ਬਦੌਲਤ ਤੁਸੀਂ ਆਪਣੇ ਲਈ ਚੰਗੇ ਮਿਊਚੁਅਲ ਫੰਡ ਦੀ ਚੋਣ ਕਰ ਸਕਦੇ ਹੋ।

ਰਿਸਕ ਅਤੇ ਰਿਟਰਨ ਦਾ ਫੰਡਾਂ

ਕਿਸੇ ਵੀ ਨਿਵੇਸ਼ 'ਚ ਪੈਸਾ ਲਗਾਉਂਦੇ ਸਮੇਂ ਆਪਣੀ ਰਿਸਕ ਲੈਣ ਦੀ ਸਮਰੱਥਾ ਨੂੰ ਸਮਝਾਉਣਾ ਚਾਹੀਦੈ। ਤੁਸੀਂ ਇਕ ਰਿਸਕ ਦਾ ਅਨੁਮਾਨ ਲਗਾ ਸਕਦੇ ਹੋ ਜਿਸ ਤਹਿਤ ਰਿਸਕ ਮੈਨੇਜਮੈਂਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮਿਊਚੁਅਲ ਫੰਡ ਅਤੇ ਹੋਰ ਮਾਰਕੀਟ ਸਕੀਮ 'ਚ ਮਿਲਣ ਵਾਲੇ ਰਿਟਰਨ ਦੀ ਜਾਣਕਾਰੀ ਲੈਣੀ ਚਾਹੀਦੀ। ਰਿਸਕ ਅਤੇ ਰਿਟਰਨ ਦੀ ਜਾਣਕਾਰੀ ਨਾਲ ਕੋਈ ਵੀ ਵਿਅਕਤੀ ਆਪਣੇ ਭਵਿੱਖ ਦੀਆਂ ਯੋਜਨਾਵਾਂ 'ਤੇ ਧਿਆਨ ਦੇ ਸਕਦਾ ਹੈ।

ਮਿਊਚੁਅਲ ਫੰਡ ਸਕੀਮ ਦਾ ਮੁਲਾਂਕਣ​​​​​​​

ਕੋਈ ਵੀ ਵਿਅਕਤੀ ਇਸ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਮਿਊਚੁਅਲ ਫੰਡ ਸਕੀਮ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰ ਸਕਦਾ ਹੈ। ਕੁਝ ਮਿਊਚੁਅਲ ਕਾਫ਼ੀ ਵੱਖਰੇ ਹੁੰਦੇ ਹਨ ਜਦਕਿ ਕੁਝ ਮਿਊਚੁਅਲ ਫੰਡ ਸਕੀਮ ਇਕ ਵਿਸ਼ੇਸ਼ ਜਗ੍ਹਾ/ਵਿਸ਼ੇਸ਼ ਸੈਕਟਰ/ਵਿਸ਼ੇਸ਼ ਥੀਮ 'ਚ ਨਿਵੇਸ਼ ਕਰਦੇ ਹਨ।

ਅਨੁਭਵੀ ਫੰਡ ਮੈਨੇਜਰਾਂ ਦੀ ਤਲਾਸ਼ ਕਰੋ

ਮਿਊਚੁਅਲ ਫੰਡ ਹਾਊਸ 'ਚ ਮਿਊਚਲ ਫੰਡ ਫੋਲੀਓ ਨੂੰ ਚਲਾਉਣ ਅਤੇ ਮੈਨੇਜਮੈਂਟ ਲਈ ਕਈ ਮਿਊਚੁਅਲ ਫੰਡ ਮੈਨੇਜਰ ਨਿਯੁਕਤ ਹੁੰਦੇ ਹਨ। ਕਈ ਜਗ੍ਹਾ ਮਿਊਚੁਅਲ ਫੰਡ ਮੈਨੇਜਰਸ ਦਾ ਇਕ ਗਰੁੱਪ ਸਿੰਗਲ ਮਿਊਚਲ ਫੰਡ ਚਲਾਉਂਦਾ ਹੈ ਉੱਥੇ ਕਈ ਛੋਟੇ ਮਿਊਚੁਅਲ ਫੰਡ ਸਕੀਮਾਂ ਦਾ ਮੈਨੇਜਮੈਂਟ ਇਕ ਫੰਡ ਮੈਨੇਜਰ ਵਲੋਂ ਵੀ ਕੀਤਾ ਜਾ ਸਕਦਾ ਹੈ। ਕਿਸੇ ਮਿਊਚੁਅਲ ਫੰਡ ਸਕੀਮ 'ਚ ਨਿਵੇਸ਼ ਤੋਂ ਪਹਿਲਾਂ ਇਕ ਅਨੁਭਵੀ ਫੰਡ ਮੈਨੇਜਰ ਦੀ ਤਲਾਸ਼ ਕਰਨਾ ਜ਼ਰੂਰੀ ਹੈ।

ਐਗਜ਼ਿਟ ਲੋਡ

ਐਗਜ਼ਿਟ ਲੋਡ ਮਿਊਚੁਅਲ ਫੰਡ ਹਾਊਸ ਵਲੋਂ ਮਿਊਚੁਅਲ ਫੰਡ ਯੂਨਿਸਟ 'ਤੇ ਲਗਾਈ ਜਾਣ ਵਾਲੀ ਫੀਸ ਹੈ। ਕਈ ਮਿਊਚੁਅਲ ਫੰਡ ਹਾਊਸ ਕੁਝ ਮਿਊਚੁਅਲ ਫੰਡ ਸਕੀਮ 'ਤੇ ਬਹੁਤ ਘਟ ਐਗਜ਼ਿਟ ਲੋਡ ਲਗਾਉਂਦੇ ਹਨ ਜਦਕਿ ਕਈ ਮਿਊਚੁਅਲ ਫੰਡ ਯੂਨਿਟਸ ਨਾਨ-ਲਿਕਵਿਡ ਐਸੇਟਸ ਕਾਰਨ ਹਾਈ ਐਗਜ਼ਿਟ ਲੋਡ ਲਗਾਉਂਦੇ ਹਨ।


Related News