ਜਾਣੋ NRI ਕਿਵੇਂ ਕਰ ਸਕਦੇ ਹਨ ਭਾਰਤ 'ਚ ਨਿਵੇਸ਼

11/07/2019 1:02:09 PM

ਨਵੀਂ ਦਿੱਲੀ — ਆਮਤੌਰ 'ਤੇ NRIs ਨੂੰ ਆਪਣੇ ਦੇਸ਼ ਨਾਲ ਖਾਸ ਲਗਾਅ ਹੁੰਦਾ ਹੈ। ਇਸ ਲਈ ਉਹ ਇਥੇ ਵਾਪਸ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਉਂਦੇ ਰਹਿੰਦੇ ਹਨ ਅਤੇ ਭਾਰੀ ਨਿਵੇਸ਼ ਵੀ ਕਰਦੇ ਹਨ। ਕੁਝ NRI ਭਾਰਤ 'ਚ ਨਿਵੇਸ਼ ਬਾਰੇ ਅਣਜਾਣ ਹੁੰਦੇ ਹਨ। ਇਸ ਲਈ ਅੱਜ ਅਸੀਂ ਇਥੇ ਕੁਝ ਜ਼ਰੂਰੀ ਜਾਣਕਾਰੀ ਦੇ ਰਹੇ ਹਾਂ। 

ਭਾਰਤ ਆਉਣ ਤੋਂ ਬਾਅਦ NRIs ਨੂੰ ਕੀ ਕਰਨਾ ਚਾਹੀਦੈ

NRI ਨੂੰ ਭਾਰਤ ਆਉਣ ਤੋਂ ਬਾਅਦ ਆਪਣੇ ਨਿਵੇਸ਼ਾਂ 'ਚ ਬਦਲਾਅ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਭਾਰਤ 'ਚ ਬੈਂਕ ਖਾਤਾ ਖੋਲਣਾ ਚਾਹੀਦੈ। ਉਨ੍ਹਾਂ 'ਤੇ ਭਾਰਤ 'ਚ ਬਿਤਾਏ ਦਿਨਾਂ ਦੇ ਆਧਾਰ 'ਤੇ ਟੈਕਸ ਲਗਾਇਆ ਜਾਵੇਗਾ।

NRIs ਨੂੰ ਭਾਰਤ 'ਚ ਦੋ ਖਾਤੇ ਖੋਲ੍ਹਣ ਦੀ ਜ਼ਰੂਰਤ ਹੁੰਦੀ ਹੈ। NRI ਖਾਤੇ 'ਚ ਵਿਦੇਸ਼ੀ ਕਰੰਸੀ ਜਮ੍ਹਾਂ ਕਰਕੇ ਰੁਪਏ 'ਚ ਅਸਾਨੀ ਨਾਲ ਬਦਲੀ ਜਾ ਸਕਦੀ ਹੈ। ਇਸੇ ਖਾਤੇ ਨਾਲ ਭਾਰਤ 'ਚ ਪੈਸਾ ਟਰਾਂਸਫਰ ਵੀ ਕੀਤਾ ਜਾ ਸਕਦਾ ਹੈ। ਇਸ ਖਾਤੇ ਵਿਚੋਂ ਪੈਸਾ ਵਿਦੇਸ਼ ਵੀ ਲੈ ਜਾ ਸਕਦੇ ਹੋ ਅਤੇ ਵਿਦੇਸ਼ 'ਚ ਹੋਣ ਵਾਲੀ ਕਮਾਈ ਵੀ ਇਸ ਖਾਤੇ 'ਚ ਜਮ੍ਹਾਂ ਕੀਤੀ ਜਾ ਸਕਦੀ ਹੈ। ਇਹ ਰਿਕਰਿੰਗ, ਸੇਵਿੰਗ, ਫਿਕਸਡ ਖਾਤੇ ਦਾ ਵਿਕਲਪ ਹੁੰਦਾ ਹੈ। ਇਨ੍ਹਾਂ 'ਚ ਨਾਨ ਰੈਜ਼ੀਡੈਂਟ ਐਕਸਟਰਨਲ ਖਾਤਾ ਟੈਕਸ ਫਰੀ ਖਾਤਾ ਹੁੰਦਾ ਹੈ।

ਨਾਨ ਰੈਜ਼ੀਡੈਂਟ ਆਰਡੀਨਰੀ(NRO) Account

ਭਾਰਤ 'ਚ ਕਮਾਈ ਗਈ ਰਕਮ ਇਸ ਖਾਤੇ 'ਚ ਜਮ੍ਹਾਂ ਕੀਤੀ ਜਾ ਸਕਦੀ ਹੈ। ਇਸ ਖਾਤੇ 'ਚ ਸਿਰਫ ਭਾਰਤੀ ਕਰੰਸੀ ਹੀ ਰੱਖੀ ਜਾ ਸਕਦੀ ਹੈ ਅਤੇ ਕਮਾਈ ਦਾ ਸਰੋਤ ਵੀ ਭਾਰਤ ਹੀ ਹੋਣਾ ਚਾਹੀਦਾ ਹੈ। ਖਾਤਾ ਧਾਰਕ 10 ਲੱਖ ਤੋਂ ਜ਼ਿਆਦਾ ਤੱਕ ਦੀ ਰਕਮ ਰਿਜ਼ਰਵ ਬੈਂਕ ਦੀ ਆਗਿਆ ਨਾਲ ਵਿਦੇਸ਼ ਲੈ ਜਾ ਸਕਦੇ ਹਨ। ਖਾਤੇ ਵਿਚੋਂ ਕੀਤੇ ਗਏ ਆਰਥਿਕ ਲੈਣ-ਦੇਣ 'ਤੇ ਟੈਕਸ ਲਗਦਾ ਹੈ।

ਨਿਵੇਸ਼ ਅਤੇ ਟੈਕਸ

NRIs ਲਈ ਨਿਵੇਸ਼ 'ਤੇ ਕਮਾਇਆ ਹੋਇਆ ਡਿਵੀਡੈਂਡ ਟੈਕਸ ਫਰੀ ਹੁੰਦਾ ਹੈ। ਇਕੁਇਟੀ 'ਤੇ ਲਾਂਗ ਟਰਮ ਕੈਪੀਟਲ ਗੇਨ 'ਤੇ ਟੈਕਸ ਲਗਦਾ ਹੈ। ਇਕੁਇਟੀ 'ਤੇ ਸ਼ਾਰਟ ਟਰਮ ਕੈਪੀਟਲ ਗੇਨ 'ਤੇ 15 ਫੀਸਦੀ ਟੈਕਸ ਲਗਦਾ ਹੈ। NRO ਖਾਤੇ 'ਤੇ ਕਮਾਏ ਗਏ ਵਿਆਜ 'ਤੇ ਟੈਕਸ ਲਗਦਾ ਹੈ। ਹਾਲਾਂਕਿ 2.5 ਲੱਖ ਤੱਕ ਦੀ ਕਮਾਈ 'ਤੇ ਟੈਕਸ ਨਹੀਂ ਲਗਦਾ ਹੈ। TDS ਨੂੰ ਰਿਫੰਡ ਲਈ ਕਲੇਮ ਕੀਤਾ ਜਾ ਸਕਦਾ ਹੈ। ਦੂਜੇ ਪਾਸੇ FPI ਰੂਟ ਤੋਂ ਆਉਣ ਕਾਰਨ TDS ਨਹੀਂ ਚੁਕਾਉਣਾ ਹੋਵੇਗਾ। ਫਿਰ ਵੀ ਰਿਟਰਨ ਲਈ ਫਾਈਲ ਕਰਨਾ ਜ਼ਰੂਰੀ ਹੁੰਦਾ ਹੈ।

NRIs ਦੀ ਕਮਾਈ ਹੋਵੇਗੀ ਘੱਟ

NRIs ਨੂੰ ਛੋਟੀਆਂ ਬਚਤ ਯੋਜਨਾਵਾਂ 'ਚ ਕਮਾਈ ਘੱਟ ਹੁੰਦੀ ਹੈ। NRI ਬਣਦੇ ਹੀ ਵਿਆਜ ਘੱਟ ਮਿਲਦਾ ਹੈ। ਇਸ ਤੋਂ ਬਾਅਦ PPF ਅਤੇ NSC ਖਾਤਾ ਬੰਦ ਹੋ ਜਾਂਦਾ ਹੈ। ਖਾਤਾ ਬੰਦ ਹੋ ਜਾਣ 'ਤੇ PPF ਅਤੇ NSC 'ਤੇ 4 ਫੀਸਦੀ ਵਿਆਜ ਮਿਲਦਾ ਹੈ। ਇਸ ਸਮੇਂ PPF ਅਤੇ NSC 'ਤੇ ਮੌਜੂਦਾ ਵਿਆਜ ਦਰ 7.8 ਫੀਸਦੀ ਹੈ। ਇਸ ਲਈ NRI ਬਣਦੇ ਹੀ ਖਾਤਾ ਬੰਦ ਕਰਵਾ ਦੇਣਾ ਚਾਹੀਦਾ ਹੈ।


Harinder Kaur

Content Editor

Related News