ਹੋਮ ਲੋਨ ਵਿਆਜ ਦਰ ਦੇ ਬੋਝ ਨੂੰ ਕਰ ਸਕਦੇ ਹੋ ਘੱਟ, ਇਹ ਤਰੀਕੇ ਆਉਣਗੇ ਕੰਮ

01/05/2020 1:45:36 PM

ਨਵੀਂ ਦਿੱਲੀ—ਹੋਮ ਲੋਨ ਇਕ ਲੰਬੀ ਮਿਆਦ ਦਾ ਲੋਨ ਹੁੰਦਾ ਹੈ। ਇਸ ਲਈ ਇਸ 'ਤੇ ਦਿੱਤਾ ਜਾਣ ਵਾਲਾ ਵਿਆਜ ਵੀ ਬਹੁਤ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਇਸ ਲੋਨ 'ਚ ਆਪਣੇ ਬਕਾਏ ਦਾ ਭੁਗਤਾਨ ਨਹੀਂ ਕਰ ਪਾਉਂਦੇ ਹੋ ਤਾਂ ਕਰਜ਼ਦਾਤਾਂ ਉਸ ਦੀ ਵਸੂਲੀ ਲਈ ਵੱਖ-ਵੱਖ ਤਰੀਕੇ ਅਪਣਾਉਂਦਾ ਹੈ। ਜਦੋਂ ਤੱਕ ਤੁਸੀਂ ਲੋਨ ਦਾ ਪੂਰਾ ਪੈਸਾ ਜਮ੍ਹਾ ਨਹੀਂ ਕਰਵਾ ਦਿੰਦੇ ਉਦੋਂ ਤੱਕ ਕਰਜ਼ਦਾਤਾਂ ਤੁਹਾਡੀ ਪ੍ਰਾਪਰਟੀ ਦਾ ਮਾਲਕ ਹੁੰਦਾ ਹੈ। ਕੁਝ ਤਰੀਕੇ ਹਨ, ਜਿਸ ਨਾਲ ਹੋਮ ਲੋਨ 'ਤੇ ਵਿਆਜ ਦੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਉਹ ਕੀ ਹੈ।
ਹੋਮ ਲੋਨ ਓਵਰਡਰਾਫਟ ਸੁਵਿਧਾ ਨੂੰ ਚੁਣੋ
ਹੋਮ ਲੋਨ 'ਤੇ ਵਿਆਜ ਦਰ ਨੂੰ ਘੱਟ ਕਰਨ ਲਈ ਗਾਹਕ ਆਪਣੇ ਹੋਮ ਲੋਨ ਅਕਾਊਂਟ ਦੇ ਨਾਲ ਹੋਮ ਲੋਨ ਓਵਰਡਰਾਫਟ ਸੁਵਿਧਾ ਨੂੰ ਚੁਣ ਸਕਦੇ ਹੋ। ਇਸ ਸੁਵਿਧਾ 'ਚ ਤੁਸੀਂ ਆਪਣੀ ਈ.ਐੱਮ.ਆਈ. ਦੇ ਇਲਾਵਾ ਵੀ ਆਪਣੇ ਹੋਮ ਲੋਨ ਅਕਾਊਂਟ 'ਚ ਹੋਰ ਰਾਸ਼ੀ ਜਮ੍ਹਾ ਕਰਵਾ ਸਕਦੇ ਹੋ। ਅਕਾਊਂਟ 'ਚ ਹੋਰ ਰਾਸ਼ੀ ਪਾਉਣ ਨਾਲ ਤੁਹਾਡੀ ਵਿਆਜ ਰਾਸ਼ੀ ਅਤੇ ਲੋਨ ਦੀ ਮਿਆਦ ਘੱਟ ਜਾਵੇਗੀ। ਉਸ ਦੇ ਇਲਾਵਾ ਤੁਸੀਂ ਲੋੜ ਪੈਣ 'ਤੇ ਆਪਣੇ ਅਕਾਊਂਟ 'ਚੋਂ ਇਸ ਰਾਸ਼ੀ ਨੂੰ ਕੱਢ ਵੀ ਸਕਦੇ ਹੋ। ਹਾਲਾਂਕਿ ਹੋਮ ਲੋਨ ਅਕਾਊਂਟ ਤੋਂ ਪੈਸਾ ਕੱਢਾਉਣ 'ਤੇ ਤੁਹਾਡੀ ਲੋਨ 'ਤੇ ਵਿਆਜ ਰਾਸ਼ੀ ਵਧ ਜਾਵੇਗੀ।
ਹੋਮ ਲੋਨ ਦਾ ਪੂਰਾ ਭੁਗਤਾਨ ਕਰੇ
ਜੇਕਰ ਤੁਹਾਡੇ ਕੋਲ ਪੂਰਾ ਪੈਸਾ ਹੈ, ਤਾਂ ਤੁਹਾਨੂੰ ਇਸ ਵਿਕਲਪ ਨੂੰ ਜ਼ਰੂਰ ਚੁਣਨਾ ਚਾਹੀਦਾ। ਇਸ 'ਚ ਤੁਸੀਂ ਆਪਣੇ ਹੋਮ ਲੋਨ ਦੇ ਲਈ ਪੂਰਾ ਭੁਗਤਾਨ ਕਰ ਸਕਦੇ ਹਾਂ। ਇਸ ਨਾਲ ਤੁਹਾਡੇ ਲੋਨ ਦੀ ਮਿਆਦ ਘੱਟ ਜਾਵੇਗੀ ਜਿਸ ਨਾਲ ਕੁਝ ਵਿਆਜ ਰਾਸ਼ੀ ਵੀ ਘੱਟ ਹੋਵੇਗੀ। ਵੇਤਨਭੋਗੀ ਕਰਮਚਾਰੀ ਚਾਹੇ ਤਾਂ ਇਸ ਲਈ ਆਪਣੇ ਸਾਲਾਨਾ ਬੋਨਸ ਦੀ ਰਾਸ਼ੀ ਦੀ ਵੀ ਵਰਤੋਂ ਕਰ ਸਕਦੇ ਹਾਂ।
ਹੋਮ ਲੋਨ ਦੇ ਆਫਰਸ ਚੈੱਕ ਕਰਦੇ ਰਹੇ
ਗਾਹਕ ਹੋਮ ਲੋਨ ਦੇ ਆਫਰਸ ਆਨਲਾਈਨ ਚੈੱਕ ਕਰ ਸਕਦੇ ਹਨ। ਤੁਹਾਨੂੰ ਮਾਰਕਿਟ 'ਚ ਇਹ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਕਿਹੜਾ ਕਰਜ਼ਦਾਤਾਂ ਘੱਟ ਵਿਆਜ ਦਰ 'ਤੇ ਲੋਨ ਦੇ ਰਿਹਾ ਹੈ। ਜੇਕਰ ਤੁਹਾਨੂੰ ਲੱਗੇ ਕਿ ਦੂਜੇ ਕਰਜ਼ਦਾਤਾ ਦੀ ਵਿਆਜ ਰੇਟ ਘੱਟ ਹੈ ਤਾਂ ਤੁਸੀਂ ਆਪਣਾ ਹੋਮ ਲੋਨ ਸਵਿੱਚ ਕਰ ਸਕਦੇ ਹਨ।


Aarti dhillon

Content Editor

Related News