ਜਾਣੋ ਕਿੰਨ੍ਹਾਂ ਨੂੰ ਮਿਲਦਾ ਹੈ IRCTC ਵਲੋਂ 49 ਪੈਸੇ ''ਚ 10 ਲੱਖ ਦਾ ਬੀਮਾ

Friday, Apr 12, 2019 - 01:11 PM (IST)

ਜਾਣੋ ਕਿੰਨ੍ਹਾਂ ਨੂੰ ਮਿਲਦਾ ਹੈ IRCTC ਵਲੋਂ 49 ਪੈਸੇ ''ਚ 10 ਲੱਖ ਦਾ ਬੀਮਾ

ਨਵੀਂ ਦਿੱਲੀ — ਭਾਰਤੀ ਰੇਲਵੇ 'ਚ ਹਰ ਰੋਜ਼ ਆਮ ਤੌਰ 'ਤੇ 2 ਕਰੋੜ ਦੇ ਕਰੀਬ ਲੋਕ ਯਾਤਰਾ ਕਰਦੇ ਹਨ। ਪਰ ਇਨ੍ਹਾਂ ਵਿਚੋਂ ਬਹੁਤ ਘੱਟ ਲੋਕਾਂ ਨੂੰ ਇਹ ਜਾਣਕਾਰੀ ਹੋਵੇਗੀ ਕਿ ਉਨ੍ਹਾਂ ਨੂੰ ਟ੍ਰੇਨ ਟਿਕਟ ਖਰੀਦ 'ਤੇ ਇਕ ਰੁਪਏ ਤੋਂ ਵੀ ਘੱਟ ਕੀਮਤ 'ਚ ਲੱਖਾ ਰੁਪਏ ਦਾ ਬੀਮਾ ਮੁਹੱਇਆ ਕਰਵਾਇਆ ਜਾਂਦਾ ਹੈ। ਇਹ ਸੇਵਾ IRCTC ਜ਼ਰੀਏ ਟਿਕਟ ਬੁੱਕ ਕਰਵਾਉਣ 'ਤੇ ਮਿਲਦੀ ਹੈ। ਪਹਿਲਾਂ ਇਹ ਸੇਵਾ ਮੁਫਤ 'ਚ ਉਪਲੱਬਧ ਹੁੰਦੀ ਸੀ, ਪਰ ਹੁਣ ਇਸ ਲਈ ਘੱਟੋ-ਘੱਟ ਚਾਰਜ ਲਿਆ ਜਾਣ ਲੱਗ ਪਿਆ ਹੈ। ਇਸ ਘੱਟੋ-ਘੱਟ ਚਾਰਜ 'ਚ ਟੈਕਸ ਦੀ ਰਾਸ਼ੀ ਵੀ ਸ਼ਾਮਲ ਹੁੰਦੀ ਹੈ। 

ਇਹ ਹੈ IRCTC ਦਾ ਆਫਰ?

ਜੇਕਰ ਤੁਸੀਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ(IRCTC) ਦੇ ਜ਼ਰੀਏ ਟਿਕਟ ਬੁੱਕ ਕਰਵਾਉਂਦੇ ਹੋ ਤਾਂ  ਤੁਹਾਨੂੰ ਟ੍ਰੇਨ ਦੀ ਟਿਕਟ ਦੇ ਨਾਲ 10 ਲੱਖ ਰੁਪਏ ਤੱਕ ਦਾ ਬੀਮਾ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਟ੍ਰੇਨ ਟਿਕਟ ਦੇ ਨਾਲ ਹੀ 49 ਪੈਸੇ ਦਾ ਵੀ ਭੁਗਤਾਨ ਕਰਨਾ ਹੁੰਦਾ ਹੈ ਜਿਹੜਾ ਕਿ ਇਸ ਬੀਮੇ ਦਾ ਪ੍ਰੀਮੀਅਮ ਹੁੰਦਾ ਹੈ। ਇਹ ਜਾਣਕਾਰੀ  IRCTC ਦੀ ਅਧਿਕਾਰਤ ਵੈਬਸਾਈਟ irctc.co.in 'ਤੇ ਉਪਲੱਬਧ ਹੈ।

ਹਾਲਾਂਕਿ IRCTC ਦੀ ਟ੍ਰੈਵਲ ਇੰਸ਼ੋਰੈਂਸ ਸਹੂਲਤ ਦਾ ਲਾਭ ਵਿਕਲਪਕ ਹੁੰਦਾ ਹੈ। ਜੇਕਰ ਯਾਤਰੀ IRCTC ਦੀ ਵੈਬਸਾਈਟ ਜਾਂ ਮੋਬਾਇਲ ਐਪ ਦੇ ਜ਼ਰੀਏ ਟਿਕਟ ਬੁੱਕ ਕਰਵਾਉਣਗੇ ਤਾਂ ਉਨ੍ਹਾਂ ਨੂੰ ਇਹ ਵਿਕਲਪ ਟ੍ਰੈਵਲ ਇੰਸ਼ੋਰੈਂਸ ਸੈਕਸ਼ਨ ਵਿਚ ਦਿਖਾਈ ਦੇਵੇਗਾ। 

ਕਿਸ ਨੂੰ ਮਿਲਦਾ ਹੈ ਬੀਮੇ ਦਾ ਕਿੰਨਾ ਲਾਭ

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਬੀਮੇ ਦਾ ਲਾਭ RAC ਅਤੇ ਕੰਫਰਮ ਟਿਕਟ ਵਾਲਿਆਂ ਨੂੰ ਹੀ ਮਿਲਦਾ ਹੈ। ਕਲੇਮ ਕਿੰਨਾ ਮਿਲਦਾ ਹੈ ਇਹ ਦੁਰਘਟਨਾ ਵਿਚ ਹੋਣ ਵਾਲੇ ਨੁਕਸਾਨ 'ਤੇ ਨਿਰਭਰ ਕਰਦਾ ਹੈ । ਇਸ ਨੂੰ 5 ਹਿੱਸਿਆਂ ਵਿਚ ਵੰਡਿਆ ਗਿਆ ਹੈ। ਜੇਕਰ ਤੁਸੀਂ ਕਿਸੇ ਮ੍ਰਿਤਕ ਦੀਆਂ ਅਸਥੀਆਂ ਨੂੰ ਲੈ ਕੇ ਜਾ ਰਹੇ ਹੋ ਅਤੇ ਇਸ ਦੌਰਾਨ ਹਾਦਸਾ ਹੋ ਜਾਂਦਾ ਹੈ ਤਾਂ ਤੁਹਾਨੂੰ 10,000 ਰੁਪਏ ਦਾ ਕਲੇਮ ਮਿਲਦਾ ਹੈ। ਦੂਜੇ ਪਾਸੇ ਜੇਕਰ ਯਾਤਰਾ ਦੌਰਾਨ ਤੁਸੀਂ ਜਖਮੀ ਹੋ ਕੇ ਹਸਪਤਾਲ ਵਿਚ ਭਰਤੀ ਹੁੰਦੇ ਹੋ ਤਾਂ 2 ਲੱਖ ਤੱਕ ਦਾ ਕਲੇਮ, ਯਾਤਰਾ ਦੌਰਾਨ ਹਾਦਸੇ ਕਾਰਨ ਅਧੂਰੀ ਅਪੰਗਤਾ ਹੋਣ ਦੀ ਸਥਿਤੀ 'ਚ 7,50,000 ਰੁਪਏ ਦਾ ਕਲੇਮ ਮਿਲਦਾ ਹੈ। ਜੇਕਰ ਦੁਰਘਟਨਾ 'ਚ ਸਥਾਈ ਅਪੰਗਤਾ ਅਤੇ ਮੌਤ ਹੋਣ ਦੀ ਸਥਿਤੀ 'ਚ 10,00,000 ਰੁਪਏ ਦਾ ਕਲੇਮ ਮਿਲਦਾ ਹੈ।

ਇਸ ਬੀਮੇ ਦੀਆਂ ਖਾਸ ਗੱਲਾਂ

- ਇਸ ਬੀਮੇ ਦੀ ਚੋਣ ਕਰਨ ਤੋਂ ਬਾਅਦ ਗਾਹਕ ਨੂੰ SMS ਦੇ ਜ਼ਰੀਏ ਪਾਲਸੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਈ-ਮੇਲ ਆਈ.ਡੀ. 'ਤੇ ਬੀਮਾ ਕੰਪਨੀ ਵਲੋਂ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਵਿਚ ਇਕ ਲਿੰਕ ਹੁੰਦਾ ਹੈ। ਇਸ ਵਿਚ ਨਾਮੀਨੇਸ਼ਨ ਡਿਟੇਲ ਭਰਨੀ ਹੁੰਦੀ ਹੈ। ਪਾਲਸੀ ਨੰਬਰ ਨੂੰ IRCTC ਪੇਜ਼ ਤੋਂ ਟਿਕਟ ਬੁੱਕ ਹਿਸਟਰੀ ਤੋਂ ਵੀ ਦੇਖਿਆ ਜਾ ਸਕਦਾ ਹੈ।

- ਟਿਕਟ ਦੀ ਬੁਕਿੰਗ ਤੋਂ ਬਾਅਦ ਬੀਮਾ ਕੰਪਨੀ ਦੀ ਵੈਬਸਾਈਟ 'ਤੇ ਜਾ ਕੇ ਨਾਮਿਨੇਸ਼ਨ ਦੀ ਡਿਟੇਲ ਨੂੰ ਭਰਿਆ ਜਾਣਾ ਲਾਜ਼ਮੀ ਹੁੰਦਾ ਹੈ। ਜੇਕਰ ਨਾਮਿਨੇਸ਼ਨ ਦਾ ਵਿਵਰਣ ਨਹੀਂ ਭਰਿਆ ਜਾਂਦਾ ਹੈ ਤਾਂ ਦਾਅਵਾ ਖਤਮ ਹੋਣ 'ਤੇ ਕਾਨੂੰਨੀ ਵਾਰਸ ਨਾਲ ਸਮਝੌਤਾ ਕੀਤਾ ਜਾਂਦਾ ਹੈ। ਇਹ ਜਾਣਕਾਰੀ IRCTC ਦੀ ਵੈਬਸਾਈਟ 'ਤੇ ਦਰਜ ਹੈ।

- ਜੇਕਰ ਕਿਸੇ ਕਾਰਨ ਟ੍ਰੇਨ ਦਾ ਡਾਇਵਰਜਨ ਹੁੰਦਾ ਹੈ ਤਾਂ ਇਸ ਮਾਮਲੇ 'ਚ ਵੀ ਡਾਇਵਰਟਿਡ ਰੂਟ ਲਈ ਕਵਰੇਜ ਲਾਗੂ ਹੁੰਦਾ ਹੈ। 

- ਯਾਤਰੀਆਂ ਵਲੋਂ ਇਕ ਵਾਰ ਪ੍ਰੀਮੀਅਮ ਦਾ ਭੁਗਤਾਨ ਹੋ ਜਾਣ ਦੇ ਬਾਅਦ ਕੈਂਸਿਲੇਸ਼ਨ ਦੀ ਸਹੂਲਤ ਨਹੀਂ ਮਿਲਦੀ ਹੈ। 

-ਟ੍ਰੈਵਲ ਇੰਸ਼ੋਰੈਂਸ ਦੇ ਵਿਕਲਪ ਦੀ ਸਹੂਲਤ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਉਪਲੱਬਧ ਨਹੀਂ ਹੁੰਦੀ ਹੈ।


Related News