ਇਟਲੀ ''ਚ ਦੂਜੀ ਵਿਸ਼ਵ ਜੰਗ ਦੇ ਸ਼ਹੀਦ ਭਾਰਤੀ ਫੌਜੀਆਂ ਨੂੰ ਇਟਾਲੀਅਨ ਤੇ ਭਾਰਤੀ ਭਾਈਚਾਰੇ ਨੇ ਦਿੱਤੀ ਸ਼ਰਧਾਂਜਲੀ
Sunday, Aug 13, 2023 - 01:19 AM (IST)

ਰੋਮ (ਕੈਂਥ, ਟੇਕ ਚੰਦ) : ਇਟਲੀ ਦੇ ਸ਼ਹਿਰ ਫੋਰੈਂਸੇ ਵਿਖੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਅਤੇ ਨਗਰ ਨਿਗਮ ਫਿਰੈਂਸੇ ਵੱਲੋਂ ਮਿਲ ਕੇ ਦੂਜੀ ਵਰਲਡ ਵਾਰ 'ਚ ਸ਼ਹੀਦ ਹੋਏ ਫੌਜੀਆਂ ਦਾ 8ਵਾਂ ਸ਼ਹੀਦੀ ਦਿਵਸ ਮਨਾਇਆ ਗਿਆ, ਜਿਸ ਵਿੱਚ ਬਹੁ-ਗਿਣਤੀ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਦਿੰਦਿਆਂ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਤੇ ਬਾਅਦ ਵਿੱਚ ਭਾਈ ਦਿਲਬਾਗ ਸਿੰਘ ਨੇ ਅਰਦਾਸ ਕੀਤੀ। ਯਾਦਗਾਰੀ ਦੀਵਾਰ 'ਤੇ ਫੁੱਲ ਭੇਟ ਕੀਤੇ ਕਰਨ ਉਪਰੰਤ ਉਪ ਮੇਅਰ ਨੇ ਆਪਣੇ ਭਾਸ਼ਣ 'ਚ ਸਿੱਖ ਕੌਮ ਦੀ ਸਰਾਹਨਾ ਕੀਤੀ।
ਇਹ ਵੀ ਪੜ੍ਹੋ : UK 'ਚ ਹੋਇਆ ਅਵਤਾਰ ਸਿੰਘ ਖੰਡਾ ਦਾ ਸਸਕਾਰ, ਉਮੀਦ ਨਾਲੋਂ ਘੱਟ ਪਹੁੰਚੇ ਲੋਕ
ਇਸ ਮੌਕੇ ਹੋਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਆਪਣੇ ਭਾਸ਼ਣ ਵਿੱਚ ਸ਼ਹੀਦਾਂ ਨੂੰ ਸਜਦਾ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ.) ਕਮੇਟੀ ਇਟਲੀ ਦੇ ਆਗੂ ਭਾਈ ਸਤਨਾਮ ਸਿੰਘ ਨੇ ਇਟਾਲੀਅਨ ਪ੍ਰਸ਼ਾਸਨ ਤੇ ਸੰਗਤ ਦਾ ਧੰਨਵਾਦ ਕੀਤਾ। ਲੰਗਰ ਦੀ ਸੇਵਾ ਗੁਰਦੁਆਰਾ ਤੇਰੇਨੋਵਾ ਵੱਲੋਂ ਕੀਤੀ ਗਈ। ਕਮੇਟੀ ਮੈਂਬਰਾਂ ਵੱਲੋਂ ਪ੍ਰਿਥੀਪਾਲ ਸਿੰਘ, ਸਤਨਾਮ ਸਿੰਘ, ਫੌਜੀ ਸੇਵਾ ਸਿੰਘ, ਜਗਦੀਪ ਸਿੰਘ, ਗੁਰਮੇਲ ਸਿੰਘ ਭੱਟੀ, ਜਸਬੀਰ ਸਿੰਘ ਧਨੋਤਾ, ਪਰਮਿੰਦਰ ਸਿੰਘ, ਬਿੰਦਰ ਸਿੰਘ, ਹੈਪੀ ਜ਼ੀਰਾ, ਅੰਮ੍ਰਿਤਪਾਲ ਸਿੰਘ ਆਦਿ ਸ਼ਾਮਲ ਹੋਏ, ਜਿਨ੍ਹਾਂ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸੇਵਾ ਨਿਭਾਈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8