ਇਟਲੀ ਕੋਵਿਡ ਕਾਰਨ ਹੋਏ ਨੁਕਸਾਨ ਨਾਲ ਨਜਿੱਠਣ ਲਈ ਖਰਚੇਗਾ ਇੰਨਾ ਪੈਸਾ

10/19/2020 1:23:32 AM

ਮਿਲਾਨ— ਇਟਲੀ ਦੀ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋਏ ਆਰਥਿਕ ਨੁਕਸਾਨ ਨਾਲ ਨਜਿੱਠਣ ਲਈ 40 ਅਰਬ ਯੂਰੋ (47 ਅਰਬ ਡਾਲਰ) ਦੇ ਨਵੇਂ ਖਰਚਿਆਂ ਦੀ ਘੋਸ਼ਣਾ ਕੀਤੀ ਹੈ। ਐਤਵਾਰ ਨੂੰ ਘੋਸ਼ਿਤ ਇਸ ਪੈਕੇਜ 'ਚ ਸਿਹਤ ਸੇਵਾਵਾਂ 'ਤੇ ਇਕ ਅਰਬ ਡਾਲਰ ਖਰਚ ਕਰਨ ਦੀ ਵਿਵਸਥਾ ਹੈ।

ਇਸ 'ਚੋਂ ਥੋੜ੍ਹੇ ਸਮੇਂ ਲਈ ਨੌਕਰੀ ਤੋਂ ਬਾਹਰ ਕੀਤੇ ਗਏ ਕਾਮਿਆਂ, ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਅਤੇ ਘੱਟ ਵਿਕਸਤ ਦੱਖਣੀ ਇਲਾਕਿਆਂ ਦੀ ਮਦਦ ਅਤੇ 35 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕੰਮ 'ਤੇ ਰੱਖਣ ਦੀ ਲਾਗਤ ਘੱਟ ਕਰਨ ਦੇ ਪ੍ਰਬੰਧ ਵੀ ਸ਼ਾਮਲ ਹਨ।

ਇਟਲੀ ਦੇ ਪ੍ਰਧਾਨ ਮੰਤਰੀ ਗਿਯੁਸੇਪ ਕੋਂਤੇ ਸੰਕਰਮਣ ਦੇ ਫਿਰ ਤੋਂ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਲੋਕਾਂ ਦੇ ਘਰੋਂ ਨਿਕਲਣ 'ਤੇ ਨਵੀਂ ਪਾਬੰਦੀ ਦੀ ਘੋਸ਼ਣਾ ਵੀ ਕਰ ਸਕਦੇ ਹਨ। ਇਟਲੀ 'ਚ ਹਰ ਰੋਜ਼ ਕੋਰੋਨਾ ਸੰਕਰਮਣ ਦੇ ਦਸ ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਹ ਗਿਣਤੀ ਦੇਸ਼ 'ਚ ਸੰਕਰਮਣ ਦੇ ਚੋਟੀ 'ਤੇ ਹੋਣ ਦੇ ਮੁਕਾਬਲੇ ਜ਼ਿਆਦਾ ਹੈ। ਹਾਲਾਂਕਿ, ਉਸ ਸਮੇਂ ਸਿਰਫ ਅਜਿਹੇ ਰੋਗੀਆਂ ਦਾ ਪ੍ਰੀਖਣ ਹੋ ਰਿਹਾ ਸੀ, ਜਿਨ੍ਹਾਂ ਦੀ ਹਾਲਤ ਜ਼ਿਆਦਾ ਵਿਗੜੀ ਸੀ। ਦੇਸ਼ 'ਚ ਕੋਰੋਨਾ ਨਾਲ ਹੁਣ ਤੱਕ 36,400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪ 'ਚ ਬ੍ਰਿਟੇਨ ਤੋਂ ਬਾਅਦ ਇਟਲੀ 'ਚ ਸਭ ਤੋਂ ਵੱਧ ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋਈ ਹੈ।


Sanjeev

Content Editor

Related News