ਵਿਧਾਨਸਭਾ ਹਲਕਾ ਨਾਭਾ : ਸ਼ਹਿਰ ਨੂੰ ਕੈਬਿਨੇਟ ਮੰਤਰੀ ਮਿਲੇ, ਪਰ ਨਹੀਂ ਮਿਲੀ ਸੀਵਰੇਜ ਦੀ ਸੁਵਿਧਾ

01/09/2017 11:50:06 AM

ਨਾਭਾ (ਰਾਜੇਸ਼ ਪੰਜੋਲਾਯ ਸੁਸ਼ੀਲ ਜੈਨ) — ਨਾਭਾ ਜੇਲ ਬ੍ਰੇਕ ਤੋਂ ਬਾਅਦ ਸੁਰੱਖਿਆ ''ਚ ਆਇਆ ਜ਼ਿਲਾ  ਪਟਿਆਲਾ ਦੇ ਵਿਧਾਨ ਸਭਾ ਹਲਕਾ ਨਾਭਾ ਨੂੰ 1755 ''ਚ ਰਾਜਾ ਹਮੀਰ ਸਿੰਘ ਨੇ ਆਬਾਦ ਕੀਤਾ। ਅੱਜ ਵੀ ਨਾਭਾ ਰਿਆਸਤ ਦਾ ਕਿਲ੍ਹਾ ਇਥੇ ਸੁਸ਼ੋਭਿਤ ਹੈ ਅਤੇ ਇਸ ਦੀ ਰੈਨੋਵੇਸ਼ਨ ਹੋ ਰਹੀ ਹੈ ਦੂਰ-ਦੂਰ ਤੋਂ ਲੋਕ ਇਸ ਕਿਲ੍ਹੇ ਨੂੰ ਦੇਖਣ ਲਈ ਆਉਂਦੇ ਹਨ। ਇਥੋਂ ਦੇ ਮਹਾਰਾਜ ਹੀਰਾ ਸਿੰਘ ਹਰਮਨ ਪਿਆਰੇ ਸ਼ਾਸਕ ਸਾਬਤ ਹੋਏ ਹਨ ਅਤੇ ਇਥੋਂ ਦੇ ਹੀ ਮਹਾਰਾਜ ਰਿਪੂਦਮਨ ਸਿੰਘ ਨੂੰ ਮਹਾਨ ਦੇਸ਼ ਭਗਤ ਹੋਣ ਦੇ ਕਾਰਨ ਅੰਗਰੇਜ਼ਾ ਨੇ ਜਲਾਵਤਨ ਕਰ ਦਿੱਤਾ ਸੀ। ਇਸ ਸੀਟ ਤੋਂ ਕਾਂਗਰਸ ਅਤੇ ਅਕਾਲੀ ਵਿਧਾਇਕ ਜਿੱਤ ਕੇ ਸਰਕਾਰਾਂ ਦੇ ਮੰਤਰੀ ਬਣੇ ਪਰ ਦੁਖਾਂਤ ਇਹ ਹੈ ਕਿ ਸੀਵਰੇਜ ਵਰਗੀ ਸੁਵੀਧਾ ਵੀ ਇਸ ਸ਼ਹਿਰ ਨੂੰ ਨਸੀਬ ਨਹੀਂ ਹੋਈ। ਅੱਜ ਵੀ 90 ਫੀਸਦੀ ਇਲਾਕੇ ਬਿਨ੍ਹਾਂ ਸੀਵਰੇਜ ਦੀ ਸੁਵੀਧਾ ਤੋਂ ਹੈ। ਇਸ ਤੋਂ ਇਲਾਵਾ ਗੰਦੇ ਪਾਣੀ ਦੀ ਨਿਕਾਸੀ ਦੀ ਵੀ ਕੋਈ ਸੁਵੀਧਾ ਨਹੀਂ ਹੈ।

ਮੁੱਖ ਮੁੱਦਾ
ਨਾਭਾ ਹਲਕੇ ''ਚ ਸ਼ਹਿਰ ਦੀ ਏ ਕਲਾਸ ਕੌਂਸਲ ਦੇ 23 ਵਾਰਡ ਅਤੇ 137 ਪਿੰਡ ਹਨ। ਬਸ ਸਟੈਂਡ ਅਤੇ ਰੇਵਲੇ ਸਟੇਸ਼ਨ ਦੀ ਹਾਲਤ ਮਾੜੀ ਹੀ ਹੈ। ਕੋਈ ਵੱਡੀ ਫੈਕਟਰੀ ਨਾ ਹੋਣ ਦੇ ਕਾਰਨ ਬੇਰੋਜ਼ਗਾਰੀ ਵੀ ਹੈ। ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਅਤੇ ਨਾ ਹੀ ਸੀਵਰੇਜ ਸਿਸਟਮ ਬਣ ਸਕਿਆ। ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵੀ ਅਸੁਰੱਖਿਅਤ ਹਨ। ਅੱਗ ਬੁਝਾਓ ਕੇਂਦਰ ''ਚ ਸਟਾਫ ਹੀ ਨਹੀਂ ਹੈ। ਸ਼ਹਿਰ ''ਚ ਜੰਗਲਾਤ ਬੀੜ, 3 ਜੇਲਾਂ, ਮਿਲਟਰੀ ਹੈੱਡ ਕਵਾਟਰ ਅਤੇ ਐਲ.ਪੀ.ਜੀ. ਗੈਸ ਪਲਾਂਟ ਹੈ। ਰੇਲਵੇ ਸਟੇਸ਼ਨ ''ਤੇ ਓਵਰਬ੍ਰਿਜ ਤੱਕ ਕਾਇਮ ਨਹੀਂ ਹੋ ਸਕਿਆ।

Related News