ਜ਼ੁਕਰਬਰਗ ਨੇ ਉਪਭੋਗਤਾਵਾਂ ਦੀ ਸੁਰੱਖਿਆ ਦੀ ਬਜਾਏ ਕੰਪਨੀ ਦੇ ਫ਼ਾਇਦੇ ਨੂੰ ਤਰਜੀਹ ਦੇ ਦੋਸ਼ ਤੋਂ ਕੀਤਾ ਇਨਕਾਰ
Wednesday, Oct 06, 2021 - 03:47 PM (IST)
ਵਾਸ਼ਿੰਗਟਨ (ਵਾਰਤਾ) : ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਬੁੱਧਵਾਰ ਨੂੰ ਉਨ੍ਹਾਂ ਦੋਸ਼ਾ ਨੂੰ ਖਾਰਜ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਦੀ ਬਜਾਏ ਕੰਪਨੀ ਦੇ ਫ਼ਾਇਦੇ ਨੂੰ ਤਰਜੀਹ ਦਿੰਦਾ ਹੈ। ਨੈਟਵਰਕ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਤੋਂ ਜ਼ਿਆਦਾ ਲਾਭ ਨੂੰ ਤਰਜੀਹ ਦਿੰਦਾ ਹੈ। ਜ਼ੁਰਕਬਰਗ ਨੇ ਫੇਸਬੁੱਕ ਪੋਸਟ ਵਿਚ ਲਿਖਿਆ, ‘ਅਸੀਂ ਉਪਭੋਗਤਾਵਾਂ ਦੀ ਸੁਰੱਖਿਆ ਦੀ ਬਜਾਏ ਆਪਣੇ ਫ਼ਾਇਦੇ ਨੂੰ ਤਰਜੀਹ ਦਿੰਦੇ ਹਾਂ, ਇਹ ਸੱਚ ਨਹੀਂ ਹੈ। ਫੇਸਬੁੱਕ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ, ਹਿੱਤ ਅਤੇ ਮਾਨਿਸਤ ਸਿਹਤ ਵਰਗੇ ਮੁੱਦਿਆਂ ’ਤੇ ਗੰਭੀਰਤਾ ਨਾਲ ਧਿਆਨ ਰੱਖਦਾ ਹੈ।’
ਉਨ੍ਹਾਂ ਕਿਹਾ, ‘ਇਨ੍ਹਾਂ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ ਕਿ ਅਸੀਂ ਜਾਨਬੁੱਝ ਕੇ ਅਜਿਹੇ ਕੰਟੈਂਟ ਨੂੰ ਅੱਗੇ ਵਧਾਉਂਦੇ ਹਾਂ, ਜਿਸ ਨਾਲ ਲੋਕਾਂ ਵਿਚਾਲੇ ਨਾਰਾਜ਼ਗੀ ਪੈਦਾ ਹੋਵੇ ਅਤੇ ਇਸ ਨਾਲ ਸਾਨੂੰ ਫ਼ਾਇਦਾ ਹੋਵੇ।’ ਜ਼ਿਕਰਯੋਗ ਹੈ ਕਿ ਫੇਸਬੁੱਕ ਦੀ ਸਾਬਕਾ ਕਰਮਚਾਰੀ ਅਤੇ ਵਿ੍ਹਸਲਬਲੇਅਰ ਫ੍ਰਾਂਸਿਸ ਹਾਊਗਨ ਨੇ ਅਮਰੀਕੀ ਸੈਨੇਟ ਦੀ ਉਪ-ਕਮੇਟੀ ਦੇ ਸਾਹਮਣੇ ਫੇਸਬੁੱਕ ’ਤੇ ਇਹ ਦੋਸ਼ ਲਗਾਏ ਹਨ। ਹਾਊਗਨ ਨੇ ਕਿਹਾ ਹੈ ਕਿ ਫੇਸਬੁੱਕ, ਖ਼ਾਸ ਕਰਕੇ ਇੰਸਟਾਗ੍ਰਾਮ ਨੇ ਟੀਨੇਜਰਸ ਦੀ ਸੁਰੱਖਿਆ ਨੂੰ ਛਿੱਕੇ ਟੰਗ ਕੇ ਆਪਣੇ ਫ਼ਾਇਦੇ ਨੂੰ ਲੈ ਕੇ ਵਿਵਾਦਾਂ ਦਾ ਵੀ ਦੋਸ਼ ਲਗਾਇਆ ਹੈ, ਜਿਸ ਵਿਚ ਖ਼ੁਲਾਸਾ ਹੋਇਆ ਸੀ ਕਿ ਸੋਸ਼ਲ ਮੀਡੀਆ ਦਾ ਇਹ ਪਲੇਟਫਾਰਮ ਨੌਜਵਾਨਾਂ ਦੇ ਦਿਮਾਗ਼ ’ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ।