''ਯੂਰਪ ਦੀਆਂ ਹਥਿਆਰਬੰਦ ਫੌਜਾਂ'' ਬਣਾਉਣ ਦਾ ਸਮਾਂ ਆ ਗਿਆ ਹੈ: ਜ਼ੇਲੇਂਸਕੀ
Saturday, Feb 15, 2025 - 05:29 PM (IST)
![''ਯੂਰਪ ਦੀਆਂ ਹਥਿਆਰਬੰਦ ਫੌਜਾਂ'' ਬਣਾਉਣ ਦਾ ਸਮਾਂ ਆ ਗਿਆ ਹੈ: ਜ਼ੇਲੇਂਸਕੀ](https://static.jagbani.com/multimedia/2025_2image_17_29_415869634zelenskyy.jpg)
ਮਿਊਨਿਖ (ਏਜੰਪੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ "ਯੂਰਪ ਦੀਆਂ ਹਥਿਆਰਬੰਦ ਫੌਜਾਂ" ਬਣਾਉਣ ਦਾ ਹੁਣ ਸਮਾਂ ਆ ਗਿਆ ਹੈ। ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਰੂਸ ਵਿਰੁੱਧ ਉਨ੍ਹਾਂ ਦੇ ਦੇਸ਼ ਦੀ ਲੜਾਈ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਲਈ ਆਧਾਰ ਪਹਿਲਾਂ ਹੀ ਮੌਜੂਦ ਹੈ।
ਯੂਕ੍ਰੇਨੀ ਨੇਤਾ ਨੇ ਕਿਹਾ ਕਿ ਯੂਰਪ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦਾ ਕਿ "ਅਮਰੀਕਾ ਯੂਰਪ ਨੂੰ ਉਨ੍ਹਾਂ ਮੁੱਦਿਆਂ 'ਤੇ 'ਨਾਂਹ' ਕਹਿ ਸਕਦਾ ਹੈ, ਜੋ ਉਸ ਨੂੰ ਖ਼ਤਰਾ ਹਨ।" ਉਨ੍ਹਾਂ ਕਿਹਾ ਕਿ ਕਈ ਨੇਤਾ ਲੰਬੇ ਸਮੇਂ ਤੋਂ ਕਹਿ ਰਹੇ ਹਨ ਕਿ ਯੂਰਪ ਨੂੰ ਆਪਣੀ ਫੌਜ ਦੀ ਲੋੜ ਹੈ। ਜ਼ੇਲੇਂਸਕੀ ਨੇ ਮਿਊਨਿਖ ਸੁਰੱਖਿਆ ਕਾਨਫਰੰਸ ਵਿੱਚ ਕਿਹਾ, "ਮੈਨੂੰ ਸੱਚਮੁੱਚ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ। ਯੂਰਪ ਦੀਆਂ ਹਥਿਆਰਬੰਦ ਫੌਜਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ।"