ਜ਼ੇਲੇਂਸਕੀ ਨੇ ਰੂਸ 'ਤੇ ਮੇਅਰ ਨੂੰ ਅਗਵਾ ਕਰਨ ਦਾ ਲਗਾਇਆ ਦੋਸ਼, ISIS ਅੱਤਵਾਦੀਆਂ ਨਾਲ ਕੀਤੀ ਤੁਲਨਾ
Saturday, Mar 12, 2022 - 09:31 AM (IST)
ਲਵੀਵ/ਯੂਕਰੇਨ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਰੂਸ ‘ਤੇ ਮੇਲੀਟੋਪੋਲ ਸ਼ਹਿਰ ਦੇ ਮੇਅਰ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਅਤੇ ਇਸ ਦੀ ਤੁਲਨਾ ‘ਆਈ.ਐੱਸ.ਆਈ.ਐੱਸ. ਅੱਤਵਾਦੀਆਂ’ ਦੀਆਂ ਕਾਰਵਾਈਆਂ ਨਾਲ ਕੀਤੀ। ਜ਼ੇਲੇਂਸਕੀ ਨੇ ਸ਼ੁੱਕਰਵਾਰ ਸ਼ਾਮ ਨੂੰ ਇਕ ਵੀਡੀਓ ਸੰਬੋਧਨ ਵਿਚ ਕਿਹਾ, "ਉਹ ਅੱਤਵਾਦ ਦੇ ਇਕ ਨਵੇਂ ਪੜਾਅ ਵਿਚ ਦਾਖ਼ਲ ਹੋ ਗਏ ਹਨ, ਜਿਸ ਵਿਚ ਉਹ ਯੂਕ੍ਰੇਨ ਦੇ ਜਾਇਜ਼ ਸਥਾਨਕ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਮਿਟਾਉਣ, ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।"
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਮੌਤ, ਚੋਰਾਂ ਨੇ ਕਾਰ ਹੇਠਾਂ ਕੁਚਲਿਆ
ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਉਪ ਮੁਖੀ ਕਿਰਿਲ ਟਿਮੋਸ਼ੈਂਕੋ ਨੇ ਸੋਸ਼ਲ ਮੀਡੀਆ ਸਾਈਟ ਟੈਲੀਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਅਤੇ ਕਿਹਾ ਕਿ ਇਸ ਵੀਡੀਓ ਵਿਚ ਇਕ ਚੌਰਾਹੇ 'ਤੇ ਮੇਅਰ ਇਵਾਨ ਫੇਡੋਰੋਵ ਨੂੰ ਲਿਜਾ ਰਹੇ ਹਥਿਆਰਬੰਦ ਵਿਅਕਤੀਆਂ ਦਾ ਇਕ ਸਮੂਹ ਦਿਖ ਰਿਹਾ ਹੈ। ਰੂਸੀ ਫ਼ੌਜਾਂ ਨੇ 26 ਫਰਵਰੀ ਨੂੰ 150,000 ਦੀ ਆਬਾਦੀ ਵਾਲੇ ਦੱਖਣੀ ਬੰਦਰਗਾਹ ਸ਼ਹਿਰ ਮੇਲੀਟੋਪੋਲ 'ਤੇ ਕਬਜ਼ਾ ਕਰ ਲਿਆ ਸੀ।
ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਪਹੁੰਚਿਆ 250 ਰੁਪਏ ਪ੍ਰਤੀ ਲਿਟਰ ਤੋਂ ਪਾਰ
ਪੂਰਬੀ ਯੂਕ੍ਰੇਨ ਵਿਚ ਮਾਸਕੋ ਸਮਰਥਿਤ ਬਾਗੀਆਂ ਦੇ ਇਕ ਖੇਤਰ ਲੁਹਾਨਸਕ ਪੀਪਲਜ਼ ਰੀਪਬਲਿਕ ਦੇ ਇਸਤਗਾਸਾ ਦੇ ਦਫ਼ਤਰ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਫੇਡੋਰੋਵ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਸੀ। ਇਸਤਗਾਸਾ ਦੇ ਦਫ਼ਤਰ ਨੇ ਫੇਡੋਰੋਵ 'ਤੇ "ਅੱਤਵਾਦੀ ਗਤੀਵਿਧੀਆਂ" ਅਤੇ "ਰਾਈਟ ਸੈਕਟਰ" ਦੇ ਲੜਾਕਿਆਂ ਨੂੰ "ਡੌਨਬਾਸ ਦੇ ਨਾਗਰਿਕਾਂ ਵਿਰੁੱਧ ਅੱਤਵਾਦੀ ਅਪਰਾਧ ਕਰਨ" ਲਈ ਫੰਡ ਦੇਣ ਦਾ ਦੋਸ਼ ਲਗਾਇਆ। ਦਫ਼ਤਰ ਨੇ ਕਿਹਾ ਕਿ ਉਹ ਫੇਡੋਰੋਵ ਦੀ ਭਾਲ ਕਰ ਰਿਹਾ ਹੈ ਅਤੇ ਉਸ ਦੇ ਠਿਕਾਣੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਨੂੰ ਵੀ ਵਿਅਕਤੀ ਨੂੰ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।