ਜ਼ੇਲੇਂਸਕੀ ਨੇ ਵੀਡੀਓ ਸੰਬੋਧਨ ਰਾਹੀਂ ਕਾਨ ਫ਼ਿਲਮ ਫੈਸਟੀਵਲ ਦੀ ਕੀਤੀ ਸ਼ੁਰੂਆਤ
Wednesday, May 18, 2022 - 01:34 AM (IST)
ਕਾਨ-ਇਸ ਸਾਲ ਕਾਨ ਫ਼ਿਲਮ ਫੈਸਟੀਵਲ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਇਕ ਵੀਡੀਓ ਸੰਦੇਸ਼ ਨਾਲ ਮੰਗਲਵਾਰ ਨੂੰ ਸ਼ੁਰੂ ਹੋਇਆ। ਜ਼ਿਕਰਯੋਗ ਹੈ ਕਿ ਸਾਲ 2020 ਦਾ ਕਾਨ ਫ਼ਿਲਮ ਫੈਸਟੀਵਲ ਰੱਦ ਕਰ ਦਿੱਤਾ ਗਿਆ ਸੀ ਜਦਕਿ ਪਿਛਲੇ ਸਾਲ ਇਹ ਬਹੁਤ ਘੱਟ ਪੱਧਰ 'ਤੇ ਆਯੋਜਿਤ ਹੋਇਆ ਸੀ।
ਇਹ ਵੀ ਪੜ੍ਹੋ :- ਲਾਹੌਰ ਦੇ ਅਨਾਰਕਲੀ ਧਮਾਕਾ ਮਾਮਲੇ 'ਚ ਸ਼ਾਮਲ 2 ਅੱਤਵਾਦੀ ਗ੍ਰਿਫ਼ਤਾਰ
ਈਵਾ ਲੋਂਗੋਰੀਆ, ਜੂਲੀਅਨੇ ਮੂਰ, ਬੇਰੇਨਿਸ ਬੇਜੋ ਅਤੇ 'ਨੋ ਟਾਈਮ ਟੂ ਡਰਾਈ' ਦੀ ਅਭਿਨੇਤਰੀ ਲਸ਼ਾਨਾ ਲਿੰਚ ਸਮੇਤ ਕਈ ਸਿਤਾਰੇ ਮੰਗਲਵਾਰ ਨੂੰ 75ਵੇਂ ਕਾਨ ਫ਼ਿਲਮ ਫੈਸਟੀਵਲ ਦੇ ਉਦਘਾਟਨ ਅਤੇ ਮਾਈਕਲ ਹੇਜਾਨਾਵੀਸੀਅਸ ਦੀ ਫ਼ਿਲਮ 'ਫਾਈਨਲ ਕੱਟ' ਦੇ ਪ੍ਰੀਮੀਅਰ ਲਈ ਕਾਨ ਦੇ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ। ਫੈਸਟੀਵਲ ਦੇ ਉਦਘਾਟਨ ਸਮਾਰੋਹ ਦੌਰਾਨ ਜ਼ੇਲੇਂਸਕੀ ਨੇ ਸਿਨੇਮਾ ਅਤੇ ਅਸਲੀਅਤ ਦੇ ਵਿਚਕਾਰ ਸੰਬੰਧ ਦੇ ਬਾਰੇ 'ਚ ਵਿਸਤਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਫ੍ਰਾਂਸਿਸ ਫੋਰਡ ਕੋਪੋਲਾ ਦੀ 'ਏਪੋਕੈਲਿਪਸ ਨਾਓ' ਅਤੇ ਚਾਰਲੀ ਚੈਪਲਿਨ ਦੀ 'ਦਿ ਗ੍ਰੇਟ ਡਿਕਟੈਟਰ' ਵਰਗੀਆਂ ਫ਼ਿਲਮਾਂ ਨੂੰ ਆਪਣੇ ਲਈ ਪ੍ਰੇਰਣਾ ਦੱਸਿਆ।
ਇਹ ਵੀ ਪੜ੍ਹੋ :- ਦਿੱਲੀ 'ਚ ਕੋਰੋਨਾ ਦੇ 393 ਨਵੇਂ ਮਾਮਲੇ ਆਏ ਸਾਹਮਣੇ, 2 ਹੋਰ ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ