ਜ਼ੇਲੇਂਸਕੀ ਨੇ ਹੋਰ ਮਨੁੱਖੀ ਗਲਿਆਰਿਆਂ ਦੀ ਕੀਤੀ ਅਪੀਲ

Wednesday, Mar 09, 2022 - 01:35 AM (IST)

ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੁੱਧ ਦੌਰਾਨ ਸੁਰੱਖਿਅਤ ਨਿਕਾਸੀ ਦੀ ਕੋਸ਼ਿਸ਼ ਕਰ ਹਹੇ ਯੂਕ੍ਰੇਨੀ ਨਾਗਿਰਕਾਂ ਲਈ ਮਨੁੱਖੀ ਗਲਿਆਰਾਂ ਦੇ ਵਿਸਤਾਰ ਅਤੇ ਰੈੱਡ ਕ੍ਰਾਸ ਤੋਂ ਜ਼ਿਆਦਾ ਸਹਿਯੋਗ ਦੀ ਮੰਗ ਕੀਤੀ ਹੈ। ਇਕ ਅਣਜਾਣ ਥਾਂ ਤੋਂ ਮੰਗਲਵਾਰ ਨੂੰ ਦਿੱਤੇ ਗਏ ਵੀਡੀਓ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਦੱਖਣੀ ਸਮੁੰਦਰੀ ਬੰਦਰਗਾਹ ਸ਼ਹਿਰ ਮਾਰਿਊਪੋਲ 'ਚ ਨਾਕੇਬੰਦੀ ਦਰਮਿਆਨ ਸਰੀਰ 'ਚ ਪਾਣੀ ਦੀ ਕੰਮੀ ਹੋਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਸ਼ਹਿਰ ਦੇ ਲੋਕ ਕਿੰਨੇ ਨਿਰਾਸ਼ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸੂਮੀ ਤੋਂ ਜਲਦ ਹੋਵੇਗੀ ਭਾਰਤੀਆਂ ਦੀ ਨਿਕਾਸੀ, ਦੂਤਘਰ ਦਾ ਵਿਦਿਆਰਥੀਆਂ ਨੂੰ ਸੰਦੇਸ਼-ਤਿਆਰ ਰਹੋ

ਉਨ੍ਹਾਂ ਨੇ ਇਕ ਵਾਰ ਫਿਰ ਪੱਛਮੀ ਦੇਸ਼ਾਂ ਤੋਂ ਹਵਾਈ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਨਿਕਾਸੀ ਬੱਸਾਂ ਨੂੰ ਮਾਰਿਊਪੋਲ ਭੇਜਿਆ ਗਿਆ ਹੈ ਪਰ ਰਸਤਿਆਂ ਨੂੰ ਲੈ ਕੇ ਕੋਈ ਠੋਸ ਸਹਿਮਤੀ ਨਹੀਂ ਬਣੀ, ਇਸ ਲਈ ਰੂਸੀ ਬਲ ਰਸਤੇ 'ਚ ਇਨ੍ਹਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੇ ਹਨ। ਜ਼ੇਲੇਂਸਕੀ ਨੇ ਦੋਸ਼ ਲਾਇਆ ਕਿ ਅੰਤਰਰਾਸ਼ਟਰੀ ਰੈੱਡ ਕ੍ਰਾਸ ਨੇ ਸਾਡੀਆਂ ਕਾਰਾਂ 'ਤੇ ਇਸ ਦੇ ਪ੍ਰਤੀਕ ਦੀ ਵਰਤੋਂ ਨੂੰ ਮਨਾ ਕਰ ਦਿੱਤਾ ਹੈ, ਹਾਲਾਂਕਿ ਉਨ੍ਹਾਂ ਨੇ ਇਸ ਦੇ ਬਾਰੇ 'ਚ ਵੇਰਵਾ ਨਹੀਂ ਦਿੱਤਾ। ਸੂਮੀ ਤੋਂ ਨਿਕਲ ਕੇ ਮਾਰਿਊਪੋਲ ਵੱਲ ਜਾਣ ਵਾਲੀਆਂ ਬੱਸਾਂ ਦੀਆਂ ਵੀਡੀਓ 'ਚ ਬੱਸਾਂ ਦੇ ਸਾਈਡ 'ਚ 'ਰੈੱਡ ਕ੍ਰਾਸ' ਦੇ ਸੰਕੇਤ ਬਣੇ ਸਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਉਥੇ ਕਿਸ ਨੇ ਚਿਪਕਾਇਆ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਅਨਾਥ ਯਹੂਦੀਆਂ ਨੂੰ ਇਜ਼ਰਾਈਲ ਭੇਜਿਆ ਗਿਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News