ਤਾਲਿਬਾਨ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੀ ਹੈ ਜ਼ਰੀਫ਼ਾ ਗਫਾਰੀ

Wednesday, Aug 25, 2021 - 11:20 AM (IST)

ਤਾਲਿਬਾਨ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੀ ਹੈ ਜ਼ਰੀਫ਼ਾ ਗਫਾਰੀ

ਕਾਬੁਲ- ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਹੋਰ ਵੀ ਖ਼ਰਾਬ ਹੁੰਦੇ ਜਾ ਰਹੇ ਹਨ। ਹੁਣ ਖ਼ਬਰ ਹੈ ਕਿ ਇੱਥੇ ਕੰਮਕਾਜੀ ਜਨਾਨੀਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਲਈ ਕਿਹਾ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਅਫ਼ਗਾਨ ਸਰਕਾਰ ਦੀਆਂ ਕਰਮਚਾਰੀ ਬੀਬੀਆਂ ਨੂੰ ਇਸ ਸੰਬੰਧ ’ਚ ਹਦਾਇਤ ਦਿੱਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਕੁਝ ਜਨਾਨੀਆਂ ਅਜਿਹੀਆਂ ਵੀ ਹਨ, ਜੋ ਡਟ ਕੇ ਤਾਲਿਬਾਨ ਦੇ ਆਤੰਕ ਦਾ ਸਾਹਮਣਾ ਕਰਨ ਨੂੰ ਤਿਆਰ ਹੈ। ਜ਼ਰੀਫ਼ਾ ਗਫਾਰੀ ਉਨ੍ਹਾਂ ’ਚੋਂ ਇਕ ਹੈ। ਕਾਬੁਲ ਦੇ ਪੱਛਮ ’ਚ ਸਥਿਤ ਮੈਦਾਨ ਸ਼ਹਿਰ ਦੀ ਦੇਸ਼ ਦੀ ਪਹਿਲੀ ਮਹਿਲਾ ਮੇਅਰਾਂ ’ਚੋਂ ਇਕ ਜ਼ਰੀਫਾ ਨੇ ਮੰਗਲਵਾਰ ਨੂੰ ਇਕ ਇੰਟਰਵਿਊ ’ਚ ਕਿ ਤਾਲਿਬਾਨੀ ਮੇਰੇ ਘਰ ਆਏ, ਉਹ ਮੈਨੂੰ ਲੱਭ ਰਹੇ ਸਨ ਅਤੇ ਉਨ੍ਹਾਂ ਨੇ ਮੇਰੇ ਹਾਊਸ ਗਾਰਡ ਨੂੰ ਵੀ ਕੁੱਟਿਆ। 

ਗਫਾਰੀ ਨੇ ਕਿਹਾ ਕਿ ਅਫ਼ਗਾਨਿਸਤਾਨ ਸਾਡਾ ਸੀ ਅਤੇ ਇਹ ਸਾਡਾ ਰਹੇਗਾ, ਭਾਵੇਂ ਕੋਈ ਵੀ ਆਏ। ਜੇਕਰ ਮੇਰੇ ਵਰਗੀਆਂ ਜਨਾਨੀਆਂ ਹੁਣ ਨਹੀਂ ਹਨ ਤਾਂ ਅਜਿਹਾ ਇਸ ਲਈ ਕਿਉਂਕਿ ਇਕ ਸ਼ੇਰ ਦੀ ਤਰ੍ਹਾਂ ਜੋ 2 ਕਦਮ ਪਿੱਛੇ ਹੱਟ ਕੇ ਹੋਰ ਜ਼ਿਆਦਾ ਤਾਕਤ ਨਾਲ ਵਾਪਸ ਆਉਂਦਾ ਹੈ। ਸਾਨੂੰ ਦੁਨੀਆ ਨੂੰ ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਅਸਲੀ ਚਿਹਰਾ ਦਿਖਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਵੱਖ-ਵੱਖ ਦੇਸ਼ਾਂ ਦੇ ਉੱਚ ਅਧਿਕਾਰੀਆਂ, ਰਾਜਨੇਤਾਵਾਂ ਅਤੇ ਜਨਾਨੀਆਂ ਨੂੰ ਮਿਲਣਾ ਹੈ ਤਾਂ ਕਿ ਉਨ੍ਹਾਂ ਨੂੰ ਅਫ਼ਗਾਨਿਸਤਾਨ ਦੀ ਅਸਲ ਸਥਿਤੀ ਤੋਂ ਜਾਣੂੰ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਇਕ ਅੰਦੋਲਨ ਸ਼ੁਰੂ ਕਰਨ ’ਚ ਸ਼ਾਮਲ ਹੋਣ ਲਈ ਕਿਹਾ ਜਾ ਸਕੇ। ਗਫਾਰੀ ਨੇ ਇਹ ਵੀ ਕਿਹਾ ਕਿ ਮੈਂ ਤਾਲਿਬਾਨ ਦੇ ਨੇਤਾਵਾਂ ਨਾਲ ਗੱਲ ਕਰਨਾ ਚਾਹੁੰਦੀ ਹਾਂ। ਮੈਂ ਜ਼ਿੰਮੇਵਾਰੀ ਲੈ ਰਹੀ ਹਾਂ। ਮੈਂ ਆਪਣੇ ਪਿਤਾ ਦੀ ਮੌਤ ਨੂੰ ਵੀ ਭੁੱਲ ਰਹੀ ਹਾਂ। ਮੈਂ ਹਰ ਜਨਾਨੀ ਵਲੋਂ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹਾਂ। ਪੁੱਛੇ ਜਾਣ ’ਤੇ ਕੀ ਤਾਲਿਬਾਨ ਨੂੰ ਅਫ਼ਗਾਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ? ਉਨ੍ਹਾਂ ਕਿਹਾ ਕਿ ਹਾਂ ਯਕੀਨੀ ਰੂਪ ਨਾਲ, ਕੀ ਤੁਸੀਂ ਜਾਣਦੇ ਹੋ ਕਿ ਤਾਲਿਬਾਨ ਮੇਰੇ ਵਰਗੇ ਲੋਕਾਂ ਨੂੰ ਕਿਉਂ ਮਾਰ ਰਹੇ ਹਨ? ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੂਜੇ ਲੋਕ ਜਾਣਨ ਕਿ ਉਹ ਕੀ ਹੈ। ਉਹ ਨਹੀਂ ਚਾਹੁੰਦੇ ਕਿ ਅਫ਼ਗਾਨ ਉਨ੍ਹਾਂ ਵਿਰੁੱਧ ਖੜ੍ਹੇ ਹੋਣ।


author

DIsha

Content Editor

Related News