ਯੂਟਿਊਬ ਨੇ ਰੂਸੀ ਸੰਸਦ ਮੈਂਬਰ ਦੇ ਚੈਨਲ 'ਤੇ ਲਾਈ ਪਾਬੰਦੀ
Saturday, Apr 09, 2022 - 09:03 PM (IST)
ਮਾਸਕੋ-ਯੂਟਿਊਬ ਨੇ ਰੂਸੀ ਸੰਸਦ ਮੈਂਬਰ ਦੇ ਹੇਠਲੇ ਸਦਨ ਦੇ ਚੈਨਲ 'ਦਿ ਸਟੇਟ ਡੁਮਾ' 'ਤੇ ਪਾਬੰਦੀ ਲਗਾ ਦਿੱਤੀ ਹੈ। ਚੈਨਲ ਨੇ ਸੋਸ਼ਲ ਮੀਡੀਆ ਮੰਚ ਟੈਲੀਗ੍ਰਾਮ 'ਤੇ ਇਸ ਪਾਬੰਦੀ ਦੇ ਬਾਰੇ 'ਚ ਜਾਣਕਾਰੀ ਸਾਂਝੀ ਕੀਤੀ। ਨਾਲ ਹੀ ਕਿਹਾ ਕਿ ਉਸ ਦੇ ਯੂਟਿਊਬ ਚੈਨਲ 'ਤੇ 1,45,000 ਸਬਸਕ੍ਰਾਈਬਰ ਹਨ। ਰੂਸੀ ਸਮਾਚਾਰ ਏਜੰਸੀ ਇੰਟਰਫੈਕਸ ਵੱਲੋਂ ਇਸ ਸਬੰਧ 'ਚ ਪੁੱਛੇ ਗਏ ਸਵਾਲ 'ਤੇ ਦਿੱਤੀ ਗਈ ਪ੍ਰਤੀਕਿਰਿਆ 'ਚ ਗੂਗਲ ਨੇ ਆਪਣੇ ਇਸ ਕਦਮ ਨੂੰ ਲੈ ਕੇ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ।
ਇਹ ਵੀ ਪੜ੍ਹੋ : ਕੁੱਟਮਾਰ ਮਾਮਲੇ ’ਚ ਅੱਧੀ ਦਰਜਨ ਵਿਅਕਤੀਆਂ ਖਿਲਾਫ ਮਾਮਲਾ ਦਰਜ
ਹਾਲਾਂਕਿ, ਕਿਹਾ ਕਿ ਕੰਪਨੀ ਸਾਰੀਆਂ ਲਾਗੂ ਪਾਬੰਦੀਆਂ ਅਤੇ ਵਪਾਰ ਪਾਲਣਾ ਕਾਨੂੰਨਾਂ' ਦੀ ਪਾਲਣਾ ਕਰਦੀ ਹੈ। ਰੂਸ ਦੇ ਸਰਕਾਰੀ ਸੰਚਾਰ ਰੈਗੂਲੇਟਰ ਨੇ ਮੰਗ ਕੀਤੀ ਹੈ ਕਿ ਯੂਟਿਊਬ ਰੂਸੀ ਸੰਸਦ ਦੇ ਚੈਨਲ ਨੂੰ ਬਹਾਲ ਕਰੇ। ਸਟੇਟ ਡੁਮਾ ਦੇ ਸਪੀਕਰ ਵਯਾਚੇਸਲਾਵ ਵੋਲੋਡੀਨ ਨੇ ਸੰਸਦ ਦੇ ਯੂਟਿਊਬ ਚੈਨਲ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਅਮਰੀਕਾ ਵੱਲੋਂ ਨਾਗਰਿਕਾਂ ਦੀ ਸੁਤੰਤਰਤਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਦਾ ਇਕ ਹੋਰ ਉਦਾਹਰਣ ਕਰਾਰ ਦਿੱਤਾ।
ਇਹ ਵੀ ਪੜ੍ਹੋ : ਪਾਕਿ ਖੁਫ਼ੀਆ ਏਜੰਸੀ ISI ਦਾ ਏਜੰਟ ਵਾਸ਼ਿੰਗਟਨ ਤੋਂ ਗ੍ਰਿਫ਼ਤਾਰ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ