ਅਮਰੀਕਾ 'ਚ 3 ਸਿੱਖਾਂ ’ਤੇ ਨਸਲੀ ਹਮਲਾ ਕਰਨ ਵਾਲੇ ਨੌਜਵਾਨ ਦਾ ਕਤਲ

Monday, Jul 04, 2022 - 10:08 AM (IST)

ਅਮਰੀਕਾ 'ਚ 3 ਸਿੱਖਾਂ ’ਤੇ ਨਸਲੀ ਹਮਲਾ ਕਰਨ ਵਾਲੇ ਨੌਜਵਾਨ ਦਾ ਕਤਲ

ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸਿੱਖਾਂ ਉੱਤੇ ਹਮਲਾ ਕਰਨ ਵਾਲੇ 19 ਸਾਲਾ ਨੌਜਵਾਨ ਵਰਨੌਨ ਡਗਲਸ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਬੀਤੇ ਦਿਨੀਂ ਵਰਨੌਨ ਡਗਲਸ ਨੇ 3 ਸਿੱਖਾਂ ’ਤੇ ਨਸਲੀ ਹਮਲਾ ਕੀਤਾ ਸੀ ਅਤੇ ਹੁਣ ਉਸ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ ਸਾਹਮਣੇ ਐਡਮਿੰਟਨ ਦੇ ਸਿੱਖ ਵਕੀਲ ਨੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ

PunjabKesari

ਪੁਲਸ ਨੇ ਦੱਸਿਆ ਕਿ ਇਹ ਕਤਲ ਸਿੱਖਾਂ ਉਪਰ ਹਮਲੇ ਦਾ ਬਦਲਾ ਲੈਣ ਦੀ ਕਾਰਵਾਈ ਨਹੀਂ ਹੈ। ਉਸ ਨੂੰ ਮਾਰਨ ਵਾਲੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਹ ਘਟਨਾ ਬ੍ਰਾਊਨਜ਼ਵਿੱਲ ਦੇ ਲੌਟ ਐਵੀਨਿਊ ਨੇੜੇ ਰੌਕਵੇਅ ਐਵੀਨਿਊ ਨਿਊਯਾਰਕ ਦੀ ਹੈ, ਜਿਥੇ ਹਮਲਾਵਰਾਂ ਨੇ ਵਰਨੌਨ ਡਗਲਸ ਦੀ ਛਾਤੀ ਵਿੱਚ ਛੁਰਾ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ ਵਿਚ ਡਗਲਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਇਟਲੀ ਦੇ ਸ਼ਹਿਰ ਵੈਨਿਸ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਹੁਣ ਦੇਣੀ ਪਵੇਗੀ ਐਂਟਰੀ ਫ਼ੀਸ


author

cherry

Content Editor

Related News