ਅਮਰੀਕਾ ਵਿਖੇ ਵਾਪਰੇ ਸੜਕ ਹਾਦਸੇ ’ਚ ਮਾਛੀਵਾੜਾ ਦੇ ਨੌਜਵਾਨ ਦੀ ਮੌਤ
Thursday, Jun 12, 2025 - 10:56 PM (IST)

ਮਾਛੀਵਾੜਾ ਸਾਹਿਬ(ਟੱਕਰ) -ਅਮਰੀਕਾ ਵਿਖੇ ਵਾਪਰੇ ਸਡ਼ਕ ਹਾਦਸੇ ’ਚ ਮਾਛੀਵਾੜਾ ਦੇ ਨੌਜਵਾਨ ਦਿਲਪ੍ਰੀਤ ਸਿੰਘ (25) ਦੀ ਮੌਤ ਹੋ ਗਈ। ਸਥਾਨਕ ਸੁੰਦਰ ਨਗਰ ਦੇ ਵਾਸੀ ਕਰਨੈਲ ਸਿੰਘ ਕਾਲਾ (ਛੌਡ਼ੀਆਂ ਵਾਲੇ) ਦਾ ਸਪੁੱਤਰ ਦਿਲਪ੍ਰੀਤ ਸਿੰਘ ਕਰੀਬ ਢਾਈ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਫ਼ਰਿਜਨੋ ਵਿਖੇ ਰਹਿੰਦਾ ਸੀ। ਦਿਲਪ੍ਰੀਤ ਸਿੰਘ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨ ਉਹ ਆਪਣਾ ਟਰਾਲਾ ਲੈ ਕੇ ਇੰਟਰਸਟੇਟ-40 ’ਤੇ ਪੂਰਬ ਦਿਸ਼ਾ ਵੱਲ ਜਾ ਰਿਹਾ ਸੀ ਕਿ ਟਰਾਲਾ ਪਲਟ ਗਿਆ ਅਤੇ ਉਸ ਦੀ ਮੌਤ ਹੋ ਗਈ।