ਅਮਰੀਕਾ : ਸੜਕ ਹਾਦਸੇ 'ਚ ਭਾਰਤੀ ਵਿਦਿਆਰਥਣ ਦੀ ਮੌਤ
Wednesday, Aug 13, 2025 - 11:23 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਵਾਰ ਫਿਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਅਮਰੀਕਾ ਦੇ ਸ਼ਿਕਾਗੋ ਵਿੱਚ ਇੱਕ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੀ ਹੈਦਰਾਬਾਦ ਦੇ ਨਾਲ ਪਿਛੋਕੜ ਰੱਖਣ ਵਾਲੀ ਵਿਦਿਆਰਥਣ ਦੀ ਮੌਤ ਹੋ ਗਈ। ਜਿਸ ਦੀ ਪਛਾਣ ਸ਼੍ਰੀਜਾ ਵਰਮਾ ਵਜੋਂ ਹੋਈ ਹੈ। ਸ਼੍ਰੀਜਾ ਵਰਮਾ ਪੈਦਲ ਜਾ ਰਹੀ ਸੀ, ਜਦੋਂ ਉਸ ਨੂੰ ਸ਼ਿਕਾਗੋ ਵਿੱਚ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਸਿੱਖ ਵਿਅਕਤੀ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ
ਜਾਣਕਾਰੀ ਅਨੁਸਾਰ ਉਹ ਹੈਦਰਾਬਾਦ ਦੇ ਮੈਸੰਮਾ ਖੇਤਰ ਦੇ ਬਾਲਾਜੀ ਨਗਰ ਦੀ ਰਹਿਣ ਵਾਲੀ ਸੀ। ਸ਼੍ਰੀਜਾ ਵਰਮਾ (23) ਸਾਲ ਕੁਝ ਸਮਾਂ ਪਹਿਲਾਂ ਉੱਚ ਸਿੱਖਿਆ ਲਈ ਅਮਰੀਕਾ ਚਲੀ ਗਈ ਸੀ ਅਤੇ ਸ਼ਿਕਾਗੋ ਵਿੱਚ ਰਹਿ ਰਹੀ ਸੀ। ਮ੍ਰਿਤਕ ਆਪਣੇ ਅਪਾਰਟਮੈਂਟ ਤੋ ਪੈਦਲ ਰੈਸਟੋਰੈਂਟ ਵਿੱਚ ਖਾਣਾ ਖਾਣ ਲਈ ਨਿਕਲੀ ਸੀ। ਉਸ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼੍ਰੀਜਾ ਦੇ ਪਰਿਵਾਰ ਨੇ ਅਮਰੀਕਾ ਵਿੱਚ ਸਥਾਪਤ ਤੇਲਗੂ ਐਸੋਸੀਏਸ਼ਨਾਂ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਿੱਚ ਲਿਆਉਣ ਵਿੱਚ ਤੇਜ਼ੀ ਨਾਲ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।