ਸਵ. ਗੁੱਡੀ ਸਿੱਧੂ ਦੀ ਯਾਦ 'ਚ ਫਰਿਜ਼ਨੋ ਵਿਖੇ ਸਮਾਗਮ
Monday, Aug 11, 2025 - 01:00 PM (IST)

ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਦੀ ਬਹੁਪੱਖੀ ਸ਼ਖ਼ਸੀਅਤ ਸਵ. ਗੁੱਡੀ ਸਿੱਧੂ ਕੁਝ ਸਾਲ ਪਹਿਲਾਂ ਅਚਾਨਕ ਵਿਛੋੜਾ ਦੇ ਗਏ ਸਨ। ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਸ਼ਾਇਰ ਹਰਜਿੰਦਰ ਕੰਗ, ਡਾ. ਗੁਰਚਰਨ ਸਿੰਘ ਸਿੱਧੂ ਅਤੇ ਸਾਥੀਆਂ ਵੱਲੋਂ ਇੰਡੀਆ ਓਵਨ ਰੈਸਟੋਰੈਂਟ ਵਿੱਚ ਰੱਖਿਆ ਗਿਆ। ਇਸ ਸਮਾਗਮ ਵਿੱਚ ਫਰਿਜਨੋ ਦੀਆਂ ਸਿਰਕੱਢ ਸਹਿਤਕ ਸ਼ਖ਼ਸੀਅਤਾਂ ਨੇ ਭਾਗ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਫਲਸਤੀਨ ਨੂੰ ਲੈ ਕੇ ਆਸਟ੍ਰੇਲੀਆ ਦਾ ਵੱਡਾ ਐਲਾਨ, PM ਅਲਬਾਨੀਜ਼ ਨੇ ਆਖ 'ਤੀ ਇਹ ਗੱਲ
ਸਟੇਜ ਦੀ ਸ਼ੁਰੂਆਤ ਹਰਜਿੰਦਰ ਕੰਗ ਨੇ ਸਭਨੂੰ ਜੀ ਆਇਆ ਆਖਕੇ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤੀ। ਇਸ ਪਿੱਛੋਂ ਰਾਜ ਬਰਾੜ ਨੇ ਇੱਕ ਧਾਰਮਿਕ ਗੀਤ ਗਾਇਆ। ਬੁਲਾਰਿਆਂ ਵਿੱਚ ਟੋਨੀ ਰੇਡੀਓ ਕੇ ਬੀ ਆਈ ਐਫ 900, ਜਨਕਰਾਜ ਸਿੰਘ, ਕਰਮ ਸਿੰਘ ਮਾਨ, ਗੁਰਪ੍ਰੀਤ ਮਾਨ, ਅਵਤਾਰ ਗੋਂਦਾਰਾ, ਜੋਤ ਰਣਜੀਤ ਕੌਰ, ਸੰਤੋਖ ਮਨਿਹਾਸ, ਗੁੱਡੀ ਰਾਣੂੰ, ਡਾ. ਚੰਨ, ਗੁਰਚਰਨ ਸਿੰਘ ਸਿੱਧੂ, ਚਰਨਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਢੇਸੀ, ਕਮਲਜੀਤ ਬੈਨੀਪਾਲ, ਸ਼ਾਇਰ ਰਣਜੀਤ ਗਿੱਲ, ਸ਼ਾਇਰ ਦਲਜੀਤ ਰਿਆੜ, ਨਾਵਲਕਾਰ ਸਾਧੂ ਸਿੰਘ ਸੰਘਾ ਆਦਿ ਹਾਜ਼ਰੀ ਲਵਾਈ। ਉਹਨਾਂ ਗੁੱਡੀ ਸਿੱਧੂ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਬੁਲਾਰਿਆਂ ਨੇ ਕਿਹਾ ਕਿ ਗੁੱਡੀ ਸਿੱਧੂ ਇੱਕ ਬਹੁਪੱਖੀ ਸ਼ਖਸੀਅਤ ਹੀ ਨਹੀਂ ਸਗੋਂ ਇੱਕ ਤੁਰਦੀ ਫਿਰਦੀ ਸੰਸਥਾ ਸੀ। ਇਸ ਮੌਕੇ ਸ਼ਾਇਰਾਂ ਨੇ ਕਵਿਤਾਵਾਂ ਨਾਲ ਵੀ ਹਾਜ਼ਰੀ ਲਵਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।