ਜਾਪਾਨ ਦੇ ਪ੍ਰਧਾਨ ਮੰਤਰੀ ਸੁਗਾ 16 ਅਪ੍ਰੈਲ ਨੂੰ ਬਾਈਡੇਨ ਨਾਲ ਕਰਨਗੇ ਵਾਰਤਾ

Friday, Apr 02, 2021 - 04:06 PM (IST)

ਟੋਕੀਓ (ਭਾਸ਼ਾ): ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵਾਰਤਾ ਕਰਨ ਲਈ 16 ਅਪ੍ਰੈਲ ਨੂੰ ਵਾਸ਼ਿੰਗਟਨ ਦੀ ਯਾਤਰਾ ਕਰਨਗੇ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਦੀ ਯਾਤਰਾ ਦੀ ਪਹਿਲਾਂ ਵੀ ਘੋਸ਼ਣਾ ਕੀਤੀ ਗਈ ਸੀ ਪਰ ਤਾਰੀਖ਼ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਮੁੱਖ ਕੈਬਨਿਟ ਸਕੱਤਰ ਕਟਸੁਨੋਬੁ ਕਾਟੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੁਗਾ ਪਹਿਲੇ ਅਜਿਹੇ ਵਿਦੇਸ਼ੀ ਨੇਤਾ ਹੋਣਗੇ ਜੋ ਜਨਵਰੀ ਵਿਚ ਅਹੁਦਾ ਸੰਭਾਲਣ ਦੇ ਬਾਅਦ ਬਾਈਡੇਨ ਨਾਲ ਮਿਲਣਗੇ। ਉਹਨਾਂ ਨੇ ਕਿਹਾ,''ਇਹ ਆਪਣੇ ਆਪ ਵਿਚ ਇਸ ਗੱਲ ਦਾ ਸਬੂਤ ਹੈ ਕਿ  ਜਾਪਾਨ ਲਈ ਅਮਰੀਕਾ ਮਹੱਤਵ ਰੱਖਦਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਹੈਰਿਸ ਨੇ ਕੋਵਿਡ-19 ਨਾਲ ਨਜਿੱਠਣ ਲਈ ਵਿਵੇਕ ਮੂਰਤੀ ਦੀ ਕੀਤੀ ਪ੍ਰਸ਼ੰਸਾ

ਉਹਨਾਂ ਨੇ ਕਿਹਾ,''ਇਹ ਵਾਰਤਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਅਸੀ ਜਾਪਾਨ-ਅਮਰੀਕਾ ਗਠਜੋੜ ਦੀ ਤਾਕਤ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਅਮਰੀਕੀ ਵਚਨਬੱਧਤਾ ਨੂੰ ਵੀ ਦਰਸਾਉਣਾ ਚਾਹੁੰਦੇ ਹਨ।'' ਜਾਪਾਨ, ਅਮਰੀਕਾ ਦੇ ਨਵੇਂ ਪ੍ਰਸ਼ਾਸਨ ਦੇ ਨਾਲ ਕਰੀਬੀ ਸੰਬੰਧ ਬਣਾਉਣ ਲਈ ਉਤਸੁਕ ਹੈ ਅਤੇ ਉਹ ਅਪ੍ਰੈਲ ਵਿਚ ਸੁਗਾ ਦੀ ਅਮਰੀਕੀ ਯਾਤਰਾ ਦੀ ਆਸ ਕਰ ਰਿਹਾ ਸੀ। ਕਾਟੋ ਨੇ ਕਿਹਾ ਕਿ ਸੁਗਾ ਦੀ ਯਾਤਰਾ ਲਈ 16 ਅਪ੍ਰੈਲ ਦੀ ਤਾਰੀਖ਼ ਨਿਰਧਾਰਿਤ ਕੀਤੀ ਗਈ ਹੈ ਕਿਉਂਕਿ ਸਾਡਾ ਉਦੇਸ਼ ਪ੍ਰਧਾਨ ਮੰਤਰੀ ਦੀ ਅਮਰੀਕੀ ਯਾਤਰਾ ਦੀ ਸਫਲਤਾ ਅਤੇ ਇਸ ਲਈ ਤਿਆਰੀਆਂ ਨੂੰ ਯਕੀਨੀ ਕਰਨ ਲਈ ਸਾਰੇ ਸੰਭਵ ਉਪਾਅ ਕਰਨਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਤਖ਼ਤਾਪਲਟ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਮਿਆਂਮਾਰ 'ਚ ਵਾਇਰਸਲੈੱਸ ਇੰਟਰਨੈੱਟ ਸੇਵਾ ਬੰ 

ਉਹਨਾਂ ਨੇ ਕਿਹਾ,''ਅਸੀਂ ਜਾਪਾਨ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਤਾਲਮੇਲ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਾਂਗੇ।'' ਕੋਵਿਡ-19 ਮਹਾਮਾਰੀ ਕਾਰਨ ਜਾਪਾਨੀ ਵਫਦ ਵਿਚ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ 80 ਤੋਂ 90 ਲੋਕਾਂ ਦੀ ਹੋਵੇਗੀ ਅਤੇ ਯਾਤਰਾ ਤੋਂ ਪਹਿਲਾਂ ਸਾਰੇ ਮੈਂਬਰਾਂ ਦਾ ਟੀਕਾਕਾਰਨ ਕੀਤਾ ਜਾਵੇਗਾ। ਸੁਗਾ ਨੇ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ 16 ਮਾਰਚ ਨੂੰ ਲਈ ਸੀ ਅਤੇ ਅਗਲੇ ਕੁਝ ਦਿਨਾਂ ਵਿਚ ਉਹਨਾਂ ਦੇ ਦੂਜੀ ਖੁਰਾਕ ਲੈਣ ਦੀ ਆਸ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News