ਭਾਰਤੀ ਮੂਲ ਦੇ ਪ੍ਰਸਿੱਧ ਯੋਗ ਗੁਰੂ ਦਾ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
Saturday, Nov 16, 2024 - 10:44 AM (IST)
ਨਿਊਯਾਰਕ (ਰਾਜ ਗੋਗਨਾ)- ਭਾਰਤੀ ਮੂਲ ਦੇ ਪ੍ਰਸਿੱਧ ਯੋਗ ਗੁਰੂ ਸ਼ਰਤ ਜੋਇਸ ਦਾ ਬੀਤੇ ਦਿਨ ਅਮਰੀਕਾ ਦੇ ਸੂਬੇ ਵਰਜੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ 53 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਚਾਰਲੋਟਿਸਵਿਲੇ ਵਰਜੀਨੀਆ 'ਚ ਸੈਰ ਕਰਦੇ ਸਮੇਂ ਜੋਇਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸ਼ਰਤ ਜੋਇਸ, ਪ੍ਰਸਿੱਧ ਯੋਗਾ ਇੰਸਟ੍ਰਕਟਰ ਅਤੇ ਯੋਗਾ ਮਹਾਨ ਗੁਰੂ ਕ੍ਰਿਸ਼ਨ ਪੱਟਾਭੀ ਦੇ ਪੋਤੇ ਸਨ। ਉਨ੍ਹਾਂ ਨੇ ਆਪਣੇ ਦਾਦਾ ਕ੍ਰਿਸ਼ਨ ਪੱਟਾਭੀ ਜੋਇਸ ਤੋਂ ਯੋਗਾ ਦੀ ਕਲਾ ਸਿੱਖੀ ਸੀ। ਕ੍ਰਿਸ਼ਨ ਪੱਟਾਭੀ ਦੁਨੀਆ ਭਰ ਵਿੱਚ ਮਸ਼ਹੂਰ ਸਨ ਅਤੇ ਉਨ੍ਹਾਂ ਦੇ ਪੈਰੋਕਾਰਾਂ ਵਿੱਚ ਗਲੇਨਥ ਪੈਲਟਰੋ ਅਤੇ ਮੈਡੋਨਾ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਸਨ। 2009 ਵਿੱਚ ਆਪਣੇ ਦਾਦਾ ਜੀ ਦੀ ਮੌਤ ਤੋਂ ਬਾਅਦ, ਸ਼ਰਤ ਜੋਇਸ ਨੇ ਵਿਰਾਸਤ ਨੂੰ ਅੱਗੇ ਵਧਾਇਆ।
ਇਹ ਵੀ ਪੜ੍ਹੋ: ਸੰਘਣੀ ਧੁੰਦ ਦਾ ਕਹਿਰ; ਲਹਿੰਦੇ ਪੰਜਾਬ 'ਚ ਸਕੂਲ 24 ਨਵੰਬਰ ਤੱਕ ਰਹਿਣਗੇ ਬੰਦ
2019 ਵਿੱਚ, ਸਾਰਥ ਜੋਇਸ ਦੀ ਮਾਂ ਸਰਸਵਤੀ ਰੰਗਾਸਵਾਮੀ ਨੇ ਆਪਣੀ ਸੰਸਥਾ ਦਾ ਨਾਮ ਬਦਲ ਕੇ ਪੱਟਾਭੀ ਜੋਇਸ ਅਸ਼ਟਾਂਗ ਯੋਗ ਸਕੂਲ ਰੱਖਿਆ। ਸ਼ਰਤ ਨੇ ਸ਼ਰਤ ਯੋਗਾ ਕੇਂਦਰ ਵਜੋਂ ਇੱਕ ਨਵਾਂ ਕੇਂਦਰ ਖੋਲ੍ਹਿਆ। ਸ਼ਰਤ ਦੇ ਸੰਸਥਾਨਾਂ ਨੂੰ ਕਥਿਤ ਤੌਰ 'ਤੇ ਹਰ ਮਹੀਨੇ 5 ਹਜ਼ਾਰ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ। ਹਰ ਸੈਸ਼ਨ ਵਿੱਚ 350 ਤੋਂ 400 ਦੇ ਕਰੀਬ ਵਿਦਿਆਰਥੀ ਆਉਂਦੇ ਸਨ। ਉਨ੍ਹਾਂ ਨੇ ਅਫਰੀਕਾ, ਏਸ਼ੀਆ, ਯੂਰਪ, ਆਸਟ੍ਰੇਲੀਆ, ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਅਸ਼ਟਾਂਗ ਯੋਗ ਦਾ ਪ੍ਰਚਾਰ ਕੀਤਾ। ਨਿਊਯਾਰਕ ਟਾਈਮਜ਼ ਦੇ ਅਨੁਸਾਰ, ਆਪਣੀ ਮੌਤ ਦੇ ਦਿਨ, ਜੋਇਸ ਨੇ ਵਰਜੀਨੀਆ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਵਿੱਚ ਹਿੱਸਾ ਲਿਆ ਸੀ ਅਤੇ ਲਗਭਗ 50 ਵਿਦਿਆਰਥੀਆਂ ਨਾਲ ਸੈਰ ਕਰ ਕੀਤੀ। ਇਸ ਦੌਰਾਨ ਉਹ ਥੱਕੇ ਹੋਏ ਨਜ਼ਰ ਆ ਰਹੇ ਸਨ। ਹਾਲਾਂਕਿ ਕੁਝ ਦੇਰ ਚੱਲਣ ਤੋਂ ਬਾਅਦ ਉਹ ਇਕ ਬੈਂਚ 'ਤੇ ਬੈਠ ਗਏ ਅਤੇ ਉਥੋਂ ਅਚਾਨਕ ਹੇਠਾਂ ਡਿੱਗ ਗਏ। ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਕਿਸਤਾਨ 'ਚ ਨਨਕਾਣਾ ਸਾਹਿਬ ਜਾ ਰਹੇ ਹਿੰਦੂ ਸ਼ਰਧਾਲੂ ਦਾ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8