ਚੀਨ ''ਚ ਯੋਗਾ ਦਿਵਸ ਦੀ ਧੂਮ, ''ਗ੍ਰੇਟ ਵਾਲ ਆਫ ਚਾਈਨਾ'' ''ਤੇ ਹੋਇਆ ਯੋਗਾ

Tuesday, Jun 20, 2017 - 03:02 PM (IST)

ਚੀਨ ''ਚ ਯੋਗਾ ਦਿਵਸ ਦੀ ਧੂਮ, ''ਗ੍ਰੇਟ ਵਾਲ ਆਫ ਚਾਈਨਾ'' ''ਤੇ ਹੋਇਆ ਯੋਗਾ

ਬੀਜਿੰਗ— 21 ਜੂਨ ਨੂੰ ਪੂਰੀ ਦੁਨੀਆ 'ਚ ਵਿਸ਼ਵ ਯੋਗਾ ਦਿਵਸ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਕ ਪਾਸੇ ਜਿੱਥੇ ਸੰਯੁਕਤ ਰਾਸ਼ਟਰ ਦੀ ਇਮਾਰਤ ਯੋਗਾ ਦੇ ਰੰਗ 'ਚ ਰੰਗੀ ਨਜ਼ਰ ਆਈ ਉੱਥੇ ਚੀਨ ਵੀ ਯੋਗਾ ਦਿਵਸ 'ਤੇ ਪ੍ਰੋਗਰਾਮ ਦਾ ਆਯੋਜਨ ਕਰੇਗਾ। ਇਸ ਲਈ ਚੀਨ ਦੇ ਵੱਖ-ਵੱਖ ਹਿੱਸਿਆਂ 'ਚ ਇਕ ਹਫਤੇ ਤੱਕ ਯੋਗਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
ਭਾਰਤੀ ਦੂਤਾਵਾਸ ਵਲੋਂ ਕੀਤਾ ਜਾਵੇਗਾ ਪ੍ਰੋਗਰਾਮ ਦਾ ਆਯੋਜਨ
ਵਿਸ਼ਵ ਯੋਗਾ ਦਿਵਸ ਦੇ ਮੌਕੇ 'ਤੇ ਵਿਸ਼ਵ ਪ੍ਰਸਿੱਧ 'ਗ੍ਰੇਟ ਵਾਲ ਫੋਰ ਚਾਈਨਾ' 'ਤੇ ਵੀ ਯੋਗਾ ਪ੍ਰੋਗਰਾਮ ਦੇ ਆਯੋਜਨ ਦਾ ਨਜ਼ਾਰਾ ਦਿੱਸਿਆ। ਮੰਗਲਵਾਰ ਸਵੇਰੇ 'ਗ੍ਰੇਟ ਵਾਲ ਫੋਰ ਚਾਈਨਾ' 'ਤੇ ਭਾਰਤੀ ਅਤੇ ਚੀਨੀ ਯੋਗਾ ਭਾਗੀਦਾਰਾਂ ਨੇ ਯੋਗਾ ਕੀਤਾ। ਬੀਜਿੰਗ 'ਚ ਵੀ ਭਾਰਤੀ ਦੂਤਾਵਾਸ ਵਲੋਂ ਯੋਗਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਦੱਸ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਯੋਗਾ ਰਾਜਦੂਤ ਬਣਾ ਕੇ ਭੇਜਿਆ ਚੀਨ
ਚੀਨ 'ਚ ਯੋਗਾ ਕਾਫੀ ਲੋਕਪ੍ਰਿਅ ਹੈ। ਇਸ ਸਾਲ ਦੇ ਪ੍ਰੋਗਰਾਮ ਲਈ ਖਾਸ ਤੌਰ 'ਤੇ ਦੱਸ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਯੋਗਾ ਰਾਜਦੂਤ ਬਣਾ ਕੇ ਚੀਨ ਭੇਜਿਆ ਗਿਆ ਹੈ। ਇਹ ਵਿਦਿਆਰਥੀ ਬੀਜਿੰਗ 'ਚ ਆਯੋਜਿਤ ਯੋਗਾ ਪ੍ਰੋਗਰਾਮ 'ਚ ਹਿੱਸਾ ਲੈਣਗੇ।


Related News