ਅਮਰੀਕੀ ਦੂਤਘਰਾਂ ’ਚ ਯੋਗਮਈ ਹੋਇਆ ਮਾਹੌਲ, ਸੰਧੂ ਬੋਲੇ- ਬੌਧਿਕ ਤੰਦਰੁਸਤੀ ਵਧਾਉਂਦਾ ਹੈ ਯੋਗ
Tuesday, Jun 21, 2022 - 12:18 PM (IST)
ਵਾਸ਼ਿੰਗਟਨ (ਇੰਟਰਨੈਸ਼ਨਲ ਡੈਸਕ)- ਅੰਤਰਰਾਸ਼ਟਰੀ ਯੋਗ ਦਿਵਸ (21 ਜੂਨ) ਤੋਂ ਪਹਿਲਾਂ ਇੱਥੋਂ ਦੇ ਵੱਕਾਰੀ ‘ਵਾਸ਼ਿੰਗਟਨ ਮਾਨਿਊਮੈਂਟ’ ’ਤੇ ਭਾਰਤੀ ਦੂਤਘਰ ਵੱਲੋਂ ਆਯੋਜਿਤ ਯੋਗ ਸੈਸ਼ਨ ’ਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਅਮਰੀਕਾ ’ਚ ਭਾਰਤ ਦੇ ਸਾਰੇ ਪੰਜ ਵਣਜ ਦੂਤਘਰ ਨਿਊਯਾਰਕ, ਸ਼ਿਕਾਗੋ, ਹਿਊਸਟਨ, ਅਟਲਾਂਟਾ ਅਤੇ ਸੈਨ ਫਰਾਂਸਿਸਕੋ ਵੀ 2022 ਦੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰ ਰਹੇ ਹਨ। ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਯੋਗਾ ਸਰੀਰਕ, ਮਾਨਸਿਕ, ਅਧਿਆਤਮਿਕ ਅਤੇ ਬੌਧਿਕ ਤੰਦਰੁਸਤੀ ’ਚ ਵਾਧਾ ਕਰਦਾ ਹੈ।
ਇਹ ਵੀ ਪੜ੍ਹੋ: ਦੁਨੀਆਭਰ ’ਚ ਖ਼ਬਰਾਂ ਦੀਆਂ ਰਿਪੋਰਟਾਂ ’ਤੇ ਜਨਤਾ ਦਾ ਭਰੋਸਾ ਘਟਿਆ, ਪਰ ਭਾਰਤ ’ਚ ਵਧਿਆ
ਕੀ ਹੈ ਯੋਗਾ ਬਾਰੇ ਲੋਕਾਂ ਦੀ ਰਾਏ
ਪ੍ਰਤੀਭਾਗੀਆਂ ’ਚੋਂ ਇਕ ਇਰੀਨਾ ਨੇ ਕਿਹਾ ਕਿ ਇਹ ਮੇਰਾ 5ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਹੈ। ਪਹਿਲੀ ਵਾਰ ਜਦੋਂ ਮੈਂ 2017 ’ਚ ਇਸ ’ਚ ਹਿੱਸਾ ਲਿਆ ਤਾਂ ਮੈਨੂੰ ਯੋਗਾ ਨਾਲ ਪਿਆਰ ਹੋ ਗਿਆ ਅਤੇ ਫਿਰ ਮੈਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਮੈਂ ਥਾਈਲੈਂਡ ਗਈ ਅਤੇ ਉੱਥੇ ਇਸ ਦਾ ਅਭਿਆਸ ਕੀਤਾ। ਮੈਂ ਦੂਤਘਰ ’ਚ ਯੋਗਾ ਕਲਾਸਾਂ ’ਚ ਭਾਗ ਲੈ ਰਹੀ ਹਾਂ, ਇਸ ਨਾਲ ਮੇਰੇ ਦਿਮਾਗ ਅਤੇ ਸਰੀਰ ਨੂੰ ਮਦਦ ਮਿਲਦੀ ਹੈ। ਇਕ ਹੋਰ ਭਾਗੀਦਾਰ ਹਿਤੇਨ ਪਟੇਲ ਨੇ ਕਿਹਾ ਕਿ ਅਸੀਂ ਯੋਗ ਦਿਵਸ ਦਾ ਆਨੰਦ ਮਾਣਿਆ ਅਤੇ ਆਉਣ ਵਾਲੇ ਸਾਲਾਂ ਲਈ ਹੋਰ ਸਫਲਤਾ ਦੀ ਕਾਮਨਾ ਕਰਦੇ ਹਾਂ। ਅਮਰੀਕੀ ਪ੍ਰਸ਼ਾਸਨ, ਸੰਸਦ ਮੈਂਬਰ, ਉਦਯੋਗ, ਡਿਪਲੋਮੈਟਿਕ ਕੋਰ, ਮੀਡੀਆ ਅਤੇ ਪ੍ਰਵਾਸੀ ਭਾਰਤੀਆਂ ਸਮੇਤ ਵੱਖ-ਵੱਖ ਖੇਤਰਾਂ ਤੋਂ ਲੋਕਾਂ ਨੇ ਇਸ ਪ੍ਰੋਗਰਾਮ ’ਚ ਹਿੱਸਾ ਲਿਆ। ਸਮਾਰੋਹ ਦੇ ਤਹਿਤ ਇਕ ਆਮ ਯੋਗਾ ਪ੍ਰੋਟੋਕਾਲ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ’ਚ ਹਾਜ਼ਰੀਨ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਦੁਨੀਆ ਨੂੰ ਭਾਰਤ ਦਾ ਸਭ ਤੋਂ ਵੱਡਾ ਤੋਹਫਾ
ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਾਅਦ ਦੇ ਉਭਰਦੇ ਸਿਨੇਰਿਓ ’ਚ ਯੋਗਾ ਲਚੀਲਾਪਨ, ਸਿਹਤ, ਇਕਜੁੱਟਤਾ, ਦਇਆ ਅਤੇ ਖੁਸ਼ੀ ਪ੍ਰਾਪਤ ਕਰਨ ’ਚ ਮਦਦ ਕਰ ਰਿਹਾ ਹੈ। ਸੰਧੂ ਨੇ ਕਿਹਾ ਕਿ ਯੋਗਾ ਲੋਕਾਂ ਵਿਚਾਲੇ ਮਹੱਤਵਪੂਰਨ ਆਪਸੀ ਸਬੰਧਾਂ ਅਤੇ ਸੰਪਰਕਾਂ ਨੂੰ ਡੂੰਘਾ ਕਰ ਰਿਹਾ ਹੈ, ਜੋ ਭਾਰਤ-ਅਮਰੀਕਾ ਦੋ-ਪੱਖੀ ਭਾਈਵਾਲੀ ਦੇ ਮੂਲ ’ਚ ਹਨ। ਸੰਧੂ ਨੇ ਯੋਗਾ ਰਾਹੀਂ ਇਸ ਮਹੱਤਵਪੂਰਨ ਸਾਂਝ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਪ੍ਰਗਟਾਈ। ਯੂ. ਐੱਸ. ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨ. ਐੱਸ. ਐੱਫ.) ਦੇ ਨਿਰਦੇਸ਼ਕ ਡਾ. ਸੇਤੁਰਾਮਨ ਪੰਚਨਾਥਨ ਨੇ ਕਿਹਾ ਕਿ ਯੋਗਾ ਦੁਨੀਆ ਨੂੰ ਭਾਰਤ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਕਈ ਪ੍ਰਵਾਸੀਆਂ ਅਤੇ ਅਮਰੀਕੀ ਸੰਗਠਨਾਂ ਦੇ ਸਹਿਯੋਗ ਨਾਲ ਦੂਤਘਰ ਵੱਲੋਂ ਆਯੋਜਿਤ ਇਸ ਸਮਾਗਮ ’ਚ ਡਾ. ਪੰਚਨਾਥਨ ਨੂੰ ਸਨਮਾਨਤ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਐੱਨ. ਐੱਸ. ਐੱਫ. ਦੇ ਡਾਇਰੈਕਟਰ ਨੇ ਕਿਹਾ ਕਿ ਯੋਗਾ ਸਾਰੇ ਭੂਗੋਲਿਕ ਖੇਤਰਾਂ ਅਤੇ ਸਰਹੱਦਾਂ ਨੂੰ ਇਕਜੁੱਟ ਕਰਨ ਵਾਲੀ ਮਜ਼ਬੂਤ ਸ਼ਕਤੀ ਹੈ।
ਇਹ ਵੀ ਪੜ੍ਹੋ: ਨਿਊਯਾਰਕ ਤੋਂ ਦੁਖਦਾਇਕ ਖ਼ਬਰ : ਇਕ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ 3 ਲੋਕਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।