ਯਮਨ : ਹਵਾਈ ਹਮਲਿਆਂ ''ਚ 10 ਲੋਕਾਂ ਦੀ ਮੌਤ
Monday, Dec 18, 2017 - 08:08 PM (IST)

ਦੁਬਈ— ਯਮਨ 'ਚ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਬੰਧਨ ਫੌਜ ਵਲੋਂ ਕੀਤੇ ਹਵਾਈ ਹਮਲਿਆਂ 'ਚ ਇਕੋ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 8 ਔਰਤਾਂ ਤੇ 2 ਬੱਚੇ ਵੀ ਸਨ। ਸੂਤਰ੍ਹਾਂ ਮੁਤਾਬਕ ਇਹ ਸਾਰੇ ਮੈਂਬਰ ਇਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਗਠਬੰਧਨ ਦੇ ਇਕ ਬੁਲਾਰੇ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹਰ ਹਮਲੇ ਦੀ ਰਿਪੋਰਟ ਦੀ ਜਾਂਚ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਅਬਦ-ਰੱਬੂ ਮੰਸੂਰ ਹਾਦੀ ਨੂੰ ਸੱਤਾ 'ਚ ਲਿਆਉਣ ਦੇ ਇਕ ਅਭਿਆਨ ਦੇ ਹਿੱਸੇ ਦੇ ਰੂਪ ਹਾਊਤੀ ਦੇ ਕਬਜ਼ੇ ਵਾਲੇ ਇਲਾਕੇ 'ਚ ਗਠਬੰਧਨ ਵਲੋਂ ਲੜੀਵਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ।