ਚੀਨ ''ਚ ਬਰਫੀਲੇ ਤੂਫਾਨ ਦੇ ਮੱਦੇਨਜ਼ਰ ''ਯੇਲੋ'' ਐਲਰਟ ਜਾਰੀ

Thursday, Jan 27, 2022 - 11:16 AM (IST)

ਚੀਨ ''ਚ ਬਰਫੀਲੇ ਤੂਫਾਨ ਦੇ ਮੱਦੇਨਜ਼ਰ ''ਯੇਲੋ'' ਐਲਰਟ ਜਾਰੀ

ਬੀਜਿੰਗ (ਵਾਰਤਾ): ਚੀਨ ਦੇ ਮੌਸਮ ਵਿਭਾਗ ਨੇ ਵੀਰਵਾਰ ਨੂੰ ਦੇਸ਼ ਦੇ ਕੁਝ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਅਤੇ ਬਰਫੀਲੇ ਤੂਫਾਨ ਦੇ ਖਦਸ਼ੇ ਦੇ ਮੱਦੇਨਜ਼ਰ ਯੇਲੋ ਐਲਰਟ ਜਾਰੀ ਕੀਤਾ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਸ਼ੁੱਕਰਵਾਰ ਸਵੇਰ ਤੱਕ ਗਾਂਸੁ, ਸ਼ਾਂਕਸੀ, ਹੇਨਾਨ, ਹੁਬੇਈ ਅਤੇ ਅਨਹੁਈ ਦੇ ਕੁਝ ਹਿੱਸਿਆਂ ਵਿਚ ਚਾਰ ਤੋਂ ਅੱਠ ਸੈਂਟੀਮੀਟਰ ਬਰਫ਼ਬਾਰੀ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦੀ ਦਹਿਸ਼ਤ ਵਿਚਕਾਰ ਇੰਗਲੈਂਡ ਨੇ ਕੋਵਿਡ ਪਾਬੰਦੀਆਂ 'ਚ ਦਿੱਤੀ ਢਿੱਲ  

ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਝ ਖੇਤਰਾਂ ਵਿਚ 10 ਸੈਂਟੀਮੀਟਰ ਤੋਂ ਵੱਧ ਬਰਫ਼ਬਾਰੀ ਹੋ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੜਕਾਂ, ਰੇਲਵੇ, ਬਿਜਲੀ ਅਤੇ ਦੂਰ ਸੰਚਾਰ ਸੇਵਾਵਾਂ ਲਈ ਸਾਵਧਾਨੀ ਵਾਲੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਚੀਨ ਵਿਚ ਚਾਰ ਪੱਧਰੀ ਮੌਸਮ ਚਿਤਾਵਨੀ ਪ੍ਰਣਾਲੀ ਜਾਰੀ ਕੀਤੀ ਗਈ ਹੈ ਜਿਸ ਵਿਚ ਰੈੱਡ ਮਤਲਬ ਲਾਲ ਸਭ ਤੋਂ ਗੰਭੀਰ, ਇਸ ਮਗਰੋਂ ਗੰਭੀਰਤਾ ਦੇ ਘੱਟ ਹੋਣ ਨਾਲ ਓਰੇਂਜ (ਨਾਰੰਗੀ) , ਯੇਲੋ (ਪੀਲਾ) ਅਤੇ ਬਲੂ (ਨੀਲਾ) ਚਿਤਾਵਨੀ ਜਾਰੀ ਕੀਤੀ ਜਾਂਦੀ ਹੈ।


author

Vandana

Content Editor

Related News