24 ਘੰਟਿਆਂ ’ਚ ਸਾਲ ਭਰ ਜਿੰਨੀ ਹੋਈ ਬਾਰਿਸ਼: 19,000 ਲੋਕਾਂ ਨੂੰ ਬਚਾਇਆ
Saturday, Jul 26, 2025 - 05:35 AM (IST)

ਬੀਜਿੰਗ : ਉੱਤਰੀ ਚੀਨ ਦੇ ਬਾਓਡਿੰਗ ਸ਼ਹਿਰ ’ਚ ਸ਼ੁੱਕਰਵਾਰ ਸਵੇਰ ਤੱਕ 24 ਘੰਟਿਆਂ ’ਚ 448.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਇਕ ਸਾਲ ਦੀ ਔਸਤ ਬਾਰਿਸ਼ (500 ਮਿਲੀਮੀਟਰ) ਦੇ ਬਰਾਬਰ ਹੈ। ਇਸ ਉਦਯੋਗਿਕ ਸ਼ਹਿਰ ’ਚ ਭਾਰੀ ਬਾਰਿਸ਼ ਕਾਰਨ ਹੜ੍ਹ ਆ ਗਿਆ, ਜਿਸ ਨਾਲ ਸੜਕਾਂ ਡੁੱਬ ਗਈਆਂ, ਕਈ ਸੜਕਾਂ ਅਤੇ ਪੁਲ ਟੁੱਟ ਗਏ ਅਤੇ ਕੁਝ ਪਿੰਡਾਂ ’ਚ ਬਿਜਲੀ ਬੰਦ ਹੋ ਗਈ। ਬਾਓਡਿੰਗ ਵਿਚ ਸ਼ੁੱਕਰਵਾਰ ਲਈ ਇਕ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਬਾਓਡਿੰਗ ਹੇਬੇਈ ਸੂਬੇ ਦਾ ਹਿੱਸਾ ਹੈ ਅਤੇ ਰਾਜਧਾਨੀ ਬੀਜਿੰਗ ਦੇ ਨੇੜੇ ਸਥਿਤ ਹੈ। ਚੀਨ ਦੇ ਮੌਸਮ ਵਿਗਿਆਨ ਪ੍ਰਸ਼ਾਸਨ ਅਨੁਸਾਰ ਇਸ ਆਫ਼ਤ ਕਾਰਨ 6 ਹਜ਼ਾਰ ਘਰਾਂ ਤੋਂ 19 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਅਤੇ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ।