ਸ਼ੀ ਜਿਨਪਿੰਗ ਨੇ ਫੌਜ ਨੂੰ ਦਿੱਤਾ ਹੁਕਮ, ‘ਕਿਸੇ ਵੀ ਸਮੇਂ ਲੜਨ ਲਈ ਰਹੋ ਤਿਆਰ’

01/05/2021 10:48:52 PM

ਬੀਜਿੰਗ -ਹਰ ਸਮੇਂ ਜੰਗ ਲਈ ਤਿਆਰ ਰਹਿਣ ’ਤੇ ਜ਼ੋਰ ਦਿੰਦੇ ਹੋਏ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਨੂੰ ਆਪਣੇ ਦੇਸ਼ ਦੀ ਸੈਨਾ ਨੂੰ ਹੁਕਮ ਦਿੱਤਾ ਕਿ ਉਹ ‘ਕਿਸੇ ਵੀ ਸਮੇਂ’ ਕਾਰਵਾਈ ਕਰਨ ਲਈ ਤਿਆਰ ਰਹਿਣ। ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸ਼ੀ ਜਿਨਪਿੰਗ ਨੇ ਹਰ ਸਮੇਂ ਤਿਆਰ ਰਹਿਣ ਦੇ ਲਈ ਅਸਲ ਜੰਗੀ ਹਲਾਤਾਂ ’ਚ ਟ੍ਰੇਨਿੰਗ ਵਧਾਉਣ ਨੂੰ ਕਿਹਾ। ਸ਼ੀ ਜਿਨਪਿੰਗ ਨੇ ਕਿਹਾ ਕਿ ਪੀਪਲਜ਼ ਲਿਬ੍ਰੇਸ਼ਨ ਆਰਮੀ ਨੂੰ ਕਿਸੇ ਵੀ ਸਮੇਂ ਕਾਰਵਾਈ ਦੇ ਲਈ ਤਿਆਰ ਰਹਿਣਾ ਚਾਹੀਦਾ ਅਤੇ ਹਰ ਸਮੇਂ ਯੁੱਧ ਦੀ ਤਿਆਰੀ ਰਹਿਣੀ ਚਾਹੀਦੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਹਰੀ ਟਕਰਾਅ ਦਾ ਇਸਤੇਮਾਲ ਫੌਜੀ ਸਮਰੱਥਾ ਵਧਾਉਣ ਲਈ ਹੋਣੀ ਚਾਹੀਦੀ ਅਤੇ ਟ੍ਰੇਨਿੰਗ ਵਿਚ ਤਕਨਾਲੋਜੀ ਦਾ ਇਸਤੇਮਾਲ ਵਧਾਇਆ ਜਾਵੇ। ਸੈਂਟ੍ਰਲ ਮਿਲਟਰੀ ਕਮਿਸ਼ਨ ਦੇ ਪਹਿਲੇ ਆਰਡਰ ’ਚ ਸ਼ੀ ਜਿਨਪਿੰਗ ਨੇ ਅਸਲ ਜੰਗੀ ਹਾਲਾਤਾਂ ’ਚ ਸਿਖਲਾਈ ਨਾਲ ਫੌਜ ਦੀ ਮਜ਼ਬੂਤੀ ਅਤੇ ਜਿੱਤਣ ਦੀ ਸਮਰੱਥਾ ਵਧਾਉਣ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ -ਨਾਈਜਰ ’ਚ ਜਾਨਲੇਵਾ ਹਮਲੇ ਪਿੱਛੋਂ ਤਿੰਨ ਦਿਨਾਂ ਕੌਮੀ ਸੋਗ

1 ਜੁਲਾਈ ਨੂੰ ਪਾਰਟੀ ਦੀ 100ਵੀਂ ਵਰ੍ਹੇਗੰਢ 'ਸ਼ਾਨਦਾਰ ਪ੍ਰਦਰਸ਼ਨ' ਨਾਲ ਮਨਾਉਣ ਲਈ ਕਮਿਊਨਿਟੀ ਪਾਰਟੀ ਆਫ ਚਾਈਨਾ ਦੀ ਫੌਜੀ ਤਾਕਤ ਦੇ ਰੂਪ 'ਚ ਪੀ.ਐੱਲ.ਏ. ਸੀ.ਐੱਮ.ਸੀ. ਅਤੇ ਸੀ.ਪੀ.ਸੀ. ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ। ਉਨ੍ਹਾਂ ਨੇ ਅਭਿਆਸਾਂ 'ਚ ਤਕਨਾਲੋਜੀ ਦਾ ਇਸਤੇਮਾਲ ਵਧਾਉਣ ਅਤੇ ਹਾਈਟੈੱਕ ਨਾਲਜ ਵਧਾਉਣ ਦੀ ਸਲਾਹ ਦਿੱਤੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਇਸ 'ਚ ਕੰਪਿਊਟਰ ਸਿਮਊਲੇਸ਼ਨ ਅਤੇ ਆਨਲਾਈਨ ਕਾਮਬੈਟ ਡ੍ਰਿਲਸ ਦੇ ਨਾਲ-ਨਾਲ ਹਾਈ ਟੈੱਕ ਅਤੇ ਇੰਟਰਨੈਟ ਦੇ ਇਸਤੇਮਾਲ ਸ਼ਾਮਲ ਹੈ, ਜਿਨ੍ਹਾਂ ਨੂੰ ਟੈਕ+ ਅਤੇ ਵੈੱਬ+ ਦੇ ਤੌਰ 'ਚ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ -ਇਜ਼ਰਾਈਲ ਨੇ ਸਾਡੇ ਟੀਕੇ ਨੂੰ ਦਿੱਤੀ ਮਨਜ਼ੂਰੀ : ਮਾਡਰਨਾ

ਉਨ੍ਹਾਂ ਨੇ ਕਿਹਾ ਕਿ ਪੀ.ਏ.ਏ. ਨੂੰ ਟ੍ਰੇਨਿੰਗ ਅਤੇ ਯੁੱਧ ਪ੍ਰਕਿਰਿਆਵਾਂ 'ਚ ਨਵੇਂ ਉਪਕਰਣ, ਨਵੀਆਂ ਤਾਕਤਾਂ ਅਤੇ ਨਵੇਂ ਯੁੱਧ ਖੇਤਰਾਂ ਦਾ ਮਿਸ਼ਰਨ ਵਧਾਉਣਾ ਚਾਹੀਦਾ। ਸ਼ੀ ਜਿਨਪਿੰਗ ਨੇ ਫੌਜ ਨੂੰ ਇਹ ਹੁਕਮ ਅਜਿਹੇ ਸਮੇਂ 'ਚ ਦਿੱਤੇ ਹਨ ਕਿ ਐੱਲ.ਏ.ਸੀ. 'ਤੇ ਭਾਰਤ ਨਾਲ ਕਈ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ। ਪਿਛਲੇ ਸਾਲ ਜੂਨ 'ਚ ਹਿੰਸਕ ਝੜਪ ਵੀ ਹੋਈ ਸੀ ਜਿਸ 'ਚ ਭਾਰਤ ਦੇ 20 ਫੌਜੀ ਸ਼ਹੀਦ ਹੋ ਗਏ ਸਨ। ਕਈ ਚੀਨੀ ਫੌਜੀ ਵੀ ਮਾਰੇ ਗਏ ਸਨ।

ਇਹ ਵੀ ਪੜ੍ਹੋ -ਕੋਰੋਨਾ ਵੈਕਸੀਨੇਸ਼ਨ ਲਈ ਅਹਿਮ ਭੂਮਿਕਾ ਨਿਭਾਏਗੀ ਇਹ ਮੋਬਾਇਲ ਐਪ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


Karan Kumar

Content Editor

Related News