ਸ਼ੀ ਨੇ ਕੋਵਿਡ-19 ਦਾ ਟੀਕਾ ਵਿਕਸਿਤ ਕਰਨ ਲਈ ਭਾਰਤ, ਬ੍ਰਿਕਸ ਦੇਸ਼ਾਂ ਨਾਲ ਸਹਿਯੋਗ ਦੀ ਕੀਤੀ ਪੇਸ਼ਕਸ਼

11/18/2020 2:10:10 AM

ਬੀਜਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਟੀਕੇ ਵਿਕਸਤ ਕਰਨ 'ਚ ਮੰਗਲਵਾਰ ਨੂੰ ਭਾਰਤ ਅਤੇ ਹੋਰ ਬ੍ਰਿਕਸ ਦੇਸ਼ਾਂ ਨਾਲ ਸਹਿਯੋਗ ਦੀ ਪੇਸ਼ਕਸ਼ ਕੀਤੀ। ਸ਼ੀ ਨੇ ਬ੍ਰਿਕਸ ਦੇਸ਼ਾਂ ਦੇ 12ਵੇਂ ਸੰਮੇਲਨ ਨੂੰ ਵੀਡੀਓ ਲਿੰਕ ਨਾਲ ਸੰਬੋਧਿਤ ਕਰਦੇ ਹੋਏ ਕਿਹਾ ਕਿ ਚੀਨੀ ਕੰਪਨੀਆਂ ਟੀਕਿਆਂ ਦੇ ਤੀਸਰੇ ਪੜਾਅ ਦੇ ਕਲੀਨਿਕਲ ਪ੍ਰੀਖਣ ਲਈ ਆਪਣੇ ਰੂਸ ਅਤੇ ਬ੍ਰਾਜ਼ੀਲੀ ਸਾਂਝੇਦਾਰਾਂ ਨਾਲ ਕੰਮ ਕਰ ਰਹੀ ਹੈ। ਅਸੀਂ ਦੱਖਣੀ ਅਫਰੀਕਾ ਅਤੇ ਭਾਰਤ ਨਾਲ ਵੀ ਸਹਿਯੋਗ ਲਈ ਤਿਆਰ ਹਾਂ।

ਇਹ ਵੀ ਪੜ੍ਹੋ:- ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?

ਰੂਸ ਦੇ ਰਾਸ਼ਟਰਪਤੀ ਵਾਲਦੀਮਿਰ ਪੁਤਿਨ ਦੀ ਮੇਜਬਾਨੀ 'ਚ ਆਯੋਜਿਤ ਡਿਜੀਟਲ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਅਤੇ ਦੱਖਣੀ ਅਫਰੀਕੀ ਰਾਸ਼ਟਰਪਤੀ ਸਾਈਰਿਅਲ ਰਾਮਾਫੋਸਾ ਨੇ ਸ਼ਿਰਕਤ ਕੀਤੀ। ਸ਼ੀ ਨੇ ਕਿਹਾ ਕਿ ਚੀਨ ਕੋਵਿਡ-19 ਸੰਬੰਧੀ ਗਲੋਬਲੀ ਕੋਵੈਕਸ ਪ੍ਰਣਾਲੀ 'ਚ ਸ਼ਾਮਲ ਹੋਇਆ ਹੈ ਅਤੇ ਲੋੜ ਪੈਣ 'ਤੇ ਬ੍ਰਿਕਸ ਦੇਸ਼ਾਂ ਨੂੰ ਟੀਕੇ ਮੁਹੱਈਆ ਕਰਵਾਉਣ 'ਤੇ ਸਰਗਰਮੀ 'ਤੇ ਵਿਚਾਰ ਕਰੇਗਾ।

ਇਹ ਵੀ ਪੜ੍ਹੋ:- ਇਸ ਦੇਸ਼ ਨੇ ਲਗਾਈ ਫੇਸਬੁੱਕ 'ਤੇ ਪਾਬੰਦੀ

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਚੀਨ ਵੱਲੋਂ ਵਿਕਸਿਤ ਕੀਤੇ ਜਾ ਰਹੇ ਦੋ ਟੀਕਿਆਂ ਸਮੇਤ ਨੌ ਸੰਭਾਵਿਤ ਕੋਵਿਡ-19 ਟੀਕਿਆਂ ਨੂੰ ਕੋਵੈਕਸ 'ਚ ਸ਼ਾਮਲ ਕਰਨ 'ਤੇ ਮੂਲਾਂਕਣ ਚੱਲ ਰਿਹਾ ਹੈ। ਕੋਵੈਕਸ, ਅੰਤਰਰਾਸ਼ਟਰੀ ਟੀਕਾ ਗਠਜੋੜ-ਗਾਵੀ, ਕਾਲਿਸ਼ਨ ਫਾਰ ਏਪਿਡੈਮਿਕ ਪ੍ਰਿਪੇਯਡਰਨੇਸ ਇਨੋਵੇਸ਼ਨਸ ਅਤੇ ਡਬਲਿਯੂ.ਐੱਚ.ਓ. ਦਾ ਸਾਂਝਾ ਉੱਦਮ ਹੈ। ਇਸ ਦਾ ਉਦੇਸ਼ ਟੀਕਿਆਂ ਦਾ ਵਿਕਾਸ ਅਤੇ ਉਤਪਾਦਨ ਤੇਜ਼ ਕਰਨਾ ਹੈ। ਸ਼ੀ ਨੇ ਕਿਹਾ ਕਿ ਬ੍ਰਿਕਸ ਦੇ ਟੀਕਾ ਖੋਜ ਵਿਕਾਸ ਕੇਂਦਰ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਚੀਨ ਨੇ ਆਪਣਾ ਖੁਦ ਦਾ ਰਾਸ਼ਟਰੀ ਕੇਂਦਰ ਬਣਾਇਆ ਹੈ।

ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ


Karan Kumar

Content Editor

Related News