ਜਿਨਪਿੰਗ ਨੇ ਰਾਸ਼ਟਰੀ ਸੁਰੱਖਿਆ ਤੇ ਫੌਜ ਨੂੰ ਹੋਰ ਆਧੁਨਿਕ ਬਣਾਉਣ ''ਤੇ ਦਿੱਤਾ ਜ਼ੋਰ

Sunday, Oct 16, 2022 - 05:59 PM (IST)

ਜਿਨਪਿੰਗ ਨੇ ਰਾਸ਼ਟਰੀ ਸੁਰੱਖਿਆ ਤੇ ਫੌਜ ਨੂੰ ਹੋਰ ਆਧੁਨਿਕ ਬਣਾਉਣ ''ਤੇ ਦਿੱਤਾ ਜ਼ੋਰ

ਬੀਜਿੰਗ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਕਿਹਾ ਕਿ ਸਾਲ 2027 ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ ਦੀ ਸ਼ਤਾਬਦੀ ਦੇ ਟੀਚਿਆਂ ਨੂੰ ਪ੍ਰਾਪਤ ਕਰਨਾ ਅਤੇ ਦੇਸ਼ ਦੀ ਹਥਿਆਰਬੰਦ ਫੌਜ ਨੂੰ ਵਿਸ਼ਵ ਪੱਧਰੀ ਮਿਆਰਾਂ ਤਕ ਤੇਜ਼ੀ ਨਾਲ ਉੱਪਰ ਚੁੱਕਣਾ ਇਕ ਆਧੁਨਿਕ ਸਮਾਜਵਾਦੀ ਦੇਸ਼ ਦੇ ਨਿਰਮਾਣ ਲਈ ਰਣਨੀਤਿਕ ਕਾਰਜ ਹੈ। ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਦੀ 20ਵੀਂ ਰਾਸ਼ਟਰੀ ਕਾਂਗਰਸ ਦੇ ਉਦਘਾਟਨੀ ਸੈਸ਼ਨ 'ਚ ਸ਼ੀ ਜਿਨਪਿੰਗ ਨੇ ਕਿਹਾ, ''ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹ ਹਮੇਸ਼ਾ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਰਹਿਣ।'' 

ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਸੰਸਥਾਵਾਂ ਅਤੇ ਤੰਤਰ 'ਚ ਸੁਧਾਰ ਕਰਾਂਗੇ। ਸ਼੍ਰੀ ਜਿਨਪਿੰਗ ਨੇ ਕਿਹਾ ਕਿ ਸੀ. ਪੀ. ਸੀ. ਲੋਕ ਦੇ ਹਥਿਆਰਬੰਦ ਬਲਾਂ ਵਿੱਚ ਪਾਰਟੀ ਸੰਗਠਨਾਂ ਨੂੰ ਮਜ਼ਬੂਤ ਕਰੇਗੀ, ਨਿਯਮਤ ਗਤੀਵਿਧੀਆਂ ਕਰੇਗੀ ਅਤੇ ਫੌਜ ਦੇ ਰਾਜਨੀਤਿਕ ਕਾਰਜਾਂ ਨੂੰ ਬਿਹਤਰ ਬਣਾਉਣ ਲਈ ਸੰਸਥਾਵਾਂ ਦੀ ਸਥਾਪਨਾ ਕਰੇਗੀ। ਸ਼ੀ ਜਿਨਪਿੰਗ ਨੇ ਕਿਹਾ ਕਿ ਸੀ. ਪੀ. ਸੀ. ਫੌਜੀ ਸਿਖਲਾਈ ਵਿੱਚ ਤੇਜ਼ੀ ਲਿਆਵੇਗੀ ਅਤੇ ਜੰਗ ਦੀ ਤਿਆਰੀ ਨੂੰ ਵਧਾਏਗੀ, ਫੌਜੀ ਸ਼ਾਸਨ ਨੂੰ ਮਜ਼ਬੂਤ ਕਰੇਗੀ ਅਤੇ ਏਕੀਕ੍ਰਿਤ ਰਾਸ਼ਟਰੀ ਰਣਨੀਤੀਆਂ ਅਤੇ ਰਣਨੀਤਕ ਸਮਰੱਥਾਵਾਂ ਨੂੰ ਮਜ਼ਬੂਤ ਕਰੇਗੀ ਅਤੇ ਅੱਗੇ ਵਧਾਏਗੀ। 


author

Tarsem Singh

Content Editor

Related News