ਕੋਰੋਨਾਵਾਇਰਸ ਕਮਿਊਨਿਸਟ ਚੀਨ ਦੀ ਸਭ ਤੋਂ ਵੱਡੀ ਐਮਰਜੰਸੀ: ਸ਼ੀ ਜਿਨਪਿੰਗ
Sunday, Feb 23, 2020 - 06:36 PM (IST)

ਬੀਜਿੰਗ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੇਸ਼ ਦੇ ਕਮਿਊਨਿਸਟ ਅਪਣਾਉਣ ਤੋਂ ਬਾਅਦ ਸਭ ਤੋਂ ਵੱਡੀ ਸਿਹਤ ਐਮਰਜੰਸੀ ਹੈ। ਕੋਰੋਨਾਵਾਇਰਸ ਕਾਰਨ ਹੁਣ ਤੱਕ 2400 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਜ਼ਾਰਾਂ ਲੋਕ ਇਸ ਨਾਲ ਪੀੜਤ ਹਨ। ਸ਼ੀ ਨੇ ਇਕ ਬੈਠਕ ਵਿਚ ਕਿਹਾ ਕਿ ਇਹ ਤੇਜ਼ੀ ਨਾਲ ਤੇ ਦੂਰ ਤੱਕ ਫੈਲਣ ਵਾਲਾ ਵਾਇਰਸ ਹੈ ਤੇ ਇਸ ਨੂੰ ਰੋਕਣਾ ਤੇ ਇਸ 'ਤੇ ਕੰਟਰੋਲ ਕਰਨਾ ਬਹੁਤ ਮੁਸ਼ਕਲ ਕੰਮ ਹੈ।
ਜ਼ਿਕਰਯੋਗ ਹੈ ਕਿ ਚੀਨ ਤੋਂ ਫੈਲੇ ਕੋਰੋਨਾਵਾਇਰਸ ਨੇ ਦੁਨੀਆਭਰ ਵਿਚ ਹੁਣ ਤੱਕ 78 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਵਾਇਰਸ ਦੇ ਚੀਨ ਤੋਂ ਬਾਹਰ ਸਭ ਤੋਂ ਵਧੇਰੇ ਮਾਮਲੇ ਦੱਖਣੀ ਕੋਰੀਆ ਤੇ ਚੀਨ ਵਿਚ ਸਾਹਮਣੇ ਆਏ ਹਨ। ਜਾਪਾਨ ਵਿਚ ਇਸ ਵਾਇਰਸ ਦੇ 769 ਮਾਮਲੇ ਸਾਹਮਣੇ ਆਏ ਹਨ ਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੱਖਣੀ ਕੋਰੀਆ ਵਿਚ 556 ਮਾਮਲੇ ਸਾਹਮਣੇ ਆਏ ਹਨ ਤੇ ਪੰਜ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋਈ ਹੈ।