ਮਹਿਲਾ ਲਈ ਸਟ੍ਰਾਬੇਰੀ ਬਣੀ ਮੁਸੀਬਤ, ਐਕਸ-ਰੇਅ ''ਚ ਹੋਇਆ ਇਹ ਖੁਲਾਸਾ

Tuesday, Sep 24, 2019 - 04:46 PM (IST)

ਮਹਿਲਾ ਲਈ ਸਟ੍ਰਾਬੇਰੀ ਬਣੀ ਮੁਸੀਬਤ, ਐਕਸ-ਰੇਅ ''ਚ ਹੋਇਆ ਇਹ ਖੁਲਾਸਾ

ਮੈਲਬੋਰਨ (ਏਜੰਸੀ)- ਸਟ੍ਰਾਬੇਰੀ ਖਾਣ ਦੀ ਸ਼ੌਕੀਨ ਇਕ ਮਹਿਲਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਇਹ ਸ਼ੌਕ ਉਸ ਲਈ ਬਹੁਤ ਮਹਿੰਗਾ ਪੈ ਸਕਦਾ ਹੈ। ਮੈਲਬੌਰਨ ਵਿਚ ਰਹਿਣ ਵਾਲੀ ਇਸ ਮਹਿਲਾ ਨੂੰ ਸਟ੍ਰਾਬੇਰੀ ਖਾਣ ਤੋਂ ਕੁਝ ਦੇਰ ਬਾਅਦ ਹੀ ਗਲੇ ਵਿਚ ਨਾ ਸਹਿਣਯੋਗ ਦਰਦ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਦਰਦ ਇੰਨਾ ਵੱਧ ਗਿਆ ਕਿ ਉਹ ਕੁਝ ਬੋਲ ਵੀ ਨਹੀਂ ਪਾ ਰਹੀ ਸੀ। ਮਹਿਲਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਦੇ ਗਲੇ ਦਾ ਐਕਸ-ਰੇਅ ਕੀਤਾ ਗਿਆ। ਐਕਸ-ਰੇਅ ਵਿਚ ਜੋ ਸਾਹਮਣੇ ਆਇਆ ਉਸ ਨਾਲ ਸਾਰੇ ਹੈਰਾਨ ਰਹਿ ਗਏ। ਦਰਅਸਲ ਮਹਿਲਾ ਸਟ੍ਰਾਬੇਰੀ ਦੇ ਨਾਲ ਇਕ ਸੂਈ ਨੂੰ ਵੀ ਨਿਗਲ ਗਈ ਸੀ ਜੋ ਉਸ ਦੇ ਗਲੇ ਵਿਚ ਜਾ ਕੇ ਅਟਕ ਗਈ ਸੀ।

ਮੈਲਬੌਰਨ ਵਿਚ ਰਹਿਣ ਵਾਲੀ ਸਕਾਈ ਵਿਲਸਨ ਰਾਈਟ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਆਪਣਾ 30ਵਾਂ ਜਨਮ ਦਿਨ ਮਨਾ ਰਹੀ ਸੀ। ਇਸ ਦੌਰਾਨ ਕੇਕ ਦੇ ਉਪਰ ਲੱਗੀ ਸਟ੍ਰਾਬੇਰੀ ਨੂੰ ਸਕਾਈ ਨੇ ਚੁੱਕ ਕੇ ਖਾ ਲਿਆ।ਮੀਡੀਆ ਰਿਪੋਰਟ ਮੁਤਾਬਕ ਸਕਾਈ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਨੂੰ ਸਟ੍ਰਾਬੇਰੀ ਖਾਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਉਨ੍ਹਾਂ ਨੇ ਦੱਸਿਆ ਕਿ ਸਟ੍ਰਾਬੇਰੀ ਵਿਚ ਉਸ ਦੇ ਬਰਾਬਰ ਦੀ ਸੂਈ ਲੱਗੀ ਹੋਈ ਸੀ। ਬੇਟੀ ਨੇ ਅਣਜਾਣਪੁਣੇ ਵਿਚ ਉਸ ਨੂੰ ਖਾ ਲਿਆ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਈ। ਅਸੀਂ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਐਕਸ-ਰੇਅ ਕੀਤਾ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਦੇ ਗਲੇ ਵਿਚ ਸੂਈ ਹੈ।


author

Sunny Mehra

Content Editor

Related News