ਕੀ ਕਮਲਾ ਹੈਰਿਸ ਭਾਰਤੀ ਹੈ? ਵਿਸ਼ਵ ਪ੍ਰਸਿੱਧ ਅਮਰੀਕੀ WWE ਦੇ ਪਹਿਲਵਾਨ ਨੇ ਬਣਾਇਆ ਮਜ਼ਾਕ

Friday, Aug 23, 2024 - 11:19 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਚੋਣ 2024 ਜਿਸ ਵਿੱਚ ਅਮਰੀਕੀ ਉਪ-ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਵਿਰੋਧੀ ਰਿਪਬਲਿਕਨ ਪਾਰਟੀ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡੋਨਾਲਡ ਟਰੰਪ ਦੇ ਸਮਰਥਕ, ਡਲਬਯੂ.ਡਬਲਯੂ.ਈ ਦੇ ਨਾਮੀਂ ਮਸ਼ਹੂਰ ਪਹਿਲਵਾਨ ਹਲਕ ਹੋਗਨ ਨੇ ਵੀ ਕਮਲਾ ਹੈਰਿਸ ਦੀ ਭਾਰਤੀ ਪਛਾਣ ਦਾ ਮਜ਼ਾਕ ਉਡਾਇਆ ਹੈ। ਹੋਗਨ ਨੇ ਮਜ਼ਾਕ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ, 'ਕੀ ਮੈਂ ਕਮਲਾ ਨੂੰ ਹਰਾਵਾਂਗਾ?'

ਰਿਪੋਰਟ  ਮੁਤਾਬਕ ਹੋਗਨ ਸੋਮਵਾਰ ਨੂੰ ਓਹੀਓ 'ਚ ਇਕ ਈਵੈਂਟ 'ਚ ਪਹੁੰਚੇ। ਹਲਕ ਹੋਗਨ (71) ਨੇ ਸਮਾਗਮ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ, 'ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਕਮਲਾ ਹੈਰਿਸ ਨੂੰ ਨਾਕਆਊਟ ਕਰਾਂ?' ਆਪਣੀ ਖਾਸ ਕੁਸ਼ਤੀ ਦੀਆਂ ਚਾਲਾਂ ਦਾ ਜ਼ਿਕਰ ਕਰਦੇ ਹੋਏ, ਹੋਗਨ ਨੇ ਕਿਹਾ, "ਕੀ ਪ੍ਰਸ਼ੰਸਕ ਚਾਹੁੰਦੇ ਹਨ ਕਿ ਮੈਂ ਹੈਰਿਸ ਨੂੰ ਆਪਣੇ ਹੀ ਅੰਦਾਜ਼ ਵਿੱਚ ਹਰਾਵਾਂ? ਹਲਕ ਨੇ ਹੈਰਿਸ ਦੇ ਭਾਰਤੀ ਮੂਲ ਹੋਣ ਦਾ ਮਜ਼ਾਕ ਉਡਾਇਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ, 'ਕੀ ਕਮਲਾ ਗਿਰਗਿਟ ਵਰਗੀ ਹੈ? ਕੀ ਕਮਲਾ ਭਾਰਤੀ ਹੈ?' ਕਮਲਾ ਹੈਰਿਸ ਦੇ ਪਿਤਾ ਜਮੈਕਨ ਮੂਲ ਦੇ ਇੱਕ ਅਮਰੀਕੀ ਹਨ ਅਤੇ ਉਸ ਦੀ ਮਾਂ ਭਾਰਤ ਤੋਂ ਆ ਕੇ  ਅਮਰੀਕਾ ਵਿੱਚ ਵਸੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਵੇਸਵਾ ਗਰੋਹ 'ਚ ਸ਼ਾਮਲ ਸੱਤ ਭਾਰਤੀ ਗ੍ਰਿਫ਼ਤਾਰ

ਕਮਲਾ ਹੈਰਿਸ ਦਾ ਮਜ਼ਾਕ ਉਡਾਉਣ ਤੋਂ ਬਾਅਦ, ਹੋਗਨ ਨੇ ਇਹ ਵੀ ਕਿਹਾ ਕਿ 'ਮੈਨੂੰ ਹੈਰਿਸ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਲਈ ਨਿਸ਼ਾਨਾ ਵੀ ਬਣਾਇਆ ਜਾਵੇਗਾ।ਹਾਲਾਂਕਿ ਇੱਕ ਮਹੀਨਾ ਪਹਿਲਾਂ ਵੀ ਹੋਗਨ ਨੇ ਕਮਲਾ ਹੈਰਿਸ ਦਾ ਮਜ਼ਾਕ ਉਡਾਇਆ ਸੀ। ਰਿਪਬਲਿਕਨ ਪਾਰਟੀ ਦੇ ਸਾਲਾਨਾ ਸੰਮੇਲਨ 'ਚ ਬੋਲਦੇ ਹੋਏ ਹੋਗਨ ਨੇ ਟਰੰਪ ਦੀ ਰੱਜ ਕੇ ਤਾਰੀਫ ਕੀਤੀ ਸੀ।ਡੈਮੋਕ੍ਰੇਟਿਕ ਪਾਰਟੀ ਨੇ ਪਹਿਲਾਂ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਚੁਣਿਆ ਸੀ, ਪਰ ਕਮਲਾ ਹੈਰਿਸ ਨੇ ਜੁਲਾਈ ਵਿੱਚ ਉਸਦੀ ਥਾਂ ਲੈ ਲਈ ਸੀ। ਟਰੰਪ ਉਸ ਦਿਨ ਤੋਂ ਹੈਰਿਸ 'ਤੇ ਨਿੱਜੀ ਨਿਸ਼ਾਨੇ ਸਾਧ ਰਹੇ ਹਨ। ਟਰੰਪ ਨੇ ਹੈਰਿਸ ਬਾਰੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਮਲਾ ਹੈਰਿਸ ਭਾਰਤੀ ਮੂਲ ਦੀ ਹੈ ਜਾਂ ਗੈਰ ਗੋਰੀ।  ਕਮਲਾ ਹਮੇਸ਼ਾ ਭਾਰਤੀ ਰਹੀ ਹੈ ਅਤੇ ਆਪਣੀ ਭਾਰਤੀ ਵਿਰਾਸਤ ਨੂੰ ਅੱਗੇ ਵਧਾਉਂਦੀ ਰਹੀ ਹੈ। ਕੁਝ ਸਾਲ ਪਹਿਲਾਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਕਮਲਾ ਗੈਰ ਗੋਰੀ ਹੈ ਪਰ ਉਹ ਗੈਰ ਗੋਰੀ ਹੋ ਗਈ ਹੈ।ਅਤੇ ਹੁਣ ਉਹ ਗੈਰ ਗੋਰੀ ਵਜੋਂ ਜਾਣੀ ਜਾਦੀ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਉਹ ਭਾਰਤੀ ਹੈ ਜਾਂ ਗੈਰ ਗੋਰੀ,ਰਿਪਬਲਿਕਨ ਉਪ -ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵੈਨਸ ਨੇ ਵੀ ਕਮਲਾ ਹੈਰਿਸ 'ਤੇ ਟਰੰਪ ਦੀਆਂ ਟਿੱਪਣੀਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ 'ਕਮਲਾ ਹੈਰਿਸ ਗਿਰਗਿਟ ਵਰਗੀ ਹੈ। ਅਤੇ ਹੈਰਿਸ ਆਪਣੇ ਪ੍ਰਸ਼ੰਸਕਾਂ ਦੇ ਮੁਤਾਬਕ ਆਪਣੀ ਪਛਾਣ ਬਦਲਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News