ਲਾਓਸ ’ਚ ਭਗਵਾਨ ਬੁੱਧ ਦੇ 100 ਮੀਟਰ ਉੱਚੇ ਬੁੱਤ ਦੇ ਨਿਰਮਾਣ ’ਤੇ ਭੜਕੀਆਂ ਚੀਨ ਵਿਰੋਧੀ ਭਾਵਨਾਵਾਂ

Friday, Nov 12, 2021 - 02:24 PM (IST)

ਲਾਓਸ ’ਚ ਭਗਵਾਨ ਬੁੱਧ ਦੇ 100 ਮੀਟਰ ਉੱਚੇ ਬੁੱਤ ਦੇ ਨਿਰਮਾਣ ’ਤੇ ਭੜਕੀਆਂ ਚੀਨ ਵਿਰੋਧੀ ਭਾਵਨਾਵਾਂ

ਇੰਟਨੈਸ਼ਨਲ ਡੈਸਕ– ਦੱਖਣੀ ਏਸ਼ੀਆਈ ਦੇਸ਼ ਲਾਓਸ ’ਚ ਕਰੀਬ 5 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਬਣ ਰਹੇ ਭਗਵਾਨ ਬੁੱਧ ਦੇ 100 ਮੀਟਰ ਉੱਚੇ ਬੁੱਤ ਨੂੰ ਲੈ ਕੇ ਚੀਨ ਵਿਰੋਧੀ ਭਾਵਨਾਵਾਂ ਭੜਕ ਪਈਆਂ ਹਨ। ਦੇਸ਼ ਦੀ ਰਾਜਧਾਨੀ ਵਿਅਨਤਿਆਨੇ ’ਚ ਵਿਸ਼ੇਸ਼ ਆਰਥਿਕ ਖੇਤਰ (ਐੱਸ.ਈ.ਜ਼ੈੱਡ) ਖੇਤਰ ਮੇਕਾਂਗ ਨਦੀ ਦੇ ਤੱਟ ’ਤੇ ਬਣ ਰਹੇ ਇਸ ਬੁੱਤ ਦਾ ਨਿਰਮਾਣ ਸ਼ਿਘਾਈ ਸਥਿਤ ਕੰਪਨੀ ਵਾਂਗ ਫੇਂਗ ਰਿਅਲ ਐਸਟੇਟ ਕੰਪਨੀ ਕਰ ਰਹੀ ਹੈ। 

ਮੀਡੀਆ ਰਿਪੋਰਟਾਂ ਮੁਤਬਕ,ਕਰੋੜਾਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਚੀਨੀ ਕੰਪਨੀ ’ਤੇ ਲਾਓਸ ’ਚ ਬੁੱਧ ਧਰਮ ਦੇ ਥੇਰਵਾਦ ਸਕੂਲ ਦੇ ਉਲਟ ਮਹਾਯਾਨ ਫੈਸ਼ਨ ’ਚ ਇਸ ਨੂੰ ਡਿਜ਼ਾਇਨ ਕਰਕੇ ‘ਲਾਓਟਿਅਨ ਬੌਧ’ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ। ਇਹ ਬੁੱਤ ਘੱਟ ਵਾਧੇ ਵਾਲੇ ਭਵਨ ਖੇਤਰ ’ਚ ਸਭ ਤੋਂ ਉੱਚੀ ਸੰਰਚਨਾ ਹੋਵੇਗੀ ਅਤੇ ਇਸ ਦਾ ਸਥਾਨ ‘ਲਾਓਟਿਅਨ ਸੰਪ੍ਰਭੂਤਾ’ ਦੇ ਪ੍ਰਤੀਕ ਦੇ ਰੂਪ ’ਚ ਖੜ੍ਹਾ ਸੋਨੇ ਨਾਲ ਜੜਿਆ ਹੋਇਾ ਬੌਧ ਸਤੂਪ, ਫਾਥੁਤ ਲੁਆਂਗ ਦੇ ਨਜ਼ਦੀਕ ਹੈ। 

ਇਕ ਸਿਆਸੀ ਨਿਰੀਖਕ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਜਪਾਨੀ ਵਿੱਤੀ ਸਮਾਚਾਰ ਪੱਤਰ ਨਿੱਕੇਈ ਏਸ਼ੀਆ ਨੂੰ ਦੱਸਿਆ ਕਿ ਲੋਕ ਚੀਨ ਦੇ ਇਸ ਪ੍ਰਤੀਕ ਨਾਲ ਅਸਹਿਮਤ ਹਨ ਅਤੇ ਫੇਸਬੁੱਕ ’ਤੇ ਗੁੱਸਾ ਜ਼ਾਹਰ ਕਰ ਰਹੇ ਹਨ। ਉਹ ਚੀਨੀਆਂ ’ਤੇ ਲਾਓਟਿਅਨ ਬੌਧ ਧਰਮ ’ਤੇ ਕਦਮ ਰੱਖਣ ਦਾ ਦੋਸ਼ ਲਗਾ ਰਹੇ ਹਨ। ਬੈਂਕਾਕ ਸਥਿਤ ਚੁਲਾਲੋਂਗਕੋਰਨ ਯੂਨੀਵਰਸਿਟੀ ’ਚ ਮੇਕਾਂਗ ਸਟਡੀਜ਼ ਸੈਂਟਰ ਦੇ ਨਿਰਦੇਸ਼ਕ ਐਡੀਸੋਰਨ ਸੇਮਯਮ ਨੇ ਕਿਹਾ ਕਿ ਇਹ ਮਨਜ਼ੂਰ ਨਹੀਂ ਹੋਵੇਗਾ ਕਿ ਉਸ ਮੁਆਂਗ ਮਾਰਸ਼ ਐੱਸ.ਈ.ਜ਼ੈੱਡ ’ਚ ਇਕ ਵੱਡੇ ਬੁੱਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ  ਜੋ ‘ਲਾਓਟਿਅਨ ਸੰਪ੍ਰਭੂਤਾ’ ਦਾ ਇਕ ਪ੍ਰਤੀਕ ਹੈ। 


author

Rakesh

Content Editor

Related News