ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ''ਚ ਸ਼ਹੀਦ ਹੋਏ ਭਾਰਤੀਆਂ ਦੀ ਯਾਦ ''ਚ ਸ਼ਰਧਾਂਜਲੀ ਸਮਾਗਮ

Sunday, Aug 02, 2020 - 01:36 PM (IST)

ਰੋਮ,(ਕੈਂਥ)- ਪਹਿਲੀ ਅਤੇ ਦੂਸਰੀ ਸੰਸਾਰ ਜੰਗ ਦੌਰਾਨ ਹੋਏ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇਟਲੀ ਦੇ ਸਹਿਰ  ਫੋਰਲੀ ਵਿਚ ਸਰਧਾਂਜਲੀ ਸਮਾਗਮ ਇਟਲੀ ਸਰਕਾਰ ਵਲੋ ਜਾਰੀ ਕੋਵਿਡ 19 ਦੀਆ ਤਮਾਮ ਹਦਾਇਤਾ ਅਨੁਸਾਰ ਕਰਵਾਏ ਗਏ। ਵਰਲਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਦੇ ਆਗੂ ਪ੍ਰਿਥੀ ਪਾਲ ਸਿੰਘ, ਸਤਨਾਮ ਸਿੰਘ ,ਕੁਲਜੀਤ ਸਿੰਘ ,ਜਗਦੀਪ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹੋਈ ਇਸ ਮੌਕੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਮੌਕੇ ਸਮੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਫੋਰਲੀ ਇਲਾਕੇ ਵਿੱਚ ਪੁਰਾਤਿਨ ਅਸਲੇ ਦੀ ਨੁਮਾਇਸ਼ ਵੀ ਲਗਾਈ ਗਈ।

ਇਸ ਮੌਕੇ ਬੋਲਦਿਆਂ ਵਰਲਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਦੇ ਆਗੂ ਪ੍ਰਿਥੀ ਪਾਲ ਸਿੰਘ ਨੇ ਕਿਹਾ ਕਿ ਇਟਲੀ ਦੇ ਭਾਰਤੀਆਂ ਦੀ ਅਜਿਹੀ ਇਕੋ-ਇੱਕ ਸੰਸਥਾ ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਹੈ ਜਿਹੜੀ ਕਿ ਇਟਲੀ ਵਿੱਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀਆਂ ਇਟਲੀ ਭਰ ਵਿੱਚ ਯਾਦਗਾਰਾਂ ਸਥਾਪਿਤ ਕਰ ਰਹੀ ਹੈ। ਇਸ ਦਾ ਮਕਸਦ ਇਟਲੀ ਵਿੱਚ ਪੈਦਾ ਹੋਣ ਵਾਲੀ ਭਾਰਤੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਬਹਾਦਰਾਂ ਅਤੇ ਸੂਰਵੀਰਾਂ ਦੀ ਕੌਮ ਹੈ ਜਿਸ ਨੇ ਇਟਲੀ ਦੀ ਆਜ਼ਾਦੀ ਦੀ ਲੜਾਈ ਵਿੱਚ ਵੀਰਗਤੀ ਪ੍ਰਾਪਤ ਕਰਕੇ ਸਮੁੱਚੇ ਵਿਸ਼ਵ ਲਈ ਇੱਕ ਵਿਸ਼ੇਸ਼ ਰਿਕਾਰਡ ਬਣਾਇਆ।

ਸ਼੍ਰੋਮਣੀ ਅਕਾਲੀ ਦਲ ਬਾਦਲ ਐੱਨ. ਆਰ. ਆਈ. ਵਿੰਗ ਇਟਲੀ ਦੇ ਪ੍ਰਧਾਨ ਸ; ਜਗਵੰਤ ਸਿੰਘ ਲੈਹਰਾ ਅਤੇ  ਜਨਰਲ ਸਕੱਤਰ ਸ੍ਰ ਜਗਜੀਤ ਸਿੰਘ ਈਸਰੇਹਲ ਨੇ ਸਰਧਾਂਜਲੀ  ਭੇਟ ਕਰਦਿਆ ਕਿਹਾ ਕਿ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਮੌਕੇ ਇਟਲੀ ਦੀ ਧਰਤੀ ਉੱਤੇ ਸ਼ਹੀਦ ਹੋਏ ਸੈਂਕੜੇ ਭਾਰਤੀ ਜਿੱਥੇ ਦੁਨੀਆਂ ਭਰ ਵਿੱਚ ਸਮੁੱਚੀ ਭਾਰਤੀ ਕਮਿਊਨਿਟੀ ਦਾ ਮਾਣ ਵਧਾਉਂਦੇ ਹਨ ਉੱਥੇ ਹੀ ਇਟਾਲੀਅਨ ਲੋਕਾਂ ਲਈ ਫ਼ਰਜ ਖਾਤਿਰ ਮਰ ਮਿਟਣ ਦੇ ਜਜ਼ਬੇ ਦੀ ਵੀ ਮਿਸਾਲ ਕਾਇਮ ਕਰਦੇ ਹਨ। ਇਨਾ ਜੰਗਾ ਦੌਰਾਨ  ਇਟਲੀ ਦੀ ਧਰਤੀ ਉੱਤੇ ਹੋਈ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਹਜ਼ਾਰਾਂ  ਫੌਜੀਆਂ ਵਿੱਚ ਭਾਰਤੀ ਫੌਜੀਆਂ ਨੇ ਜਿਸ ਸੂਰਵੀਰਤਾ ਅਤੇ ਸਾਹਸ ਨਾਲ ਲੜਾਈ ਲੜੀਆ ਤੇ  ਉਸ ਦਾ ਲੋਹਾ ਪੂਰੀ ਦੁਨੀਆਂ ਮੰਨਦੀ ਹੈ ਇਸ ਮੌਕੇ ਇਟਾਲੀਅਨ ਪ੍ਰਸਾਸਨ ਵਲੋ ਫੋਰਲੀ ਦੇ ਸਿੰਧਕੋ ਜਨਲੂਕਾ,ਫਿਰੈਂਸਾ ਤੋ ਐਸਸੋਸੋਰੇ ਕਲਾਊਦੀਆ ਅਤੇ ਰੋਬੈਰਤੋ,ਮਰਾਦੀ ਸ਼ਹਿਰ ਦਾ ਮੇਅਰ ਤੋਮਾਸੋ ਤਰੀਬਿਰਤੀ, ਕੌਂਸਲਰ ਫਾਬੀਓ ਮਰਾਦੀ, ਜਵਾਨੀ ਮਿਰਕਾਤਾਲੀ ਨੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।


Lalita Mam

Content Editor

Related News