ਜਾਣੋ ਵਿਸ਼ਵ ''ਚ ਤਬਾਹੀ ਮਚਾਉਣ ਵਾਲੀਆਂ ਬੀਮਾਰੀਆਂ ਦੇ ''ਪਹਿਲੇ ਮਰੀਜ਼ਾਂ'' ਦੇ ਬਾਰੇ ''ਚ

Friday, May 15, 2020 - 06:23 PM (IST)

ਜਾਣੋ ਵਿਸ਼ਵ ''ਚ ਤਬਾਹੀ ਮਚਾਉਣ ਵਾਲੀਆਂ ਬੀਮਾਰੀਆਂ ਦੇ ''ਪਹਿਲੇ ਮਰੀਜ਼ਾਂ'' ਦੇ ਬਾਰੇ ''ਚ

ਵਾਸ਼ਿੰਗਟਨ (ਬਿਊਰੋ): 20ਵੀਂ ਸਦੀ ਦੇ ਸ਼ੁਰੂ ਹੋਣ ਦੇ ਬਾਅਦ ਦੁਨੀਆ ਭਰ ਵਿਚ ਮਨੁੱਖੀ ਪੀੜ੍ਹੀ ਨੇ ਅਜਿਹੀਆਂ ਕਈ ਬੀਮਾਰੀਆਂ ਦਾ ਸਾਹਮਣਾ ਕੀਤਾ ਹੈ ਜਿਹਨਾਂ ਵਿਚ ਹਜ਼ਾਰਾਂ-ਲੱਖਾਂ ਲੋਕਾਂ ਦੀ ਮੌਤ ਹੋਈ ਹੈ।ਮੌਜੂਦਾ ਸਮੇਂ ਵਿਚ ਕੋਵਿਡ-19 ਮਹਾਮਾਰੀ ਨੇ ਪਿਛਲੇ 5 ਮਹੀਨਿਆਂ ਵਿਚ ਦੁਨੀਆ ਭਰ ਵਿਚ 3 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ  ਦੁਨੀਆ 'ਤੇ ਇੰਨਾ ਵੱਡਾ ਸੰਕਟ ਪੈਦਾ ਹੋਇਆ ਹੋਵੇ। ਪਿਛਲੇ 100 ਸਾਲਾਂ ਵਿਚ ਅਜਿਹੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਮਨੁੱਖੀ ਪੀੜ੍ਹੀ ਪ੍ਰਭਾਵਿਤ ਰਹੀ ਹੈ। ਇਹਨਾਂ ਵਿਚੋਂ ਕੁਝ ਤਾਂ ਅਜਿਹੀਆਂ ਵੀ ਹਨ ਜਿਹਨਾਂ ਦਾ ਹੁਣ ਤੱਕ ਕੋਈ ਇਲਾਜ ਨਹੀਂ ਮਿਲ ਪਾਇਆ ਹੈ। ਇਹਨਾਂ ਨੂੰ ਸਾਵਧਾਨੀ ਵਰਤ ਕੇ ਹੀ ਠੀਕ ਕੀਤਾ ਜਾ ਰਿਹਾ ਹੈ।ਅੱਜ ਅਸੀਂ ਤੁਹਾਨੂੰ ਇਹਨਾਂ ਬੀਮਾਰੀਆਂ ਦੇ ਬਾਰੇ ਵਿਚ ਦੱਸ ਰਹੇ ਹਾਂ।

1. 1907- ਟਾਇਫਾਈਡ ਮੈਰੀ
20 ਸਦੀਂ ਦੀ ਸ਼ੁਰੂਆਤ ਵਿਚ ਟਾਈਫਾਈਡ ਬੀਮਾਰੀ ਫੈਲੀ ਸੀ। 1907 ਵਿਚ ਫੈਲੀ ਇਸ ਬੀਮਾਰੀ ਦੀ ਮਰੀਜ਼ ਆਇਰਲੈਂਡ ਦੀ ਕੁਕ ਮੈਰੀ ਮਿਲਨ 'ਜ਼ੀਰੋ ਪੇਸ਼ੰਟ' ਮਤਲਬ ਪਹਿਲੀ ਮਰੀਜ਼ ਸੀ। ਇਸ ਕਾਰਨ ਇਸ ਬੀਮਾਰੀ ਨੂੰ 'ਟਾਈਫਾਈਡ ਮੈਰੀ' ਵੀ ਕਿਹਾ ਜਾਣ ਲੱਗਾ। ਕਿਹਾ ਜਾਂਦਾ ਹੈ ਕਿ ਉਸ ਦੇ ਜ਼ਰੀਏ ਇਹ ਬੀਮਾਰੀ ਉਹਨਾਂ ਘਰਾਂ ਵਿਚ ਫੈਲੀ ਜਿੱਥੇ ਉਹ ਕੰਮ ਕਰਦੀ ਸੀ। ਉਹ ਜਿੱਥੇ ਕੰਮ ਕਰਦੀ ਸੀ ਉੱਥੇ ਲੋਕਾਂ ਦੀ ਮੌਤ ਹੋ ਰਹੀ ਸੀ ਪਰ ਮੈਰੀ ਟੈਸਟ ਲਈ ਆਪਣੇ ਸੈਂਪਲ ਦੇਣ ਲਈ ਤਿਆਰ ਨਹੀਂ ਸੀ।

PunjabKesari

ਉਹ ਕੁਆਰੰਟੀਨ ਵਿਚ ਰਹਿਣ ਦੇ ਬਾਅਦ ਚੁਪਚਾਪ ਕੰਮ 'ਤੇ ਪਰਤ ਆਈ ਅਤੇ ਉਸ ਦੇ ਜ਼ਰੀਏ ਫਿਰ ਇਨਫੈਕਸ਼ਨ ਫੈਲਿਆ। ਫਿਰ ਉਹਨਾਂ ਨੂੰ ਜ਼ਬਰਦਸਤੀ ਕੁਆਰੰਟੀਨ ਕੀਤਾ ਗਿਆ ਅਤੇ ਉਹ ਪੂਰੀ ਜ਼ਿੰਦਗੀ ਉੱਥੇ ਹੀ ਰਹੀ। ਉਸ ਦੀ ਮੌਤ ਦੇ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ ਟਾਈਫਾਈਡ ਨਾਲਪੀੜਤ ਸੀ।

2. ਸਪੈਨਿਸ਼ ਫਲੂ- ਅਲਬਰਟ ਗਿਚੇਲ
1918 ਵਿਚ ਫੈਲੇ ਕਿਲਰ ਸਪੈਨਿਸ਼ ਫਲੂ ਨੇ ਕਰੋੜਾਂ ਲੋਕਾਂ ਦੀ ਜਾਨ ਤਾਂ ਲੈ ਲਈ ਸੀ। ਮੰਨਿਆ ਜਾਂਦਾ ਹੈ ਕਿ ਇਸ ਦਾ ਪਹਿਲਾ ਮਰੀਜ਼ ਅਮਰੀਕਾ ਦਾ ਅਲਬਰਟ ਗਿਚੇਲ ਸੀ। ਉਹ ਕੰਸਾਸ ਸੂਬੇ ਵਿਚ ਮਿਲਟਰੀ ਫੈਕਲਟੀ ਵਿਚ ਕੁੱਕ ਸੀ। ਉਹ 4 ਮਾਰਚ ਨੂੰ ਬੀਮਾਰ ਹੋਇਆ ਅਤੇ ਉਸ ਵਿਚ ਬੀਮਾਰੀ ਦੇ ਲੱਛਣ ਦਿਸ ਰਹੇ ਸਨ ਫਿਰ ਵੀ ਉਹ ਕੰਮ ਕਰਦਾ ਰਿਹਾ।

PunjabKesari

ਉਸ ਦੇ ਕਾਰਨ ਕੈਂਪ ਵਿਚ ਮੌਜੂਦ ਕਈ ਸੈਨਿਕ ਬੀਮਾਰ ਪਏ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਉੱਥੋਂ ਸੈਨਿਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਰਹੇ ਅਤੇ ਇਹ ਬੀਮਾਰੀ ਫੈਲਦੀ ਰਹੀ। ਭਾਵੇਂਕਿ ਗਿਚੇਲ ਦੀ ਮੌਤ ਮਹਾਮਾਰੀ ਦੇ 50 ਸਾਲ ਬਾਅਦ ਹੋਈ।

3. ਇਬੋਲਾ- ਮਾਬੇਲੋ ਲੋਕੇਲਾ
1976 ਵਿਚ ਕਾਂਗੋ ਵਿਚ ਇਕ ਟੀਚਰ ਮਾਬੇਲੋ ਲੋਕੇਲਾ ਇਬੋਲਾ ਨਦੀ ਤੋਂ ਵਾਪਸ ਆਪਣੇ ਘਰ ਆਇਆ ਅਤੇ ਉਹਨਾਂ ਦੇ ਸਰੀਰ ਵਿਚ ਅਜੀਬ ਲੱਛਣ ਦਿੱਸਣੇ ਸ਼ੁਰੂ ਹੋਏ। ਪਹਿਲਾਂ ਡਾਕਟਰਾਂ ਨੂੰ ਲੱਗਾ ਕਿ ਉਹਨਾਂ ਨੂੰ ਮਲੇਰੀਆ ਹੈ।

PunjabKesari

ਬਾਅਦ ਵਿਚ ਉਹਨਾਂ ਦੀ ਹਾਲਤ ਵਿਗੜਨ ਲੱਗੀ ਅਤੇ ਫਿਰ ਮੌਤ ਹੋ ਗਈ। ਭਾਵੇਂਕਿ ਉਸ ਸਮੇਂ ਇਹ ਬੀਮਾਰੀ ਗਲੋਬਲੀ ਨਹੀਂ ਸੀ ਫਿਰ ਵੀ ਸੈਂਕੜੇ ਲੋਕਾਂ ਦੀ ਮੌਤ ਕਾਂਗੋ ਵਿਚ ਹੀ ਹੋਈ ਸੀ।

4. HIV- ਕੈਨੇਡੀਆਈ ਕੇਬਿਨ ਕਰੂ 'ਤੇ ਵਿਵਾਦ
ਕੈਨੇਡਾ ਦੇ ਫਲਾਈਟ ਅਟੈਂਡੈਟ ਗੈਟਨ ਡੁਗਾਸ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਉਹ ਐੱਚ.ਆਈ.ਵੀ. ਦੇ ਪਹਿਲੇ ਮਰੀਜ਼ ਸਨ। ਇਹ ਬੀਮਾਰੀ ਸਭ ਤੋਂ ਪਹਿਲਾਂ 1970 ਦੇ ਦਹਾਕੇ ਵਿਚ ਲਾਸ ਏਂਜਲਸ ਅਤੇ ਸਾਨ ਫ੍ਰਾਂਸਿਸਕੋ ਵਿਚ ਫੈਲੀ ਸੀ ਅਤੇ ਫਿਰ ਪੂਰੇ ਅਮਰੀਕਾ ਵਿਚ ਇਸ ਦੇ ਮਰੀਜ਼ ਪਾਏ ਗਏ ਸਨ।

PunjabKesari

ਭਾਵੇਂਕਿ ਕਈ ਸ਼ੋਧ ਕਰਤਾਵਾਂ ਨੇ ਗੈਟਨ ਦੇ ਪਹਿਲੇ ਮਰੀਜ਼ ਹੋਣ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ। ਉਸ ਨੂੰ ਕੋਡਨੇਮ 'ਪੇਸ਼ੇਂਟ O' ਨਾਮ ਦਿੱਤਾ ਗਿਆ ਸੀ ਮਤਲਬ ਆਉਟ ਆਫ ਕੈਲੀਫੋਰਨੀਆ ਪਰ ਲੋਕਾਂ ਨੇ ਗਲਤੀ ਨਾਲ ਉਸ O ਨੂੰ ਜ਼ੀਰੋ ਸਮਝ ਲਿਆ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 3 ਦਿਨ ਬਾਅਦ ਕੋਰੋਨਾ ਦਾ ਨਵਾਂ ਮਾਮਲਾ

5. ਸਵਾਈਨ ਫਲੂ-ਮੈਕਸੀਕੋ ਦਾ ਐਡਗਰ
ਮੈਕਸੀਕੋ ਦੇ 5 ਸਾਲ ਦੇ ਬੱਚੇ ਐਡਗਰ ਨੂੰ ਸਵਾਈਨ ਫਲੂ ਦਾ ਪਹਿਲਾ ਮਰੀਜ਼ ਮੰਨਿਆ ਜਾਂਦਾ ਹੈ। ਇਹ ਬੀਮਾਰੀ 2009 ਵਿਚ ਫੈਲੀ ਸੀ। ਭਾਵੇਂਕਿ ਐਡਗਰ ਦੀ ਮਾਂ ਦਾ ਦਾਅਵਾ ਹੈ ਕਿ ਸਥਾਨਕ ਪਿਗ ਫਾਰਮ ਤੋਂ ਉਹਨਾਂ ਦੇ ਬੱਚੇ ਵੀ ਇਹ ਬੀਮਾਰੀ ਆਈ।

PunjabKesari

ਐਡਗਰ ਜਿੱਥੇ ਚੰਗੀ ਕਿਸਮਤ ਨਾਲ ਸਿਹਤਮੰਦ ਹੋ ਗਿਆ ਉੱਥੇ ਇਸ ਬੀਮਾਰੀ ਨੇ ਦੁਨੀਆ ਭਰ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ।


author

Vandana

Content Editor

Related News